ਹਨ੍ਹੇਰੇ ਰਾਹਾਂ ਨੂੰ ਵਸਲ ਦਾ ਨੂਰ ਬਣਾ ਲੈ
ਤੂੰ ਮੂਸਾ ਬਣ,
ਵੱਖਰਾ ਕੋਹਤੂਰ ਬਣਾ ਲੈ
?ਹਾਂ ਤਸਵੀ ਬਿਨ ਇਬਾਦਤ ਹੋ ਸਕਦੀ ਐ
ਯਾਰ ਦਾ ਮੁਖੜਾ ਰੱਬ,
ਰਸੂਲ ਬਣਾ ਲੈ
ਤੂੰ ਮੂਸਾ ਬਣ,
ਵੱਖਰਾ ਕੋਹਤੂਰ ਬਣਾ ਲੈ
?ਹੈ ਓਹਦੀ ਯਾਦ ਦਾ ਹਰ ਵੇਲੇ ਰਹਿਣਾ
ਜ਼ਰੂਰੀ ਸੀਨੇ ਵਿਚ ਦੀ ਸੂਲ਼ ਬਣਾ ਲੈ
ਤੂੰ ਮੂਸਾ ਬਣ,
ਵੱਖਰਾ ਕੋਹਿਤੂਰ ਬਣਾ ਲੈ
?ਨਾ ਤੇਰੇ ਹਾਲ ਤੋਂ ਵਾਕਿਫ਼ ਜ਼ਮਾਨਾ
ਤੂੰ ਪੀਹੜੇ ਡਾਹ ਹਿੱਜਰਾਂ ਨੂੰ, ਮੂਲ ਬਣਾ ਲੈ
ਤੂੰ ਮੂਸਾ ਬਣ,
ਵੱਖਰਾ ਕੋਹਤੂਰ ਬਣਾ ਲੈ
?ਧਮਕ ਜੋ ਇਸ਼ਕੇ ਦੀ ਧੁਰ ਅੰਦਰ ਉੱਠਦੀ,
`ਰਾਵੀ’ ਚੁੱਪ ਖ਼ਸਮ ਦੀ, ਹੂਲ ਬਣਾ ਲੈ
ਤੂੰ ਮੂਸਾ ਬਣ,
ਵੱਖਰਾ ਕੋਹਿਤੂਰ ਬਣਾ ਲੈ
ਰਾਵੀ ਕੌਰ New york