9.8 C
United Kingdom
Monday, June 8, 2026

More

    ਟੌਹਰ

    ਰਜਨੀ ਵਾਲੀਆ, ਕਪੂਰਥਲਾ
    ਵੱਖਰੀ ਰੱਖ ਜਮਾਨੇ ਨਾਲੋਂ,
    ਤੂੰ ਆਪਣੀਂ ਜਿੰਦੇ ਟੌਹਰ |
    ਓਦਾਂ ਦੀ ਹੀ ਹੋ ਜਾਇਆ ਕਰ,
    ਜਿੱਦਾਂ ਦਾ ਚੱਲੇ ਦੌਰ |

    ਪੈਸੇ ਨਾਲੋਂ ਬੇਸ਼ਕੀਮਤੀ ਮੇਰਾ,
    ਸ਼ਬਦਾਂ ਦਾ ਇਹ ਖਜਾਨਾ |
    ਇਸ ਦੌਲਤ ਨੂੰ ਕੋਈ ਖੋਹ ਨਹੀਂ,
    ਸਕਦਾ ਲੱਖ ਲਗਾ ਲਏ ਜੋਰ |

    ਕੁਝ ਸ਼ਬਦ ਜ਼ਹਿਨ ਵਿੱਚ ਘਰ,
    ਕਰ ਜਾਂਦੇ ਤੇ ਬੈਠਣ ਡੇਰਾ ਲਾ ਕੇ |
    ਕੁਝ ਪਲਕ ਝਪਕਦਿਆਂ ਭੁੱਲਣੇਂ,
    ਪੈਂਦੇ ਬੰਦੇ ਨੂੰ ਫੌਰੀ ਤੌਰ |

    ਬੇਇਲਮੇਂ ਦਾ ਅੰਦਰ ਕਾਲਾ ਹੁੰਦਾ,
    ਤੇ ਹੁੰਦੀ ਝੂਠੀ ਹੀ ਫੂੰ-ਫੂੰ |
    ਨਾ ਬਰਕਤ ਉਨਾਂ ਨੂੰ ਵੇਖ ਸਖਾਵੇ,
    ਜੋ ਹੋਵਣ ਦਿਲ ਦੇ ਚੋਰ |

    ਖੰਭ ਬੇਸ਼ਕੀਮਤੀ ਹੋਵਣ ਮੋਰਾਂ ਦੇ,
    ਜੋ ਕਲਗੀ ਕਿ੍ਸ਼ਨ ਮੁਰਾਰੀ ਦੀ |
    ਫੱਬਦੇ ਕਿੰਨੇਂ ਬਰਸਾਤਾਂ ਵਿੱਚ,
    ਬਾਗੀਂ ਪੈਲਾਂ ਪਾਉਂਦੇ ਮੋਰ |

    ਓਸ ਮਾਲਕ ਦੀ ਲੀਲਾ ਅੱਗੇ,
    ਕਦੇ ਵੀ ਡੰਡਾ ਡਾਈਏ ਨਾ |
    ਜਦੋਂ ਦਿਖਾਵਣ ਤੇ ਆਵੇ ਤਾਂ,
    ਦਿਖਾ ਕੇ ਛੱਡਦਾ ਏ ਜੌਹਰ |

    ਜਿਸ ਨੇਂ ਤੈਨੂੰ ਇਲਮ ਬਖਸਿ਼ਆ,
    ਉਸ ਤੇ ਨਾ ਇਲਮ ਅਜ਼ਮਾਵੀਂ |
    ਗੂੰਗੇ ਥੀਂ ਉਹ ਬੋਲਣ ਲਾ ਦਏ,
    ਚਾਤਰ ਦੇ ਫੇਰ ਦਾ ਈ ਤੌਰ |

    ਰਜਨੀ ਤੈਥੋਂ ਝੂਠ ਦੇ ਉੱਤੇ ,
    ਪਹਿਰਾ ਤਾਂ ਦਿੱਤਾ ਜਾਂਦਾ ਨਹੀਂ |
    ਚੁੱਪ ਚਪੀਤੇ ਕਰਨ ਵਾਲੇ ਕੰਮ,
    ਨੀ ਅੜੀਏ ਕਰੀਦੇ ਨਹੀ ਵਿੱਚ ਸੋ਼ਰ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!