ਅਸ਼ੋਕ ਵਰਮਾ
ਮਾਨਸਾ, 16ਸਤੰਬਰ। ਮਾਨਸਾ ਪੁਲਿਸ ਨੇ ਪਿੰਡ ਬਣਾਵਾਲੀ ’ਚ ਕਰੀਬ ਛੇ ਮਹੀਨੇ ਪਹਿਲਾਂ ਰਾਤ ਵਕਤ ਘਰ ’ਚ ਦਾਖਲ ਹੋਣ ਉਪਰੰਤ ਬਜ਼ੁਰਗ ਜੋੜੇ ਦੇ ਸੱਟਾਂ ਮਾਰ ਕੇ ਹੱਥ ਪੈਰ ਬੰਨਣ ਪਿੱਛੋਂ 7 ਲੱਖ ਰੁਪਏ ਲੁੱਟ ਲਿਜਾਣ ਵਾਲੇ ਗਿਰੋਹ ਦੇ ਚਾਰ ਲੁਟੇਰਿਆਂ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਲੁੱਟ ਦੀ ਰਾਸ਼ੀ ਵਿੱਚੋਂ 1,21,900 ਰੁਪਏ ਬਰਾਮਦ ਕੀਤੇ ਹਨ। ਮੁਲਜਮਾਂ ਦੀ ਪਛਾਣ ਅੰਮਿ੍ਰਤਪਾਲ ਸਿੰਘ ਉਰਫ ਅਮਰਤੀ ਪੁੱਤਰ ਮੱਖਣ ਸਿੰਘ, ਅਮਰੀਕ ਸਿੰਘ ਉਰਫ ਨੀਟਾ ਪੁੱਤਰ ਹਾਕਮ ਸਿੰਘ, ਸੁਖਦੀਪ ਸਿੰਘ ਉਰਫ ਕਾਲੂ ਅਤੇ ਗੁਰਤੇਜ ਸਿੰਘ ਉਰਫ ਮੱਦੀ ਪੁੱਤਰਾਨ ਬਾਬੂ ਸਿੰਘ ਵਾਸੀਆਨ ਰਾਏਪੁਰ ਵਜੋਂ ਹੋਈ ਹੈ।
ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਲੰਘੀ 29ਮਾਰਚ ਨੂੰ ਗੁਰਪਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਣਾਂਵਾਲੀ ਹਾਲ ਸਿਲਵਰ ਸਿਟੀ ਮਾਨਸਾ ਨੇ ਥਾਣਾ ਸਦਰ ਮਾਨਸਾ ਪੁਲਿਸ ਨੂੰ ਦੱਸਿਆ ਸੀ ਕਿ ਉਨਾਂ ਦਾ ਸਾਂਝਾ ਪੈਟਰੋਲ ਪੰਪ ਬਣਵਾਲੀ ’ਚ ਲੱਗਿਆ ਹੋਇਆ ਹੈ। 28 ਮਾਰਚ ਨੂੰ ਉਸ ਦੇ ਪਿਤਾ 7 ਲੱਖ ਰੁਪਿਆ ਆਪਣੇ ਬਣਾਵਾਲੀ ਸਥਿਤ ਘਰ ਲੈ ਆਏ ਕਿਉਂਕਿ ਕਰਫਿਊ ਲੱਗਿਆ ਹੋਣ ਕਾਰਨ ਬੈਂਕ ਬੰਦ ਸਨ। ਉਨਾਂ ਦੱਸਿਆ ਕਿ 28-29 ਦੀ ਰਾਤ ਨੂੰ ਲੁਟੇਰਿਆਂ ਨੇ ਉਨਾਂ ਦੇ ਘਰ ਅੰਦਰ ਦਾਖਲ ਹੋੋ ਕੇ ਉਸ ਦੇ ਬਜੁਰਗ ਮਾਤਾ-ਪਿਤਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਨਾਂ ਦੇ ਹੱਥ-ਪੈਰ ਬੰਨ ਕੇ ਘਰ ਵਿੱਚੋੋ 7 ਲੱਖ ਰੁਪਏ ਨਕਦ ਅਤੇ ਸਕੂਟਰੀ ਚੋੋਰੀ ਕਰਕੇ ਲੈ ਗਏ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਦੌਰਾਨ 4 ਮੁਲਜਮ ਗਿ੍ਰਫਤਾਰ ਕਰ ਲਏ ਜਦੋਂਕਿ 5ਵਾਂ ਮੁਲਜਿਮ ਲਖਵਿੰਦਰ ਸਿੰਘ ਉਰਫ ਬੁੱਧੂ ਦੀ ਗਿ੍ਰਫਤਾਰੀ ਬਾਕੀ ਹੈ ਜੋਕਿ ਜੇਲ ’ਚ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜਮ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
ਪਹਿਲਾਂ ਵੀ ਅਪਰਾਧਿਕ ਰਿਕਾਰਡ
ਐਸਐਸਪੀ ਨੇ ਦੱਸਿਆ ਕਿ ਮੁਲਜਮਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਸਾਹਮਣੇ ਆਇਆ ਹੈ। ਮੁਲਜਮ ਅਮਰੀਕ ਸਿੰਘ ਉਰਫ ਨੀਟਾ ਅਤੇ ਅੰਮਿ੍ਰਤਪਾਲ ਸਿੰਘ ਉਰਫ ਅਮਰਤੀ ਵਿਰੁੱਧ ਲੁੱਟ- ਖੋੋਹ ਤੇ ਲੜਾਈ ਝਗੜੇ ਦੇ 5-5 ਮੁਕੱਦਮੇ ਦਰਜ਼ ਹਨ ਜਦੋਂਕਿ ਗੁਰਤੇਜ ਸਿੰਘ ਉਰਫ ਮੱਦੀ ਤੇ ਲਖਵਿੰਦਰ ਸਿੰਘ ਉਰਫ ਬੁੱਧੂ ਵਿਰੁੱਧ ਵੀ 1-1 ਮੁਕੱਦਮਾ ਹੋੋਰ ਦਰਜ਼ ਹੈ। ਮੁਲਜਿਮ ਨਸ਼ਆਂ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਹੀ ਇਹ ਲੁੱਟਾਂ ਆਦਿ ਕਰਦੇ ਹਨ। ਉਨਾਂ ਦੱਸਿਆ ਕਿ ਮੁਲਜਮਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਅਤੇ ਅਗਲੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਿਸ ਦੌਰਾਨ ਹੋਰ ਵੀ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ।