12.5 C
United Kingdom
Saturday, September 5, 2026

More

    ਕੇਂਦਰ ਤੇ ਸੂਬਾ ਸਰਕਾਰ ਖਿਲਾਫ਼ ਰੋਸ਼ ਮਾਰਚ ਪਿੰਡ ਦੱਧਾਹੂਰ ਤੋਂ ਸੁਰੂ

    ਸੀਟੂ ਆਗੂਆਂ ਨੇ ਰੋਸ਼ ਮਾਰਚ ਦੌਰਾਨ ਕੇਂਦਰ ਸਰਕਾਰ ਖਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ
    ਮਹਿਲ ਕਲਾਂ 1 ਸਤੰਬਰ ( ਜਗਸੀਰ ਸਹਿਜੜਾ )

    ਸੀਟੂ ਦੀ ਕੇਂਦਰੀ ਕਮੇਟੀ ਦੇ ਸੱਦੇ ਤੇ 1 ਤੋਂ 5 ਸਤੰਬਰ ਤੱਕ ਪਿੰਡਾ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆ ਖਿਲਾਫ਼ ਕੀਤੇ ਜਾਣ ਵਾਲੇ ਪੈਦਲ ਮਾਰਚ ਰੋਸ਼ ਪ੍ਰਦਰਸ਼ਨ ਦੀ ਸੁ਼ਰੂਆਤ ਸੀਟੂ ਦੇ ਸੂਬਾਈ ਆਗੂ ਕਾਮਰੇਡ ਦਲਜੀਤ ਕੁਮਾਰ ਗੋਰਾ, ਡਾ: ਪ੍ਰਕਾਸ਼ ਸਿੰਘ ਬਰਮੀ, ਰਾਜਜਸਵੰਤ ਸਿੰਘ ਜੋਗਾ, ਪ੍ਰਕਾਸ਼ ਹਿੱਸੋਵਾਲ ਦੀ ਅਗਵਾਈ ਵਿੱਚ ਪਿੰਡ ਦੱਧਾਹੂਰ ਤੋ ਕੀਤੀ ਗਈ।ਪੈਦਲ ਮਾਰਚ ਪਿੰਡ ਦੱਧਾਹੂਰ ਤੋਂ ਸ਼ੁਰੂ ਕਰਕੇ ਗੌਬਿੰਦਗੜ੍ਹ, ਸਹਿਬਾਜ਼ਪੁਰਾ, ਜੌਹਲਾ, ਮਹੁੰਮਦਪੁਰਾ, ਕਲਸੀਆਂ, ਤੋਂ ਹੁੰਦਾ ਹੋਇਆ ਲੋਹਟਬੱਦੀ ਵਿਖੇ ਦੇਸ਼ ਭਗਤ ਹਰਨਾਮ ਸਿੰਘ ਚਮਕ ਦੇ ਬੁੱਤ ਕੋਲ ਸਮਾਪਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਕਾਮਰੇਡ ਗੋਰਾ ਨੇ ਕਿਹਾ ਕਰੋਨਾ ਦੀ ਆੜ ਹੇਠ ਕਿਰਤੀਆਂ ਦੇ ਹੱਕਾਂ ਤੇ ਡਾਕੇ, ਖੇਤੀ ਨੂੰ ਬਰਬਾਦ ਕਰਨ, ਲੋਕ ਵਿਰੋਧੀ ਆਰਥਿਕ ਅਤੇ ਸਨਅਤੀ ਨੀਤੀਆਂ ਸਮੇਤ ਜਰੂਰੀ ਹੱਕਾਂ ਨੂੰ ਖਤਮ ਕਰਨ ਤੇ ਤੁਲੀ ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਸੀਟੂ ਨਾਲ ਸਬੰਧਤ ਜੱਥੇਬੰਦੀਆਂ ਵੱਲੋਂ ਪੈਦਲ ਰੋਸ ਮਾਰਚ ਕੀਤਾ ਜਾ ਰਿਹਾ ਹੈ, ਪੈਦਲ ਮਾਰਚ ਵਿੱਚ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਜੋ਼ਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਹੋਰਨਾਂ ਤੋ ਇਲਾਵਾ ਰੁਲਦਾ ਸਿੰਘ ਮਨਰੇਗਾ ਤਹਿਸੀਲ ਸਕੱਤਰ, ਭੁਪਿੰਦਰ ਸਿੰਘ ਪ੍ਰਧਾਨ ਟਾਈਪਿਸਟ ਯੂਨੀਅਨ, ਅਮਰੀਕ ਸਿੰਘ ਜੋਹਲਾ ਮਨਰੇਗਾ ਤਹਿਸੀਲ ਪ੍ਰਧਾਨ, ਮਨਦੀਪ ਸਿੰਘ ਜੋਹਲਾ, ਕਾਲਾ ਸਿੰਘ, ਗਿਆਨ ਸਿੰਘ, ਜੱਗਾ ਪੰਡਿਤ, ਹਰਜੀਤ ਸਿੰਘ ਕਲਸੀਆ ਮੀਤ ਪ੍ਰਧਾਨ ਸੀਟੂ, ਮਨਜੀਤ ਕੌਰ, ਬਿਮਲਾ ਰਾਣੀ, ਚਰਨਜੀਤ ਕੌਰ, ਜਗਤਾਰ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ ਪੰਚ, ਜਗਨ ਸਿੰਘ, ਆਦਿ ਹਾਜਿ਼ਰ ਸਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!