ਗਲਾਸਗੋ/ਮਾਨਚੈਸਟਰ (ਮਨਦੀਪ ਖੁਰਮੀ ਹਿੰਮਤਪੁਰਾ)
ਗ੍ਰੇਟਰ ਮਾਨਚੈਸਟਰ ਵਿੱਚ15 ਸਕੂਲਾਂ ਦੇ ਲਗਭਗ 1000 ਤੋਂ ਵੱਧ ਵਿਦਿਆਰਥੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਹਨ। ਜਿਸ ਦੇ ਸਿੱਟੇ ਵਜੋਂ 1000 ਤੋਂ ਵੱਧ ਵਿਦਿਆਰਥੀ ਇਕਾਂਤਵਾਸ ਹੋ ਰਹੇ ਹਨ। ਪ੍ਰਾਇਮਰੀ ਸਕੂਲਾਂ ਵਿੱਚ, ਸਕਾਰਾਤਮਕ ਕੇਸਾਂ ਦੇ ਨਤੀਜੇ ਵਜੋਂ ਬੱਚੇ ਉਨ੍ਹਾਂ ਦੇ ਘਰਾਂ ਵਿੱਚ ਅਲੱਗ ਕੀਤੇ ਗਏ ਹਨ। ਇਹਨਾਂ ਸਕੂਲਾਂ ਵੱਲੋਂ ਮਾਪਿਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹਨਾਂ ਬੱਚਿਆਂ ਦੇ ਭੈਣ-ਭਰਾ ਅਜੇ ਵੀ ਸਕੂਲ ਜਾ ਸਕਦੇ ਹਨ ਜਿਹਨਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਨੂੰ ਘਰ ਵਿਚ ਹੀ ਰਹਿਣ ਦੀ ਜ਼ਰੂਰਤ ਉਦੋਂ ਹੀ ਹੋਏਗੀ ਜੇ ਕੁਆਰੇੰਟੇਡ ਬੱਚੇ ਵਾਇਰਸ ਦੇ ਲੱਛਣ ਦਿਖਾਉਣ ਲੱਗ ਪੈਂਦੇ ਹਨ। ਸਕਾਰਾਤਮਕ ਕੇਸ ਦੀ ਘੋਸ਼ਣਾ ਕਰਨ ਵਾਲਾ ਪਹਿਲਾ ਸਕੂਲ ਸੈਲਫੋਰਡ ਵਿਚ ਬੁਏਲ ਹਿੱਲ ਅਕੈਡਮੀ ਸੀ, ਜਿਸ ਨੇ ਆਪਣੇ ਬੱਚਿਆਂ ਨੂੰ 18 ਸਤੰਬਰ ਤੱਕ ਘਰ ਵਿਚ ਅਲੱਗ ਅਲੱਗ ਰੱਖਣ ਲਈ ਕਿਹਾ ਹੈ। ਗ੍ਰੇਟਰ ਮਾਨਚੈਸਟਰ ਦੇ ਵਿਗਨ, ਚੈਡਰਟਨ, ਗੋਰਟਨ, ਸਟਰੈਟਫੋਰਡ, ਸਵਿੰਟਨ, ਸਾਲਫੋਰਡ, ਵਿਟਨਸ਼ਾਅ ਦੇ ਸਕੂਲਾਂ ਵਿੱਚ ਇਹ ਪ੍ਰਕੋਪ ਦੇਖਣ ਨੂੰ ਮਿਲਿਆ ਹੈ।Show quoted text