12.5 C
United Kingdom
Sunday, September 6, 2026

More

    ਰਿਸ਼ਤਾ

    ਦੁੱਖਭੰਜਨ ਰੰਧਾਵਾ
    0351920036369

    ਇੱਕ ਰਿਸ਼ਤਾ ਤੇਰਾ ਨੀ,
    ਮੇਰੇ ਸਾਹ ਨਾ ਜੁੜਿਆ ਏ |
    ਇੱਕ ਰਿਸ਼ਤਾ ਤੇਰਾ ਨੀ,
    ਮੇਰੀ ਬਾਂਹ ਨਾ ਜੁੜਿਆ ਏ |
    ਇੱਕ ਰਿਸ਼ਤਾ ਤੇਰਾ ਨੀ,
    ਮੇਰੇ ਸਾਹ ਨਾ ਜੁੜਿਆ ਏ |

    ਕੋਈ ਹਾਲ ਨਹੀ ਸਾਡਾ,
    ਹਾਲੋਂ ਬੇਹਾਲ ਹਾਂ |
    ਅਸੀਂ ਆਪਣੇਂ ਅੰਦਰ ਹੀ,
    ਬਣੇ ਹੋਏ ਸਵਾਲ ਹਾਂ |
    ਤੂੰ ਮੰਜਿ਼ਲ ਹੈਂ ਮੇਰੀ ,
    ਰਿਸ਼ਤਾ ਰਾਹ ਨਾ ਜੁੜਿਆ ਏ |
    ਇੱਕ ਰਿਸ਼ਤਾ ਤੇਰਾ ਨੀ,
    ਮੇਰੇ ਸਾਹ ਨਾ ਜੁੜਿਆ ਏ |

    ਮੈਂ ਰੁੱਖ ਨਦੀ ਕਿਨਾਰੇ ਨੀ,
    ਜਿਸਦਾ ਕੋਈ ਸਹਾਰਾ ਨਾਂ |
    ਮੈਂ ਉਹ ਮੰਜਿਲ ਸੱਜਣਾਂ,
    ਜਿਸਦਾ ਕੋਈ ਕਿਨਾਰਾ ਨਾ |
    ਜਿਉਂ ਰੁੱਖ ਦਾ ਰਿਸ਼ਤਾ ਨੀ,
    ਉਹਦੀ ਛਾਂ ਨਾਲ ਜੁੜਿਆ ਏ |
    ਇੱਕ ਰਿਸ਼ਤਾ ਤੇਰਾ ਨੀ,
    ਮੇਰੇ ਸਾਹ ਨਾ ਜੁੜਿਆ ਏ |

    ਇੱਕ ਝਾਕ ਜੇਹੀ ਰਹਿੰਦੀ,
    ਕਿ ਉਹ ਆਵੇਗੀ ਵਿਹੜੇ |
    ਉਹ ਵੱਜ-ਵੱਜ ਟੁੱਟ ਜਾਣੇਂ,
    ਉਹਨੇਂ ਤਾਰ ਛੇੜੇ ਜਿਹੜੇ |
    ਜਿਉਂ ਰਿਸ਼ਤਾ ਬਨੇਰੇ ਦਾ,
    ਇੱਕ ਕਾਂ ਨਾਲ ਜੁੜਿਆ ਏ |
    ਇੱਕ ਰਿਸ਼ਤਾ ਤੇਰਾ ਨੀ,
    ਮੇਰੇ ਸਾਹ ਨਾ ਜੁੜਿਆ ਏ |

    ਇੱਕ ਵਚਨ ਹੀ ਤਾਂ ਹੁੰਦੈ,
    ਨੀ ਜੋ ਕਰਕੇ ਨਿਭਾਈਦੈ |
    ਨੀ ਨੀਯਤ ਸੱਚੀ ਹੋਵੇ ਤਾਂ,
    ਫਲ ਹਰ ਇੱਕ ਪਾਈਦੈ |
    ਜਿਉਂ ਕੌਲ ਦਾ ਰਿਸ਼ਤਾ ਨੀ,
    ਜੁਬਾਂ ਨਾਲ ਜੁੜਿਆ ਏ |
    ਇੱਕ ਰਿਸ਼ਤਾ ਤੇਰਾ ਨੀ,
    ਮੇਰੇ ਸਾਹ ਨਾ ਜੁੜਿਆ ਏ |

    ਤੇਰੇ ਨਾਲ ਜੋ ਸਾਂਝ ਪਈ,
    ਨੀ ਰੂਹਾਂ ਦੇ ਰਿਸ਼ਤੇ ਦੀ |
    ਤੇਰੀਆਂ ਤੇ ਮੇਰੀਆਂ ਨੀ,
    ਜੂਹਾਂ ਦੇ ਰਿਸ਼ਤੇ ਦੀ |
    ਜਿਉਂ ਖੁਸੀ਼ ਦਾ ਨੀ ਰਿਸ਼ਤਾ,
    ਚਾਅ ਨਾਲ ਜੁੜਿਆ ਏ |
    ਇੱਕ ਰਿਸ਼ਤਾ ਤੇਰਾ ਨੀ,
    ਮੇਰੇ ਸਾਹ ਨਾ ਜੁੜਿਆ ਏ |

    ਜਿਉਂ ਕਦਮ ਦਾ ਰਸਤੇ ਦੇ,
    ਨਾਲ ਮੇਲ ਹੋ ਗਿਆ ਏ |
    ਉਵੇਂ ਚੰਨ ਚਾਨਣੀ ਅੰਦਰ,
    ਜਾ ਕੇ ਫੇਲ ਹੋ ਗਿਆ ਏ |
    ਦੁੱਖਭੰਜਨਾ ਧੜਕਨ ਦਾ ਰਿਸ਼ਤਾ,
    ਜਿਉਂ ਰਗਾਂ ਨਾਲ ਜੁੜਿਆ ਏ |
    ਇੱਕ ਰਿਸ਼ਤਾ ਤੇਰਾ ਨੀ,
    ਮੇਰੇ ਸਾਹ ਨਾ ਜੁੜਿਆ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!