ਦੁੱਖਭੰਜਨ ਰੰਧਾਵਾ
0351920036369
ਨੀ ਅੱਜ ਬਾਜੀ ਜਿੱਤ ਲਈ ਏ,
ਸਾਡੜੇ ਪਿਆਰ ਨੇਂ |
ਇੱਕ ਖੁਸੀ਼ ਦਿੱਤੀ ਮੈਨੂੰ,
ਤੋਹਫੇ ਵਿੱਚ ਯਾਰ ਨੇਂ |
ਨੀ ਅੱਜ ਬਾਜੀ ਜਿੱਤ ਲਈ ਏ,
ਸਾਡੜੇ ਪਿਆਰ ਨੇਂ |
ਬਾਰਾਂ ਵਰੇ ਬਾਅਦ ਰੱਬ,
ਰੂੜੀ ਦੀ ਵੀ ਸੁਣਦਾ |
ਪੱਠੇ ਹੋਣ ਹਰੇ ਤੇ ਓ,
ਤੂੜੀ ਦੀ ਵੀ ਸੁਣਦਾ |
ਮੇਰੀ ਪਿਆਸ ਬੁਝਾਉਣੀਂ ਹੁੰਦੀ,
ਤੇਰੇ ਦੀਦਾਰ ਨੇਂ |
ਨੀ ਅੱਜ ਬਾਜੀ ਜਿੱਤ ਲਈ ਏ,
ਸਾਡੜੇ ਪਿਆਰ ਨੇਂ |
ਮੈਂ ਖੁਦ ਨੂੰ ਫਨਾਂਹ ਕਰਾਂ,
ਆਪਾ ਮੈਂ ਹੰਢਾ ਲਿਆ |
ਤੇਰਾ ਲੋੜੀਦਾ ਸੀ ਪਿਆਰ,
ਓ ਤਾਂ ਮੈਂ ਪਾ ਲਿਆ |
ਟੁੱਟੇ ਨੂੰ ਵੀ ਜੋੜ ਲਿਆ,
ਮੈਨੂੰ ਮੇਰੇ ਯਾਰ ਨੇਂ |
ਨੀ ਅੱਜ ਬਾਜੀ ਜਿੱਤ ਲਈ ਏ,
ਸਾਡੜੇ ਪਿਆਰ ਨੇਂ |
ਬਾਗਾਂ ਵਿੱਚ ਫੁੱਲ ਜਿਵੇਂ,
ਮਹਿੰਦੀ ਲਾ ਕੇ ਮੌਲਦੇ |
ਸੱਜਣਾਂ ਪਿਆਰਿਆਂ ਨੂੰ,
ਮਹਿਕਾਂ ਨਾ ਤੋਲਦੇ |
ਮੈਨੂੰ ਜੁਲਫ ਤੇਰੀ ਦੇ ਛੱਲੇ,
ਆਉਂਦੇ ਨੇਂ ਸਵਾਰਨੇਂ |
ਨੀ ਅੱਜ ਬਾਜੀ ਜਿੱਤ ਲਈ ਏ,
ਸਾਡੜੇ ਪਿਆਰ ਨੇਂ |
ਮੰਗੇਂ ਇੱਕ ਖੁਸੀ਼ ਤਾਂ,
ਹਜਾਰ ਤੈਥੋਂ ਵਾਰਦਾਂ |
ਮੈਂ ਤੈਨੂੰ ਏਨਾਂ ਕਰਦਾਂ ਕਿ,
ਮੁੱਲ ਤੇਰਾ ਤਾਰਦਾਂ |
ਨੀ ਦੁੱਖ ਆਏ ਮੈਨੂੰ ਦੇਵੀਂ,
ਤੂੰ ਨਈਂ ਸਹਾਰਨੇਂ |
ਨੀ ਅੱਜ ਬਾਜੀ ਜਿੱਤ ਲਈ ਏ,
ਸਾਡੜੇ ਪਿਆਰ ਨੇਂ |
ਮੈਂ ਫੀਤਾ-ਫੀਤਾ ਕਰ ਦਿਆਂ,
ਜਾਨ ਤੇਰੀ ਜਾਨ ਲਈ |
ਜਹਾਨ ਆਪਣਾਂ ਮੈਂ ਵਾਰ,
ਦਿਆਂ ਤੇਰੇ ਜਹਾਨ ਲਈ |
ਮੇਰੇ ਸਾਹ ਸੌਖੇ ਕਰ ਦਿੱਤੇ,
ਜਿੰਦੇ ਤੇਰੀ ਸਾਰ ਨੇਂ |
ਨੀ ਅੱਜ ਬਾਜੀ ਜਿੱਤ ਲਈ ਏ,
ਸਾਡੜੇ ਪਿਆਰ ਨੇਂ |
ਅੰਦਰ ਤੇਰਾ ਵਾਸ ਏ ਤੇ,
ਹੋਈਆਂ ਸੱਤੇ ਈ ਖੈਰਾਂ ਨੇਂ |
ਦੁੱਖਭੰਜਨ ਸੋਨਾ ਕਰ ਦਿੱਤਾ,
ਚੜੀਆਂ ਦੁਪਹਿਰਾਂ ਨੇਂ |
ਹਾਸਲ ਮੁਕਾਮ ਕੀਤੈ,
ਸਾਡੜੇ ਮਿਆਰ ਨੇਂ |
ਨੀ ਅੱਜ ਬਾਜੀ ਜਿੱਤ ਲਈ ਏ,
ਸਾਡੜੇ ਪਿਆਰ ਨੇਂ |