13.7 C
United Kingdom
Monday, June 22, 2026

More

    ਕੀੜਿਆਂ ਦੇ ਭੌਣ ‘ਤੇ ਬਿਠਾਈ ਬਿਜਲੀ ਚੋਰੀ ਫੜਨ ਗਈ ਟੀਮ

    ਅਸ਼ੋਕ ਵਰਮਾ
    ਬਠਿੰਡਾ,30 ਅਗਸਤ।  ਜਿਲਾ ਬਠਿੰਡਾ ਦੇ ਪਿੰਡ ਬੱਲੇ ’ਚ ਬਿਜਲੀ ਚੋਰੀ ਫੜਨ ਦੇ ਮਾਮਲਿਆਂ ਨੂੰ ਕਾਬੂ ਕਰਨ ਗਈ ਪਾਵਰਕੌਮ ਦੀ ਟੀਮ  ਕੀੜਿਆਂ ਦੇ ਭੌਣ ਤੇ ਬਿਠਾ ਕੇ ਬੰਦੀ ਬਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ’ਚ ਐਸਡੀਓ ਦਿਹਾਤੀ ਰਾਮਪੁਰਾ ਦੀ ਸ਼ਕਾਇਤ ਤੇ ਪੁਲਿਸ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਰਾਮਪੁਰਾ ’ਚ ਬੂਟਾ ਸਿੰਘ ਪੁੱਤਰ ਦਾਸ ਸਿੰਘ, ਰੇਸ਼ਮ ਸਿੰਘ ਪੁੱਤਰ ਚੂਹੜ ਸਿੰਘ, ਮਿੱਠੂ ਸਿੰਘ ਪੁੱਤਰ ਚੰਦ ਸਿੰਘ ਅਤੇ ਸੁੱਖਾ ਸਿੰਘ ਪੁੰਤਰ ਮਿੱਠੂ ਸਿੰਘ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਨੂੰ ਧਾਰਾ 341,342,353,186 ਤਹਿਤ ਨਾਮਜਦ ਕੀਤਾ ਹੈ। ਫਿਲਹਾਲ ਇਸ ਮਾਮਲੇ ’ਚ ਕੋਈ ਗਿ੍ਰਫਤਾਰੀ ਨਹੀਂ ਕੀਤੀ  ਜਾ ਸਕੀ ਹੈ। ਐਸਡੀਓ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਲੰਘੀ 27 ਅਗਸਤ ਨੂੰ ਪਿੰਡ ਬੱਲੇ ’ਚ ਪਾਵਰਕੌਮ ਦੀ ਟੀਮ ਬਿਜਲੀ ਚੋਰੀ ਦੇ ਸਬੰਧ ’ਚ ਗਈ ਸੀ ਤਾਂ ਇਸ ਮੌਕੇ ਮੁਲਜਮਾਂ ਸਮੇਤ ਲੋਕਾਂ ਨੇ  ਪੜਤਾਲੀਆ ਟੀਮ ਨੂੰ ਬੰਦੀ ਬਣਾ ਲਿਆ ਅਤੇ ਮੁਲਾਜਮਾਂ ਨੂੰ  ਕੀੜਿਆਂ ਦੇ ਭੌਣ ‘ਤੇ ਬੈਠਣ ਲਈ ਮਜ਼ਬੂਰ ਕਰ ਦਿੱਤਾ। ਉਨਾਂ ਦੱਸਿਆ ਕਿ ਲੋਕਾਂ ਨੇ ਜਾਂਚ ਟੀਮ ਨਾਲ ਗਾਲੀ ਗਲੌਚ ਕੀਤਾ । ਟੀਮ ’ਚ ਸ਼ਾਮਲ ਮੁਲਾਜ਼ਮਾਂ ਨੂੰ ਕੀੜਿਆਂ ਨੇ ਕੱਟ ਵੀ ਲਿਆ ਪਰ ਲੋਕਾਂ  ਕਈ ਘੰਟੇ ਉਨਾਂ ਨੂੰ ਬੰਦੀ ਬਣਾਈ ਰੱਖਿਆ। ਉਨਾਂ ਦੱਸਿਆ ਕਿ ਪੁਲਿਸ ਨੇ ਪਾਵਰਕੌਮ ਦੀ ਟੀਮ ਨੂੰ ਲੋਕਾਂ ਦੇ ਚੁੰਗਲ ਵਿੱਚੋਂ ਛੁਡਵਾਇਆ। ਥਾਣਾ ਸਦਰ ਰਾਮਪੁਰਾ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਭੁਪਿੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਹਾਲੇ ਤੱਕ ਇਸ ਮਾਮਲੇ ’ਚ ਕਿਸੇ ਵੀ ਮੁਲਜਮ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਐਸਡੀਓ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!