23.7 C
United Kingdom
Sunday, June 21, 2026

More

    ਕਰੋਨਾ ਨੇ ਨਿਗਲੀ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦੀ ਜਿੰਦਗੀ

    ਬਠਿੰਡਾ ਜਿਲੇ ’ਚ ਕਰੋਨਾ ਦੇ 85 ਨਵੇਂ ਕੇਸ ਮਿਲੇ
    ਅਸ਼ੋਕ ਵਰਮਾ

    ਬਠਿੰਡਾ,30 ਅਗਸਤ : ਅੱਜ ਬਠਿੰਡਾ ’ਚ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਵਾਲੀਆ ਦੀ ਕੋਰੋਨਾ ਨਾਲ ਮੌਤ ਹੋ ਗਈ। ਕਰੋਨਾ ਕਾਰਨ ਹੁਣ ਤੱਕ 33 ਮੌਤਾਂ ਹੋ ਚੁੱਕੀਆਂ ਹਨ। ਦਰਸ਼ਨ ਸਿੰਘ ਵਾਲੀਆ ਦਾ ਪਿਛਲੇ ਕਰੀਬ 26 ਦਿਨਾਂ ਤੋਂ ਮੈਡੀਕਲ ਕਾਲਜ ਫ਼ਰੀਦਕੋਟ ‘ਚ ਇਲਾਜ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਵਾਲੀਆ ਨੇ ਕੁੱਝ ਸਮਾਂ ਪਹਿਲਾਂ ਦਿਲ ਦਾ ਆਪ੍ਰਰੇਸ਼ਨ ਕਰਵਾਇਆ ਸੀ। ਉਹ ਸ਼ੂਗਰ ਤੇ ਬਲੱਡ ਪ੍ਰਰੈਸ਼ਰ ਦੀ ਬੀਮਾਰੀ ਤੋਂ ਵੀ ਪੀੜਤ ਸਨ। ਪਤਾ ਲੱਗਿਆ ਹੈ ਕਿ ਲੰਘੀ ਚਾਰ ਅਗਸਤ ਨੂੰ ਸ੍ਰੀ ਵਾਲੀਆ ਦਾ  ਕੋਰੋਨਾ ਟੈਸਟ ਗਿਆ ਸੀ ਜਿਸਦੀ ਰਿਪੋਰਟ ਪਾਜ਼ਿਟਿਵ ਆਉਣ ਉਪਰੰਤ ਉਨਾਂ ਨੂੰ ਫ਼ਰੀਦਕੋਟ ਮੈਡੀਕਲ ਕਾਲਜ ’ਚ ਰੈਫ਼ਰ ਕਰ ਦਿੱਤਾ ਸੀ। ਦੱਸਿਆ ਜਾਂਣਾ ਹੈ ਕਿ ਡਾਕਟਰਾਂ ਨੇ ਲਗਾਤਾਰ 26 ਦਿਨ ਉਸਦਾ ਇਲਾਜ ਕੀਤਾ ਪਰ ਐਤਵਾਰ ਨੂੰ ਉਸਦੀ ਮੌਤ ਹੋ ਗਈ। ਦਰਸ਼ਨ ਸਿੰਘ ਵਾਲੀਆ ਦੀ ਮਿ੍ਰਤਕ ਦੇਹ ਦਾ ਅੱਜ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਪੂਰੀਆਂ ਸਾਵਾਧਾਨੀਆਂ ੀਿ ਵਰਤੋਂ ਕਰਦਿਆਂ ਅੰਤਮ ਸਸਕਾਰ ਕਰ ਦਿੱਤਾ ਗਿਆ।
                  ਓਧਰ ਬਠਿੰਡਾ ਜਿਲੇ ’ਚ ਅੱਜ ਕਰੋਨਾ ਵਾਇਰਸ ਦੇ 85 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨੂੰ ਲੈਕੇ ਸਿਹਤ ਵਿਭਾਗ ਚਿੰਤਤ ਹੋ ਗਿਆ ਹੈ।ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਜਿਲੇ ਅੰਦਰ ਕੋਵਿਡ-19 ਤਹਿਤ 34031 ਸੈਂਪਲ ਲਏ ਗਏ, ਜਿੰਨਾਂ ਵਿਚੋਂ 2494 ਮਾਮਲੇ ਪਾਜ਼ਿਟਿਵ ਹਨ ਜਦੋਂਕਿ 1441 ਕੋਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰ ਪਰਤ ਗਏ ਹਨ। ਉਨਾਂ ਇਹ ਵੀ ਦੱਸਿਆ ਕਿ ਇਸ ਸਮੇਂ ਜ਼ਿਲੇ ‘ਚ ਕੁੱਲ 685 ਕੇਸ ਐਕਟਿਵ ਹਨ ਅਤੇ 335 ਕੇਸ ਹੋਰ ਜ਼ਿਲਿਆਂ ‘ਚ ਸ਼ਿਫਟ ਹੋ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਤੇ ਸਰਕਾਰ ਦੇ ਨਿਯਮਾਂ ਦਾ ਪਾਲਣ ਕਰਕੇ ਹੀ ਕੋਰੋਨਾ ਤੋਂ ਬਚ ਸਕਦੇ ਹਨ।  ਉਨਾਂ ਲੋਕਾਂ ਨੂੰ ਮਾਸਕ ਪਹਿਨੇ ਕੇ ਰੱਖਣ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨ   ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਵੀ ਕਿਹਾ ਤਾਂ ਜੋ ਕਰੋਨਾ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!