ਬਰਮਿੰਘਮ (ਪੰਜ ਦਰਿਆ ਬਿਊਰੋ)
ਕਲਾ ਹਰ ਸਾਹ, ਹਰ ਪਲ ਸਾਡੇ ਨਾਲ ਤੁਰਦੀ ਹੈ। ਕਲਾ ਤਦ ਹੀ ਆਪਣੇ ਅਸਲ ਮਕਸਦ ‘ਚ ਸਫਲ ਮੰਨੀ ਜਾਂਦੀ ਹੈ ਜਦੋਂ ਉਹ ਹਾਲਾਤਾਂ ਦੀਆਂ ਤਲਖੀਆਂ, ਦੁਸ਼ਵਾਰੀਆਂ, ਪ੍ਰਾਪਤੀਆਂ ਨੂੰ ਇੱਕੋ ਸਮੇਂ ਆਪਣੀ ਬੁੱਕਲ ਦਾ ਨਿੱਘ ਦਿੰਦਿਆਂ ਲੋਕਾਂ ਅੱਗੇ ਰੂਪਮਾਨ ਕਰੇ। “ਸੱਚ ਦੱਸੀਂ ਕਰੋਨਿਆ ਵੇ ” ਗੀਤ ਵੀ ਅਜੋਕੇ ਸਮੇਂ ਦੀ ਤਰਜ਼ਮਾਨੀ ਕਰਦਾ ਹੈ ਜਿਸ ਰਾਹੀਂ ਗਾਇਕ ਨੇ ਕੋਰੋਨਾ ਨਾਲ ਕੀਤੇ ਵਾਰਤਾਲਾਪ ਨੂੰ ਸਾਡੇ ਸਨਮੁਖ ਕੀਤਾ ਹੈ। ਗਾਇਕ ਰਣਜੀਤ ਸਿੰਘ, ਬਰਤਾਨੀਆ ਵਸਦੇ ਹਨ। ਸੰਗੀਤ ਨਾਲ ਅੰਤਾਂ ਦਾ ਮੋਹ ਤਿਓਹ ਹੋਣ ਕਰਕੇ ਉਹਨਾਂ ਆਪਣੇ ਮਨੋਭਾਵਾਂ ਨੂੰ ਗੀਤ ਰਾਹੀਂ ਉਜਾਗਰ ਕਰਨ ਦਾ ਨਿਰਣਾ ਕੀਤਾ। ਬਹੁਤ ਹੀ ਪਿਆਰੇ ਬੋਲਾਂ ਵਾਲੇ ਇਸ ਗੀਤ ਦੀ ਤਰਜ਼ ਤੁਹਾਨੂੰ 30-35 ਵਰ੍ਹੇ ਪਹਿਲਾਂ ਦੇ ਇੱਕ ਗੀਤ ਦੀ ਯਾਦ ਦੁਆਉਂਦੀ ਪ੍ਰਤੀਤ ਹੁੰਦੀ ਹੈ। ਇਸ ਗੀਤ ਨੂੰ ਸੰਗੀਤਕ ਧੁਨਾਂ ਵਿੱਚ ਸੰਗੀਤਕਾਰ ਡੀ.ਗਿੱਲ ਨੇ ਪ੍ਰੋਇਆ ਹੈ।