ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ)
ਨਾਮਧਾਰੀ ਸੰਗਤਾਂ ਵਿੱਚ ਮਿੰਨੀ ਭੈਣੀ ਸਾਹਿਬ ਦਾ ਸਤਿਕਾਰ ਰੱਖਦੇ ਪਿੰਡ ਹਿੰਮਤਪੁਰਾ ਦੇ ਸੰਤ ਕਰਮ ਸਿੰਘ ਨਾਮਧਾਰੀ ਡੇਰੇ ਵਿੱਚ ਸ਼ਹੀਦੀ ਜੋੜ ਮੇਲਾ ਬੀਤੀ ਕੱਲ੍ਹ ਸਮਾਪਤ ਹੋਇਆ, ਜ਼ਿਕਰਯੋਗ ਹੈ ਕਿ ਮਿੰਨੀ ਭੈਣੀ ਸਾਹਿਬ ਵਜੋਂ ਜਾਣੇ ਜਾਂਦੇ ਨਾਮਧਾਰੀ ਡੇਰਾ ਪਿੰਡ ਹਿੰਮਤਪੁਰਾ ਵਿਖੇ ਧਾਰਮਿਕ ਦੀਵਾਨ ਨਹੀਂ ਸਜਾਏ ਗਏ , ਸਗੋਂ ਸਰਕਾਰੀ ਹਦਾਇਤਾਂ ਦੀ ਪਾਲਣਾ ਕੀਤੀ ਗਈ ਇਸ ਮੌਕੇ ਬਾਬਾ ਜਸਵੰਤ ਸਿੰਘ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਹੀ ਵਧੀਆ ਸਾਦੇ ਢੰਗ ਨਾਲ ਸੰਤ ਬਾਬਾ ਕਰਮ ਸਿੰਘ ਨਾਮਧਾਰੀ ਨੂੰ ਸਮਰਪਿਤ ਮੇਲਾ ਮਨਾਇਆ। ਨਾਮਧਾਰੀ ਗੁਰਦੁਆਰਾ ਮੁੱਖ ਪ੍ਰਬੰਧਕ ਤੇ ਸੰਤ ਬਾਬਾ ਕਰਮ ਸਿੰਘ ਨਾਮਧਾਰੀ ਸਪੋਰਟਸ ਕਲੱਬ ਦੇ ਸ੍ਰਪਰਾਸਤ ਸੰਤ ਬਾਬਾ ਜਸਵੰਤ ਸਿੰਘ ਨਾਮਧਾਰੀ ਜੀ ਅਤੇ ਬਾਬਾ ਜੀਤ ਸਿੰਘ ਜੀ ਮਲੋ ਸ਼ਹੀਦ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਆਖਿਆ ਗਿਆ ਨਾਮਧਾਰੀ ਸਪੋਰਟਸ ਕਲੱਬ ਵੱਲੋਂ ਤਿੰਨਾਂ ਸਾਲਾਂ ਤੋਂ ਸ਼ੁਰੂ ਕੀਤੀ ਗਈ ਬੂਟਾ ਪ੍ਰਸ਼ਾਦ ਦੀ ਸੇਵਾ ਸਮੂਹ ਕਲੱਬ ਮੈਂਬਰਾਂ ਵੱਲੋਂ ਕੀਤੀ ਗਈ। ਗੁਰਮੇਲ ਸਿੰਘ ਫੌਜੀ ਪੋਲੇਕਾ, ਛਹਿੰਬਰ ਸਿੰਘ, ਬਲਦੇਵ ਸਿੰਘ, ਨੀਲਾ ਸਿੰਘ ਆਦਿ ਨੇ ਬੂਟਾ ਪ੍ਰਸ਼ਾਦ ਲੲੀ ਵਿਸ਼ੇਸ਼ ਸਹਿਯੋਗ ਦਿੱਤਾ। ਕਲੱਬ ਵੱਲੋਂ ਇਸ ਮੌਕੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਅਤੇ ਹਰ ਇੱਕ ਵਿਅਕਤੀ ਨੂੰ ਪੌਦੇ ਲਾਉਣ ਲਈ ਪ੍ਰੇਰਿਤ ਕੀਤਾ । ਬਾਬਾ ਜੀ ਵੱਲੋਂ ਆਈ ਸੰਗਤ ਨੂੰ ਦਰਖਤਾਂ ਦੀ ਮਹਾਨਤਾ ਦਸਦਿਆਂ ਕਿਹਾ ਕਿ ਦਰਖ਼ਤ ਸਾਡਾ ਜੀਵਨ ਹਨ, ਅਤੇ ਇਸ ਸਮੇਂ ਪ੍ਰਸਾਦ ਤੌਰ ਤੇ ਬੂਟੇ ਵੰਡੇ ਗਏ।