19.4 C
United Kingdom
Wednesday, June 24, 2026

More

    ਖੇਤੀ ਆਰਡੀਨੈਂਸਾਂ ਖਿਲਾਫ ਮੋਗਾ ਰੈਲੀ ਲਈ ਲਾਮਬੰਦੀ ਮੀਟਿੰਗ

    ਅਸ਼ੋਕ ਵਰਮਾ
    ਬਠਿੰਡਾ,1 ਸਤੰਬਰ। ਕਿਰਤੀ ਕਿਸਾਨ ਯੂਨੀਅਨ  ਨਥਾਣਾ ਬਲਾਕ ਦੇ ਆਗੂਆਂ ਨੇ 15 ਸਤੰਬਰ ਦੀ ਮੋਗਾ ਰੈਲੀ ’ਚ ਸ਼ਾਮਲ ਹੋਣ ਲਈ ਲਾਮਬੰਦੀ ਮੀਟਿੰਗ ਕੀਤੀ। ਬਲਾਕ ਪ੍ਰਧਾਨ ਸੁਖਦੀਪ ਬਾਠ ਨੇ ਦੱਸਿਆ ਕਿ ਅੱਜ ਪਿੰਡ ਗੋਬਿੰਦਪੁਰਾ ਵਿੱਚ ਕਿਰਤੀ ਕਿਸਾਨ ਯੂਨੀਅਨ ਅਗਵਾਈ ਦੇ ਵਿੱਚ ਕਿਸਾਨੀ ਮਸਲੇ ਲੈ ਕੇ ਕੀਤੀ ਮੀਟਿੰਗ ਵਿੱਚ ਤਿੰਨਾਂ ਖੇਤੀ ਆਰਡੀਨੈੱਸਾਂ ਤੇ ਚਰਚਾ ਕੀਤੀ ਗਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ  ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਜਦੋਂ ਮੋਦੀ ਸਰਕਾਰ ਆਈਆਂ ਰਾਜ ਸੱਤਾ ਵਿੱਚ ਲਗਾਤਾਰ ਕਿਸਾਨੀ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ। ਮੋਦੀ ਸਰਕਾਰ ਦੇ ਤਾਜ਼ਾ ਫੈਸਲੇ ਨਾਲ ਪੰਜਾਬ ਦੀ ਹਿੰਦੋਸਤਾਨ ਦੀ ਪੂਰੀ ਕਿਸਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਇਹ ਫੈਸਲਾ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਸੈਂਟਰ ਦੇ ਵਿੱਚ ਆਉਣ ਦੀਆਂ ਖੁੱਲੀਆਂ ਛੁੱਟੀਆਂ ਦਿੱਤੀਆਂ ਜਾ ਰਹੀਆਂ ਹਨ । ਸਰਕਾਰੀ ਖਰੀਦ ਬੰਦ ਕਰਨ ਦਾ ਫੈਸਲਾ ਕਰਜੇ ਥੱਲੇ   ਦੱਬੀ ਹੋਈ ਕਿਸਾਨੀ ਨੂੰ ਖੂਹ ਦੀ ਵਿੱਚ ਧੱਕਾ ਦੇਣ ਦੇ ਬਰਾਬਰ ਹੈ। ਉਨਾਂ ਐਲਾਨ ਕੀਤਾ ਕਿ ਪੰਦਰਾਂ ਸਤੰਬਰ ਨੂੰ ਮੋਗਾ ਵਿੱਚ ਵਿਸਾਲ ਰੈਲੀ ਕੀਤੀ ਜਾ ਰਹੀ ਹੈ   ਜਿਸ ਦੀ ਤਿਆਰੀ ਕੀਤੀ ਜਾ ਰਹੀ ਹੈ।  ਇਸ ਮੌਕੇ  ਕਿਰਤੀ ਕਿਸਾਨ ਯੂਨੀਅਨ  ਨੂੰ ਪਿੰਡ ਪੱਧਰ ਤੇ ਮਜਬੂਤ ਕਰਨ ਲਈ ਯੂਨੀਅਨ ਦਾ ਯੂਥ ਵਿੰਗ ਬਣਾਉਣ ਦਾ ਕੀਤਾ ਗਿਆ ਹੈ।  ਜਿਲਾ ਆਗੂ ਅਮਰਜੀਤ ਹਨੀ ,ਨਥਾਣਾ ਬਲਾਕ  ਦੇ ਮੈਂਬਰ ਸਮੁੰਦਰ ਸਰਾਭਾ  ,ਕਿਰਤੀ ਕਿਸਾਨ ਯੂਨੀਅਨ ਭੁੱਚੋ ਖੁਰਦ  ਦੇ ਆਗੂ ਮੀਤ ਪ੍ਰਧਾਨ ਬੰਤਾ  ਖਾਲਸਾ, ਬੂਟਾ ਸਿੰਘ ਸੰਧੂ ਗੁਰਤੇਜ,  ਅਮੋਲਕ ਸਿੰਘ ਲਹਿਰਾ ਧੂਰਕੋਟ। ਅਮਨਦੀਪ ਸਿੰਘ , ਗੋਬਿੰਦਪੁਰਾ ਦੇ ਪ੍ਰਧਾਨ ਬੰਤ ਸਿੰਘ ਬਖਸੀਸ ਸਿੰਘ, ਖਾਲਸਾ ਹਰਵਿੰਦਰ ਸੋਹੀ ਅਤੇ ਹਰਰੰਗਪੁਰਾ ਦੇ ਪ੍ਰਧਾਨ ਗਰਚਰਨ ਸਿੰਘ ਆਦਿ ਨੇ ਐਲਾਨ ਕੀਤਾ ਕਿ ਵੱਡੀ ਗਿਣਤੀ ਕਿਸਾਨ ਮੋਗਾ ਰੈਲੀ ’ਚ ਸ਼ਾਮਲ ਹੋਣਗੇ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!