ਸਿੱਕੀ ਝੱਜੀ ਪਿੰਡ ਵਾਲ਼ਾ/ ਪੰਜ ਦਰਿਆ ਬਿਊਰੋ
?ਬਰਤਾਨੀਆ ਜੰਮਪਲ ਪੰਜਾਬੀ ਲੇਖਕ ਆਪਣੇ ਨਵ ਪ੍ਰਕਾਸ਼ਿਤ ਨਾਵਲ “ਸਿੰਧਬਾਦ” ਬਾਰੇ ਪਾਉਣਗੇ ਚਾਨਣਾ
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਾਂਝ ਸੰਮੇਲਨ ਦੀ ਲੜੀ ਤਹਿਤ ਪਹਿਲੇ ਭਾਗ ਵਿੱਚ ਸਾਹਿਤ ਕਲਾ ਕੇਂਦਰ ਸਾਊਥਾਲ ਨਾਲ ਮਿਲ ਕੇ ਕਵੀ ਦਰਬਾਰ 6 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਤੋਂ ਕਵੀ ਕਵਿਤਰੀਆਂ ਭਾਗ ਲੈ ਰਹੇ ਹਨ। ਜਿਹਨਾਂ ਵਿੱਚ ਨਛੱਤਰ ਭੋਗਲ, ਰੂਪ ਦਵਿੰਦਰ, ਅਮਰੀਕ ਸਿੰਘ ਪੂਨੀ, ਦਰਸ਼ਨ ਬੁਲੰਦਵੀ, ਮਨਜੀਤ ਕੌਰ ਪੱਡਾ, ਸੰਤੋਖ ਭੁੱਲਰ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਸਦੇ ਇਲਾਵਾ ਰੂਪ ਢਿੱਲੋਂ ਆਪਣੇ ਨਵੇਂ ਨਾਵਲ ਸਿੰਧਬਾਦ ਸੰਬੰਧੀ ਜਾਣਕਾਰੀ ਸਾਂਝੀ ਕਰਨਗੇ। ਇਸ ਸਮਾਗਮ ਦੀ ਸਰਪ੍ਰਸਤੀ ਪ੍ਰਸਿੱਧ ਲੇਖਕ ਤੇ ਪ੍ਰਕਾਸ਼ਕ ਐੱਸ ਬਲਵੰਤ ਕਰਨਗੇ ਅਤੇ ਪ੍ਰਧਾਨਗੀ ਸ਼੍ਰੀਮਤੀ ਯਸ਼ ਸਾਥੀ ਕਰਨਗੇ। ਬਲਵਿੰਦਰ ਸਿੰਘ ਚਾਹਲ ਸਵਾਗਤੀ ਭਾਸ਼ਨ ਦੌਰਾਨ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਕਹਿਣਗੇ। ਇਸ ਸਮਾਗਮ ਦਾ ਸੰਚਾਲਨ ਦਲਜਿੰਦਰ ਰਹਿਲ ਅਤੇ ਕੁਲਵੰਤ ਕੌਰ ਢਿੱਲੋਂ ਕਰਨਗੇ। ਇਸਦੇ ਇਲਾਵਾ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਸਾਹਿਤ ਕਲਾ ਕੇਂਦਰ ਸਾਊਥਾਲ ਦੇ ਸਮੂਹ ਮੈਂਬਰ ਵੀ ਇਸ ਸਮਾਗਮ ਵਿੱਚ ਹਿੱਸਾ ਲੈਣ ਦੇ ਨਾਲ ਨਾਲ ਕਵੀ ਦਰਬਾਰ ਵਿੱਚ ਵੀ ਸ਼ਮੂਲੀਅਤ ਕਰਨਗੇ।