ਚੰਡੀਗੜ੍ਹ 20 ਸਤੰਬਰ ( ਰਾਜਿੰਦਰ ਭਦੌੜੀਆ)
ਮਨੀਪਦਮਾ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਬਿੱਗਮੀ ਲੈਬ ਆਫ ਟ੍ਰਾਸਫਿਰਮੇਸ਼ਨ ਦੀ ਸ਼ੁਰੂਆਤ ਦੁਨੀਆਂ ਭਰ ਵਿੱਚ ਕਰ ਦਿੱਤੀ ਗਈ ਹੈ।ਬਿੱਗਮੀ ਵਰਕਸ਼ਾਪ 2 ਅਕਤੂਬਰ ਤੋਂ ਸ਼ੌਸ਼ਲ ਮੀਡੀਆ ਜਰੀਏ ਆਨਲਾਈਨ ਕਰਵਾਈ ਜਾਵੇਗੀ। ਮਨੀਪਦਮਾ ਫਾਊਂਡੇਸ਼ਨ ਦੇ ਸੰਸਥਾਪਕ ਮਨਵਿਕਾਸ ਪ੍ਰਸ਼ਾਸੇਵਾ ਨੇ ਕਿਹਾ ਕਿ ਬਿੱਗਮੀ 40 ਰੋਜਾ ਵਰਕਸ਼ਾਪ ਹੋਵੇਗੀ ਤੇ ਇਸ ਦੌਰਾਨ ਵਿਅਕਤੀ ਨੂੰ ਜੀਵਨ ਵਿੱਚ ਪਰਿਵਰਤਨ ਲਿਆਉਣ ਵਾਲੀ ਅਤੇ ਹੋਰ ਅਨੁਭਵਾਂ ਚੋਂ ਲੰਘਾਇਆ ਜਾਵੇਗਾ। 2 ਅਕਤੂਬਰ ਨੂੰ ਇੱਕ ਛੋਟੀ ਜਿਹੀ ਸ਼ੁਰੂਆਤ ਕਰ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ 31ਦਸੰਬਰ 2022 ਤੱਕ ਵਿਅਕਤੀਗਤ ਸਸ਼ਕਤੀਕਰਨ ਅਤੇ ਸਮਾਜ ਸੇਵਾ ਜਰੀਏ ਬਿੱਗਮੀ ਵਰਕਸ਼ਾਪ ਦੇ ਮਾਧਿਅਮ ਨਾਲ 10 ਕਰੌੜ ਤੋਂ ਉੱਪਰ ਲੋਕਾਂ ਨੂੰ ਪ੍ਰੀਚਿੱਤ ਕੀਤਾ ਜਾਵੇ।