ਚੰਡੀਗੜ੍ਹ 20 ਸਤੰਬਰ ( ਰਾਜਿੰਦਰ ਭਦੌੜੀਆ ) ਲਾਕਡਾਊਨ 21-ਮੀ ਟੂ ਮਸੀਹਾ ਜੋਕਿ 13 ਸਤੰਬਰ ਨੂੰ ਸ਼ੋਸ਼ਲ ਮੀਡੀਆ ਤੇ ਵੱਖ ਵੱਖ ਖੇਤਰਾਂ ਵਿੱਚ ਆ ਚੁੱਕੀ ਹੈ। ਇਸ ਪੁਸਤਕ ਦੇ ਲੇਖਕ ਭਾਵਿਨ ਸ਼ਾਸ਼ਤਰੀ ਹੈ।ਜੋ ਕਿ ਪ੍ਰਸਿੱਧ ਸੂਫੀ ਗਾਇਕ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਪੰਜਾਬ ਉਨ੍ਹਾਂ ਲਈ ਬਹੁਤ ਹੀ ਖਾਸ ਸਥਾਨ ਰੱਖਦਾ ਹੈ ਕਿਉਂਕਿ ਇੱਥੋਂ ਦੇ ਲੋਕ ਸੂਫੀਆਨਾ ਗਾਇਕੀ ਨੂੰ ਦਿਲ ਨਾਲ ਪਿਆਰ ਕਰਦੇ ਹਨ। ਉਨਾਂ ਨੇ ਇੱਥੇ ਬਹੁਤ ਸ਼ੋਅ ਕੀਤੇ ਹਨ। ਉਨ੍ਹਾਂ ਨੂੰ ਸ਼ਹਿਨਸ਼ਾਹ ਏ ਸੂਫੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਪੁਸਤਕ ਵਿਚ ਮਹਾਮਾਰੀ ਕਾਰਣ ਫੈਲੇ ਮੌਤ ਦੇ ਡਰ ਅਤੇ ਜੀਵਨ ਦੀਆਂ ਪ੍ਰਮੁੱਖ ਪ੍ਰਸਥਿਤੀਆਂ ਨੂੰ ਦਰਸਾਇਆ ਗਿਆ ਹੈ।