3.1 C
United Kingdom
Sunday, March 8, 2026

More

    ਮਹਿੰਦਰ ਪਾਲ ਸਿੰਘ ਦਾਨਗੜ ਆਪਣੀ ਪੂਰੀ ਪਾਰਟੀ ਸਮੇਤ ਬੈਂਸਾਂ ਦੀ ਲੋਕ ਇਨਸਾਫ਼ ਪਾਰਟੀ ‘ਚ ਹੋਏ ਸ਼ਾਮਲ

    ਮਹਿਲ ਕਲਾਂ 15ਸਤੰਬਰ (ਜਗਸੀਰ ਸਿੰਘ ਧਾਲੀਵਾਲ ਸਹਿਜੜ) ਪਿਛਲੇ ਲੰਮੇ ਸਮੇਂ ਤੋਂ ਲੋਕ ਮੁਦਿਆਂ ਤੇ ਸੰਘਰਸ਼ ਕਰ ਰਹੀ ਇਨਸਾਫ਼ ਦੀ ਆਵਾਜ਼ ਪਾਰਟੀ ਨੇ ਸਮੂਚੀ ਲੀਡਰਸ਼ਿਪ ਸਮੇਤ ਬੈੰਸ ਭਰਾਵਾਂ ਵਲੋਂ ਬਣਾਈ ਗਈ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਲੋਕ ਇੰਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਮਹਿੰਦਰਪਾਲ ਸਿੰਘ ਦਾਨਗੜ੍ਹ ਨੂੰ ਸਿਰਪਾਓ ਦੇ ਕੇ ਪਾਰਟੀ ਚ ਸ਼ਾਮਿਲ ਕਰਦਿਆਂ ਕਿਹਾ ਕਿ ਸਰਦਾਰ ਦਾਨਗੜ੍ਹ ਇੱਕ ਸੰਘਰਸੀ ਲੋਕਾਂ ਹੱਕਾਂ ਲਈ ਲੜਨ ਵਾਲੇ ਜੁਝਾਰੂ ਆਗੂ ਹਨ ਸਰਦਾਰ ਦਾਨਗੜ੍ਹ ਦੇ ਲੋਕ ਇੰਨਸਾਫ਼ ਪਾਰਟੀ ਜੁਆਇਨ ਕਰਨ ਨਾਲ ਪਾਰਟੀ ਨੂੰ ਮਜਬੁਤੀ ਮਿਲ਼ੀ ਹੈ
    ਇਸ ਮੌਕੇ ਮਹਿੰਦਰ ਪਾਲ ਸਿੰਘ ਦਾਨਗੜ ਨੇ ਆਖਿਆ ਕਿ ਉਹਨਾਂ ਵਲੋਂ ਪਾਰਟੀ ਦਾ ਗਠਨ ਰਾਜਨੀਤੀ ਦਾ ਸੁਖ ਭੋਗਣ ਦੀ ਮੰਨਸ਼ਾ ਨਾਲ ਨਹੀਂ ਸੀ ਕੀਤਾ ਗਿਆ ਬਲ ਕੇ ਲੋਕਾਂ ਦੀ ਸੇਵਾ ਕਰਨ ਲਈ ਹੀ ਪਾਰਟੀ ਬਣਾਈ ਗਈ ਸੀ।ਉਹਨਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਸਾਡੀ ਸਮੂਚੀ ਲੀਡਰਸ਼ਿਪ ਨੇ ਸੋਚ ਸਮਝ ਕੇ ਲਿਅਾ ਹੈ। ਦਾਨਗੜ ਨੇ ਆਖਿਆ ਕਿ ਇਸ ਸਮੇਂ ਪੰਜਾਬ ਨੂੰ ਇਕ ਖੇਤਰੀ ਪਾਰਟੀ ਦੇ ਰੂਪ ਵਿੱਚ ਇਕ ਮਜਬੂਤ ਧਿਰ ਦੀ ਜਰੂਰਤ ਹੈ ਜਿਹੜੀ ਕਿ ਕਿਸਾਨਾਂ ਦੇ ਹੱਕਾਂ ਦੀ ਗੱਲ ਦੇ ਨਾਲ-ਨਾਲ ਵਪਾਰੀ ਵਰਗ, ਮਜ਼ਦੂਰਾ ਨੌਜਵਾਨਾਂ ਲਈ, ਸਿਹਤ ਸੇਵਾਵਾਂ ਲਈ, ਸਿੱਖਿਆ ਪ੍ਰਨਾਲੀ ਨੂੰ ਬਿਹਤਰ ਬਨਾਉਣ ਲਈ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ,ਪੰਜਾਬ ਅਤੇ ਪੰਜਾਬੀਅਤ ਲਈ ਜ਼ੋਰ ਦਾਰ ਢੰਗ ਨਾਲ ਆਵਾਜ਼ ਬੁਲੰਦ ਕਰ ਸਕੇ। ਉਹਨਾਂ ਦੁਨੀਆਂ ਦੀਆਂ ਸਿਆਸੀ ਪਾਰਟੀਆਂ ਬਾਰੇ ਬੋਲਦਿਆਂ ਆਖਿਆ ਕਿ ਕਾਂਗਰਸ, ਆਮ ਆਦਮੀ ਪਾਰਟੀ ਇਹਨਾਂ ਦੀ ਡੋਰ ਸਿੱਧੇ ਤੌਰ ਤੇ ਪੰਜਾਬ ਤੋਂ ਬਾਹਰ ਬੈਠੇ ਲੋਕਾਂ ਦੇ ਹੱਥ ਹੈ ਇਹ ਪੰਜਾਬ ਦਾ ਕਦੇ ਭਲਾ ਨਹੀਂ ਸੋਚ ਸਕਦੇ। ਜੇ ਆਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਉਹ ਸਿੱਧੇ ਤੌਰ ਤੇ ਬੀ.ਜੇ.ਪੀ ਅਤੇ ਆਰ.ਅੈਸ.ਅੈਸ ਦੇ ਹੱਥਾਂ ਦੀ ਕੱਠਪੁਲੀ ਬਣੀ ਹੋਈ ਹੈ ਜਿਸ ਨੇ ਹਮੇਸ਼ਾ ਹੀ ਪੰਜਾਬ ਨਾਲ ਧੋਖਾ ਕੀਤਾ ਹੈ। ਮਹਿੰਦਰ ਪਾਲ ਸਿੰਘ ਦਾਨਗੜ ਨੇ ਬੈਂਸ ਭਰਾਵਾਂ ਦੀ ਸਿਫਤ ਕਰਦਿਆਂ ਆਖਿਆ ਕਿ ਲੋਕ ਇਨਸਾਫ਼ ਪਾਰਟੀ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਜਿਹੜੀ ਸਮੂਹ ਪੰਜਾਬੀਆਂ ਦੇ ਹੱਕਾਂ ਤੇ ਪਹਿਰਾ ਦੇਣ ਲਈ ਵਚਨ ਵੱਧ ਹੈ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਬੈੰਸ ਅਤੇ ਬਲਵਿੰਦਰ ਸਿੰਘ ਬੈੰਸ ਪਿੱਛਲੇ ਲੰਮੇ ਸਮੇਂ ਤੋਂ ਪੰਜਬ ਦੇ ਪਾਣੀਆਂ ਦੀ ਬਣਦੀ ਕੀਮਤ ਲੈਣ ਲਈ ਸੂਬਾ ਸਰਕਾਰ ਨਾਲ ਮੱਥਾ ਲਗਾ ਰਹੇ ਹਨ। ਦਾਨਗੜ ਨੇ ਬਹੁਤ ਭਰੋਸੇ ਨਾਲ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਨਸਾਫ਼ ਪਾਰਟੀ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਜਿੱਤ ਹਾਸਲ ਕਰਕੇ ਰਾਜਨੀਤੀ ਦੀ ਇੱਕ ਨਵੀਂ ਮਿਸਾਲ ਤੈਅ ਕਰਨਗੇ। ਇਸ ਮੌਕੇ ਮਹਿੰਦਰਪਾਲ ਸਿੰਘ ਦਾਨਗੜ੍ਹ ਨਾਲ ਜੋਧ ਸਿੰਘ ਥਾਂਦੀ, ਜਸਵੀਰ ਸਿੰਘ ਬਡਿਆਲ, ਜੱਗਾ ਸਿੰਘ ਸਿੱਧੂ, ਗੁਰਤੇਜ ਸਿੰਘ ਬਹਿਮਣ, ਜਗਪਾਲ ਸਿੰਘ ਅਲਮਸਤ, ਹਰਭਜਨ ਸਿੰਘ ਬੰਗੀ, ਜਗਦੇਵ ਸਿੰਘ ਰਾਏਪੁਰ, ਸੁਖਜੀਤ ਸਿੰਘ ਭੁੱਲਰ, ਰਸ਼ਪਾਲ ਸਿੰਘ ਗੋਰਾ, ਗੁਰਜੰਟ ਸਿੰਘ ਸ਼ਾਹਪੁਰ, ਲਖਵੀਰ ਸਿੰਘ ਭਦੌੜ, ਅਵਤਾਰ ਸਿੰਘ ਪੱਥਲਾਵਾ ਮਨਜੀਤ ਸਿੰਘ ਤੱਬੜ, ਮੇਜਰ ਸਿੰਘ ਕੋਟਸ਼ਮੀਰ, ਬਲਜੀਤ ਕੌਰ ਸੇਖਾ, ਮਨਜੀਤ ਕੌਰ ਖਾਲਸਾ, ਗੁਰਦੀਪ ਕੌਰ ਮਨਜੀਤ ਕੌਰ,ਮਨਜੀਤ ਸਿੰਘ ,ਗੁਰਮੇਲ ਸਿੰਘ ਕੋਟ ਬਖਤੂ,ਦਾਰਾ ਸਿੰਘ,ਅਵਤਾਰ ਸਿੰਘ,ਜਿਦਰਪਾਲ ਗਹਿਲ, ਅਕਾਸ਼ਦੀਪ ਸੁਖਦੇਵ ਸਿੰਘ ,ਦਿਆਲ ਸਿੰਘ,ਰਾਜਵਿਦਰ ਸਿੰਘ ,ਰਾਮਦੇਵ ਪਟਿਆਲਾ , ਬਲਦੇਵ ਸਿੰਘ ਕਾਲੀਆਂ,ਕੇਸ਼ੋਰਾਮ,ਆਦਿ ਆਗੂ ਸਮੇਤ ਹਾਜ਼ਰ ਸਨ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!