ਬਾਬੂ ਸਿੰਘ ਮਾਨ ਨੇ ਦਿੱਤਾ “ਨਿੱਕੇ ਨਿੱਕੇ ਤਾਰੇ” ਨੂੰ ਅਸ਼ੀਰਵਾਦ।
ਫ਼ਰੀਦਕੋੋਟ (ਪੰਜ ਦਰਿਆ ਬਿਊਰੋ)
ਆਸਟਰੇਲੀਆ ਵਸਦੇ ਪੰਜਾਬੀ ਲੇਖਕ ਸੁਰਜੀਤ ਸੰਧੂ ਦੀ ਪਲੇਠੀ ਬਾਲ ਸਾਹਿਤ ਪੁਸਤਕ “ਨਿੱਕੇ-ਨਿੱਕੇ ਤਾਰੇ” ਪਿੰਡ ਜੰਡਵਾਲਾ (ਫਰੀਦਕੋਟ) ਅਕਾਲ ਅਕੈੱਡਮੀ ਵਿਖੇ ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਸਰਦਾਰ ਬਾਬੂ ਸਿੰਘ ਮਾਨ ਮਰਾੜਾਂ ਵਾਲਾ ਜੀ ਨੂੰ ਬਹੁਪੱਖੀ ਸ਼ਖ਼ਸੀਅਤ ਗੀਤਕਾਰ ਅਜੀਤਪਾਲ ਜੀਤੀ, ਪ੍ਰੋਡਿਊਸਰ ਅਮਰਿੰਦਰ ਜੈਂਕੀ, ਸੰਗੀਤ ਪ੍ਰੇਮੀ ਸ:ਦਵਿੰਦਰ ਬਰਨਾਲਾ ਤੇ ਗੀਤਕਾਰ ਗੁਰਤੇਜ ਉਗੋਕੇ ਵੱਲੋਂ ਭੇਂਟ ਕੀਤੀ ਗਈ ਸੀ। ਦਵਿੰਦਰ ਬਰਨਾਲਾ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਾਬੂ ਸਿੰਘ ਮਾਨ ਨੇ ਕਿਤਾਬ ਪੜ੍ਹਦਿਆਂ ਬੱਚਿਆ ਪ੍ਰਤੀ ਲਿਖੇ ਸਾਹਿਤ ਦੀ ਸ਼ਲਾਘਾ ਕਰਦਿਆਂ ਇਸ ਪਹਿਲਕਦਮੀ ਦੀ ਲੇਖਕ ਨੂੰ ਵਧਾਈ ਦਿੱਤੀ ਹੈ। ਬਾਬੂ ਸਿੰਘ ਮਾਨ ਉਹ ਪੰਜਾਬੀ ਲੇਖਕ ਹੈ ਜਿਸ ਦੀਆਂ ਬਹੁਤੀਆਂ ਲਿਖਤਾਂ ਲੋਕਾਂ ਨੂੰ ਕੰਠ ਹਨ । ਬਾਬੂ ਸਿੰਘ ਮਾਨ ਜੀ ਨੇ ਆਪਣਾ ਸਾਹਿਤਕ ਸਫ਼ਰ ਬਾਲ ਮੈਗਜ਼ੀਨ ਵਿੱਚ ਲਿਖਣ ਤੋਂ ਸ਼ੁਰੂ ਕੀਤਾ ਸੀ । ਜੇ ਮਾਨ ਜੀ , ਸੁਰਜੀਤ ਸੰਧੂ ਦੀ “ਨਿੱਕੇ ਨਿੱਕੇ ਤਾਰੇ” ਬਾਲ ਪੁਸਤਕ ਨੂੰ ਪਿਆਰਦੇ ਹਨ ਤਾਂ ਇਹ ਇਸ ਲਿਖਤ ਲਈ ਇੱਕ ਸਾਹਿਤਕ ਅਵਾਰਡ ਤੋਂ ਘੱਟ ਨਹੀਂ ਹੈ। ਮਾਨ ਜੀ ਨੇ ਸੁਰਜੀਤ ਸੰਧੂ ਤੋਂ ਭਵਿੱਖ ਵਿੱਚ ਚੰਗੇ ਸਾਹਿਤ ਦੀ ਆਸ ਜਿਤਾਈ ਹੈ।