3.5 C
United Kingdom
Sunday, March 8, 2026

More

    ਭੂੰਦੜ ਸਕੂਲ ਦੇ ਬੱਚਿਆਂ ਨੇ ਜਿੱਤੇ 11 ਕੌਮੀ ਪੁਰਸਕਾਰ

    ਅਸ਼ੋਕ ਵਰਮਾ
    ਬਠਿੰਡਾ,20 ਸਤੰਬਰ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੂੰਦੜ ਜਿਲਾ ਬਠਿੰਡਾ ਦੇ ਬੱਚਿਆਂ ਨੇ ਨਵਾਂ ਕੀਰਤੀਮਾਨ ਸਥਾਪਤ ਕਰਦਿਆਂ ਸਕਾਊਟਿੰਗ ’ਚ 11 ਕੌਮੀ ਪੁਰਸਕਾਰ ਹਾਸਲ ਕੀਤੇ ਹਨ ਜੋਕਿ ਇੱਕ ਰਿਕਾਰਡ ਹੈ।  ਕੱਬ ਮਾਸਟਰ ਨਿਰਭੈ ਸਿੰਘ ਭੁੱਲਰ ਨੇ ਦੱਸਿਆ ਕਿ  ਸਟੇਟ ਆਰਗੇਨਾਇਜਿੰਗ ਕਮਿਸ਼ਨਰ ਓਂਕਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਬੱਚੇ ਪਿਛਲੇ ਕਾਫੀ ਸਮੇਂ ਤੋਂ ਸਕਾਊਟਿੰਗ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਂਦੇ ਆ ਰਹੇ ਸਨ । ਇਨਾਂ ਵੱਲੋਂ ਪ੍ਰਾਇਮਰੀ ਪੱਧਰ ਦਾ ਸਰਵਉੱਚ ਕੌਮੀ ਅਵਾਰਡ ਟੈਸਟ ਪਾਸ ਕੀਤਾ ਗਿਆ ਸੀ ਜਿਸ ਦੇ ਕੌਮੀ ਅਵਾਰਡ ਗੋਲਡਨ ਐਰੋ ਬੈਜ ਸਰਟੀਫਿਕੇਟ ਅੱਜ ਜ਼ਿਲਾ ਅਧਿਕਾਰੀਆਂ ਨੇ ਬੱਚਿਆਂ ਦੇ ਟਰੇਨਰ ਨਿਰਭੈ ਸਿੰਘ ਭੁੱਲਰ ਨੂੰ ਸੌਂਪੇ । ਇਹ ਕੌਮੀ ਐਵਾਰਡ ਛੇ ਲੜਕੇ ਅਤੇ ਪੰਜ ਲੜਕੀਆਂ ਦੇ ਹਿੱਸੇ ਆਇਆ ਹੈ।
                      ਉਨਾਂ ਦੱਸਿਆ ਕਿ ਇਹ ਸਨਮਾਨ ਕੋਵਿਡ- 19 ਦੀਆਂ ਹਦਾਇਤਾਂ ਦੇ ਮੁਤਾਬਿਕ ਜਿਲਾ ਸਿੱਖਿਆ ਅਫਸਰ ਹਰਦੀਪ ਸਿੰਘ ਤੱਗੜ ਜਿਲਾ ਸਿੱਖਿਆ ਅਫਸਰ (ਐਲੀ.ਸਿੱਖਿਆ)  ਬਲਜੀਤ ਸਿੰਘ ਸੰਦੋਹਾ ਅਤੇ ਉਪ ਜਿਲਾ ਸਿੱਖਿਆ ਅਫਸਰ ਸ਼ਿਵਪਾਲ ਗੋਇਲ ਦੀ ਹਾਜ਼ਰੀ ਵਿੱਚ ਦਿੱਤੇ ਜਿੰਨਾਂ ਸਮੂਹ ਸਟਾਫ ਨੂੰ ਵਧਾਈ ਦਿੱਤੀ ।ਬੱਚਿਆਂ ਨੂੰ ਸਕੂਲ ਸਮੇਂ ਤੋਂ ਬਾਅਦ ਮਿਹਨਤ ਕਰਵਾ ਕੇ ਤਿਆਰ ਕੀਤਾ ਗਿਆ ਹੈ। ਇਹ ਸਾਰੇ ਬੱਚੇ ਬਹੁਤ ਹੀ ਵਧਾਈ ਦੇ ਪਾਤਰ ਹਨ ਕਿਉਂਕਿ ਇਨਾਂ ਬੱਚਿਆਂ ਨੇ ਕੌਮੀ ਪੱਧਰ ਦੀ ਪ੍ਰਾਪਤੀ ਕਰਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੂੰਦੜ ,ਜਿਲੇ ਅਤੇ ਪੰਜਾਬ ਦਾ ਨਾਮ ਉੱਚਾ ਕੀਤਾ ਹੈ।
                      ਇਸ ਮੌਕੇ ਹਾਜਰ ਅੰਮਿ੍ਰਤਪਾਲ ਸਿੰਘ ਬਰਾੜ ਜ਼ਿਲਾ ਆਰਗੇਨਾਈਜਿੰਗ ਕਮਿਸ਼ਨਰ ਅਤੇ ਰਣਜੀਤ ਸਿੰਘ ਬਰਾੜ ਸਹਾਇਕ ਜਿਲਾ ਆਰਗੇਨਾਈਜਿੰਗ ਕਮਿਸ਼ਨਰ ਨੇ ਬੱਚਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਮੈਡਮ ਹਰਜਿੰਦਰ ਕੌਰ, ਮੈਡਮ ਰਾਜਿੰਦਰ ਕੌਰ,ਮੈਡਮ ਨੀਰਜ ਗੁਪਤਾ,ਮੈਡਮ ਸਾਕਸੀ, ਮੈਡਮ ਗੁਰਪ੍ਰੀਤ ਕੌਰ, ਮੈਡਮ ਮਨਵੀਰ ਕੌਰ, ਮੈਡਮ ਅਮਨਦੀਪ ਕੌਰ ਨੇ ਬੱਚਿਆਂ ਅਤੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਹਨ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!