13.1 C
United Kingdom
Sunday, June 7, 2026

More

    ਅਧਿਆਪਕ ਦਾ ਸਤਿਕਾਰ

    ਅਧਿਆਪਕ ਇੱਕ ਉਹ ਗੁਰੂ ਹੈ ਜੋ ਮਾਂ-ਬਾਪ ਤੋਂ ਬਾਅਦ ਸਾਡੀ ਜ਼ਿੰਦਗੀ ਵਿੱਚ ਇੱਕ ਅਹਿਮ ਰੋਲ਼ ਅਦਾ ਕਰਦਾ ਹੈ, ਅਧਿਆਪਕ ਇੱਕ ਸੂਰਜ ਦੀ  ਕਿਰਨ ਦੀ ਤਰਾਂ ਹੈ ,ਜੋ ਅੰਧਵਿਸ਼ਵਾਸ ਦੂਰ ਕਰਨ ਵਾਲਾ ਇੱਕ ਚਾਨਣ ਵਾਲਾ ਦੀਵਾ ਬਣਕੇ ਸਾਡੀ ਸੋਚ ਨੂੰ ਹੋਰ ਉਸਾਰੀ ਬਣਾਉਂਦਾ ਹੈ, ਜ਼ੇਕਰ ਅੱਜ ਇਹ  ਦੁਨੀਆਂ ਜਾਂ ਦੁਨੀਆਂ ਭਰਦੇ ਲੋਕ ਜ਼ੋ ਵੀ ਸਹੂਲਤਾਂ ,ਚਮਤਕਾਰ ਹੋਏ ਜਾਂ ਹੋਂਣਗੇ ,ਗਿਆਨ ਵਿਗਿਆਨ ਤੱਰਕੀਆਂ ਕਰ ਰਿਹਾ ਹੈ ਤਾਂ ਇਹ ਸਭ ਇੱਕ ਅਧਿਆਪਕ ਦੀ ਹੀ ਦੇਣ ਕਹਿ ਸਕਦੇ ਹਾਂ,ਕਿਉਂਕਿ ਅਧਿਆਪਕ ਇੱਕ ਉਹ ਮਿਸਾਲ ਦੀ ਤਰਾਂ ਹੈ ਜੋ ਆਪ ਤੇ ਜਲਦਾ ਹੀ ਹੈ ਨਾਲ ਹੀ ਬਹੁਤ ਸਾਰੇ ਵਿਦਿਆਰਥੀਆਂ ਨੂੰ ਚਾਨਣ ਦੇ ਕੇ ਚੰਗੇ ਰਾਹਾਂ ਤੇ ਤੋਰ ਦਿੰਦਾ ਹੈ।
            ਪਰ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਡੇ ਇਸ ਵਿਸ਼ਾਲ ਦੇਸ਼ ਵਿੱਚ ਅੱਜ ਵੀ ਸਤਿਕਾਰ ਯੋਗ ਅਧਿਆਪਕ ਨੂੰ ਕਿਸੇ ਵੀ ਸਰਕਾਰ ਵੱਲੋਂ ਕੋਈ ਬਣਦਾ ਸਤਿਕਾਰ ਨਹੀਂ ਦਿੱਤਾ ਗਿਆ, ਸਗੋ ਇਹਨਾਂ ਚਾਨਣ ਦੇ ਦੀਵਿਆਂ ਨੂੰ ਆਪਣੇ ਹੱਕ ਲੈਣ ਲਈ ਸੜਕਾਂ ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕਰਨੇ ਪੈਂਦੇ ਹਨ  ,ਜਿਸਦੇ ਬਦਲੇ ਵਿੱਚ ਸਾਡੀਆਂ ਸਰਕਾਰਾਂ ਨੇ ਇਹਨਾਂ ਨੂੰ ਕੁੱਟਿਆ ਮਾਰਿਆ ਗਿਆ ,ਜ਼ਲੀਲ ਕੀਤਾ ਗਿਆ,ਤੁਸੀਂ ਆਪਣੇ ਆਪ ਹੀ ਸੋਚਣਾ ਜੋ ਸਰਕਾਰ ਸਾਡੇ ਸਮਾਜ ਦੇ ਅਹਿਮ ਤੇ ਖ਼ਾਸ ਵਰਗ ਭਾਵ ਅਧਿਆਪਕ ਨੂੰ ਸਤਿਕਾਰ ਨਹੀਂ ਦੇ ਸਕਦੀਆਂ  ਕੀ ਉਹ ਸਮਾਜ ਦੇ ਲੋਕਾਂ ਨੂੰ ਬਣਦਾ ਸਤਿਕਾਰ ਦੇਣਗੇ ,ਮੇਰੇ ਮੁਤਾਬਿਕ ਤੇ ਨਹੀਂ ਜ਼ੋ ਗੁਰੂ ਵਰਗੇ ਅਧਿਆਪਕ ਨੂੰ ਸਤਿਕਾਰ ਨਹੀਂ ਦੇ ਸਕਦੇ ਉਹ ਸਮਾਜਿਕ ਰਿਸ਼ਤਿਆਂ ਤੇ ਲੋਕਾਂ ਨੂੰ ਕੀ ਦੇਣਗੇ..?
                  ਜ਼ੇਕਰ ਇਹੋ ਗੱਲ ਬਾਹਰਲੇ ਮੁਲਕਾਂ ਦੀ ਕੀਤੀ ਜਾਵੇ ਤਾਂ ਉੱਥੇ ਅਧਿਆਪਕ ਵਰਗ ਨੂੰ ਰਾਸ਼ਟਰਪਤੀ ਤੋਂ ਵੱਧ ਸਤਿਕਾਰ ਦਿੱਤਾ ਜਾਂਦਾ ਹੈ, ਇੱਕ ਵਾਰ ਮੈਂ ਇੱਕ ਖ਼ਬਰ ਜਾਂ ਛਪਿਆ ਪੜਿਆ ਕੀ ਇੱਕ ਅਧਿਆਪਕ ਦਾ ਕੋਈ ਚਲਾਣ ਹੋ ਜਾਂਦਾ ਹੈ ਤੇ ਅਧਿਆਪਕ ਆਪਣੇ ਜ਼ਰੂਰੀ ਕੰਮਾਂ ਵਿੱਚ ਰੁੱਝੇ ਹੋਣ ਕਾਰਨ ਚਲਾਣ ਨਹੀਂ ਭੁਗਤ ਪਾਉਂਦਾ ਤੇ ਅਦਾਲਤ ਵਿੱਚ ਪੇਸ਼ ਹੋਣ ਲਈ ਬੁਲਾਇਆ ਜਾਂਦਾ ਹੈ, ਜਦੋਂ ਜੱਜ ਸਾਹਿਬ ਨੇ ਪੁੱਛਿਆ ਕਿ ਤੁਸੀਂ ਕਿਉ ਨਹੀ ਚਲਾਣ ਭੁਗਤਿਆ ਤਾਂ ਉਸ ਨੇ ਆਪਣੇ ਕਿੱਤੇ ਨਾਲ ਜੁੜੇ ਹੋਣ ਕਰਕੇ ਸਾਰੇ ਕੰਮ ਤਰਕੀਬ ਮੁਤਾਬਿਕ ਦੱਸੇ ਤਾਂ ਜੱਜ ਸਾਹਿਬ ਕਹਿੰਦੇ ਕੀ ਤੁਸੀਂ ਅਧਿਆਪਕ ਹੋ ..?ਤਾਂ ਅੱਗੋਂ ਹਾਂ ਜੀ ਦੀ ਅਵਾਜ਼ ਦਿੰਦਿਆਂ ਅਧਿਆਪਕ  ਬੋਲਿਆ ,ਕੀ ਹਾਂ ਜੱਜ ਸਾਹਿਬ ਮੈਂ ਅਧਿਆਪਕ  ਕਿੱਤੇ ਵਿੱਚ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ, ਉਸੇ ਸਮੇਂ ਜੱਜ ਸਾਹਿਬ ਖੜ੍ਹੇ ਹੋਏ ਤੇ ਉਹਨਾਂ ਲਈ ਕੁਰਸੀ ਮੰਗਵਾਈ ਗਈ ਤੇ ਉਹਨਾਂ ਦਾ ਬਣਦਾ ਸਾਰਾ ਹੀ ਜ਼ੁਰਮਾਨਾ ਮੁਆਫ਼ ਕੀਤਾ ਗਿਆ ਤੇ ਮੁਆਫ਼ੀ ਵੀ ਮੰਗੀ ਗਈ ਕੀ ਤੁਹਾਨੂੰ ਇੱਥੇ ਆਉਣ ਤੇ ਤਕਲੀਫ਼ ਦਾ ਸਾਹਮਣਾ ਕਰਨਾ ਪਿਆ,ਇਹ ਹੁੰਦਾ ਮਾਣ ਸਤਿਕਾਰ ਇਹ ਹੁੰਦਾ ਅਧਿਆਪਕ ਦਾ ਰੁੱਤਬਾ ,ਸਲਾਮ ਹੈ ਉਹਨਾਂ ਵਧੀਆਂ  ਸਰਕਾਰਾਂ ਨੂੰ ਤੇ ਵਧੀਆਂ ਸੋਚ ਰੱਖਣ ਵਾਲਿਆਂ ਨੂੰ,ਨਾਲ ਵਧੀਆਂ ਕਨੂੰਨ ਦੇ ਰਖਵਾਲਿਆਂ ਨੂੰ,ਜੋ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ ਤੇ ਹਰੇਕ ਵਿਅਕਤੀ ਨੂੰ ਬਣਦਾ ਸਤਿਕਾਰ ਦੇ ਰਹੇ ਨੇ।
              ਪ੍ਰਮਾਤਮਾ ਅੱਗੇ ਇਹੋ ਦੁਆਵਾਂ ਕਰਦੇ ਹਾਂ ਕੀ ਸਾਡੀਆਂ ਸਰਕਾਰਾਂ ਨੂੰ ਮੱਤ ਬਖਸ਼ਣ ਤੇ ਸਾਡੇ ਦੇਸ਼ ਦੇ ਇਸ ਮਹਾਨ ਕਿੱਤੇ ਦਾ ਰੁੱਤਬਾ ਉੱਚ ਚੁੱਕਣ ਤੇ ਰੱਖਣ ਲਈ ਆਪਣੇ ਵੱਲੋਂ ਬਣਦੇ ਚੰਗੇ ਕਾਰਜਾਂ ਦਾ ਯੋਗਦਾਨ ਅਧਿਆਪਕ ਵਰਗ ਲਈ ਪਾਇਆ ਜਾਵੇ,ਇਸ ਗਿਆਨ ਦੇ ਦੀਵੇ ਨੂੰ ਬਿਨਾਂ ਪ੍ਰੇਸ਼ਾਨੀ ਬਿਨਾਂ ਸ਼ਰਤ ਇਹਨਾਂ ਦੀਆਂ ਸਮੱਸਿਆਵਾਂ ਵਿਚਾਰੀਆ ਜਾਣ ਤੇ ਇਹਨਾਂ ਦਾ ਮਾਣ ਸਤਿਕਾਰ ਪੂਰੇ ਸਮਾਜ ਲਈ ਇੱਕ ਪ੍ਰੇਣਾ ਦਾ ਸ੍ਰੋਤ ਬਣੇ।

    ਗੁਰਪ੍ਰੀਤ ਸਿੰਘ ਜਖਵਾਲੀ
    ਮੋਬਾਇਲ 98550 36444

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!