23.7 C
United Kingdom
Sunday, June 21, 2026

More

    ਗੁੰਮ ਹੋਏ ਪਾਵਨ ਸਰੂਪਾਂ ਦੀ ਜਾਂਚ ਸੀ ਬੀ ਆਈ ਤੋ ਹੋਵੇ : ਰਣਜੀਤ ਸਿੰਘ ਬ੍ਰਹਮਪੁੁਰਾ

    328 ਸਰੂਪ ਹੁਣ ਕਿੱਥੇ ਹਨ? ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਤਾ ਲਗਾਉਣ : ਕੋਰ ਕਮੇਟੀ

    ਚੰਡੀਗੜ੍ਹ 29 ਅਗਸਤ (ਰਾਜਿੰਦਰ ਭਦੌੜੀਆ )

    ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਪਾਵਨ ਸਰੂਪਾਂ ਦੀ ਜਾਂਚ ਸੀ ਬੀ ਆਈ ਤੋ ਕਰਵਾਉਣ ਦੀ ਮੰਗ ਕੀਤੀ ਹੈ । ਉਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਤੇ ਸਬੰਧਿਤ ਅਧਿਕਾਰੀਆਂ ਤੋ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਇਨਾ ਖਿਲਾਫ ਪਰਚੇ ਦਰਜ ਕਰਕੇ, ਸਖਤ ਤੋ ਸਖਤ ਕਾਾਰਵਾਈ ਹੋਵੇ । ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੜਦੀਕਲਾ ਲਈ ਅਤੇ ਧਰਮ ਦੀ ਸੇਵਾ ਕਰਨ ਲਈ ਬਣੀ ਸੀ। ਅੰਗਰੇਜ ਸਾਮਰਾਜ ਦੌਰਾਨ ਜੋ ਭਾਰਤੀਆਂ ਨੇੇ ਤਸੀਹੇ ਸਹੇ ਸੀ, ਉਹ ਕਿਸੇ ਤੋ ਲੁਕੇ ਨਹੀ ਹਨ। ਅੱਜ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸਾਬਕਾ ਵਿਧਾਇਕ ਸ੍ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਮਹਿਸੂਸ ਕਰਦੇ ਹਨ ਕਿ ਸਿੱਖਾਂ ਨੇ ਅੰਗਰੇੇਜ਼ਾਂ ਖਿਲਾਫ ਮੋਰਚੇ ਲਾ ਕੇ ਸ਼੍ਰੋਮਣੀ ਕਮੇਟੀ ਬਣਾਈ ਸੀ । ਪਰ ਹੁਣ ਵਾੜ ਹੀ ਵਾੜ ਨੂੰ ਖਾਣ ਲੱਗ ਗਈ ਹੈ । ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨੇ ਸੁਧਾਰ ਤਾਂ ਕੀ ਕਰਨਾ , ਇਹ ਆਪਣੇ ਦੀ ਘਰ ਭਰਨ ਲੱਗੇ ਹਨ। ਸ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਇਨਾ ਸਭ ਕਾਰਿਆਂ ਦਾ ਮੁੱਖ ਦੋਸ਼ੀ ਸੁਖਬੀਰ ਸਿੰਘ ਬਾਦਲ ਹੈ , ਜਿਸ ਤੋ ਬਿਨਾ ਤਾਂ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਸ਼੍ਰੋਮਣੀ ਕਮੇਟੀ ਚ ਪੱਤਾ ਨਹੀ ਹਿਲ ਦਾ , ਇਨਾ ਵੱਡਾ ਸੰਗੀਨ ਅਪਰਾਧ ਕਿਵੇ ਹੋ ਗਿਆ । ਉਨਾ ਸੁਖਬੀਰ ਸਿੰਘ ਬਾਦਲ ਨੂੰ ਚੇਤਾਵਨੀ ਭਰੇ ਲਹਿਜ਼ੇ ਚ ਕਿਹਾ ਕਿ ਉਹ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਸਿੱਖ ਕੌਮ ਦੇ ਹਿਰਦੇ ਪਹਿਲਾਂ ਹੀ ਬਰਗਾੜੀ ਕਾਂਡ ਤੋ ਵਲੂਧਰੇ ਪਏ ਹਨ, ਜਿਸ ਦਾ ਇਨਸਾਫ ਅਜੇ ਤੱਕ ਨਹੀ ਮਿਲਿਆ। ਉਨਾ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਸਿੱਖਾਂ ਦੀ ਮਿਨੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁਨੀਆਂ ਭਰ ਵਿੱਚ ਬਦਨਾਮ ਕਰ ਦਿੱਤਾ ਹੈ। ਇਹ ਕੇਸ 2016 ਚ ਸਾਹਮਣੇ ਆਇਆ ਸੀ ਕਿ 267 ਪਾਵਨ ਸਰੂਪ ਗੁੰਮ ਹੋ ਗਏ ਹਨ । ਪਰ 2017 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਸੁਖਬੀਰ ਸਿੰਘ ਬਾਦਲ ਨੇ ਬੇਅਦਬੀਆਂ ਤੋ ਡਰਦਿਆਂ ਇਹ ਕੇਸ ਨੂੰ ਨੱਪ ਦਿੱਤਾ ਸੀ । ਉਨਾ ਸੁਖਬੀਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਆਪਣੀ ਕੋਝੀਆਂ ਹਰਕਤਾਂ ਤੋ ਉਹ ਬਾਜ ਆਵੇ , ਨਹੀ ਤਾਂ ਸਿੱਖਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਵੇ । ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਾਂਚ ਵਾਲੀ ਰਿਪੋਰਟ ਜਨਤਕ ਕਰੇੇ ਤੇ ਦੱਸੇ ਕਿ ਆਖਿਰ 328 ਸਰੂਪ ਹੈ ਕਿੱਥੇ ? ਉਨਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਾਰੇ ਬੋਲਦਿਆਂ ਕਿਹਾ ਕਿ ਕੈਪਟਨ ਨੇ ਚੌਣਾਂ ਦੌਰਾਨ ਗੁੁਟਕਾ ਸਾਹਿਬ ਦੀ ਸਹੁੰ ਖਾਧੀ ਸੀ , ਮੈ 4 ਹਫਤਿਆਂ ਚ ਨਸ਼ਾ ਖਤਮ ਕਰ ਦਊ, ਖਤਮ ਤਾਂ ਕੀ ਹੋਣਾਂ 10 ਗੁਣਾ ਨਸ਼ਾ ਜ਼ਰੂਰ ਵੱਧ ਗਿਆ ਹੈ। ਦੂਜੇ ਪਾਸੇ ਬਾਦਲ ਬੇਅਦਬੀਆਂ ਕਰਾਈਆਂ ਜਾ ਰਹੇ ਹਨ । ਸ ਬ੍ਰਹਮੁਪੁਰ ਨੇ ਕਿਹਾ ਕਿ ਕਤਲ ਦੀ ਧਾਰਾ 302 ਲਗਦੀ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਿਤਾ ਹਨ । ਪਿਛਲੇ ਲੰਮੇ ਸਮੇ ਤੋ ਬੇਅਦਬੀਆਂ ਹੋ ਰਹੀਆਂ ਹਨ , ਸਰਕਾਰ ਕੋਈ ਕਾਨੂੰਨ ਬਣਾਵੇ ਤਾਂ ਜੋ ਇਨਾ ਨੂੰ ਠੱਲ ਪਾਈ ਜਾ ਸਕੇ ਅਤੇ ਦੋਸ਼ੀਆਂ ਦੇ ਮਨਾਂ ਚ ਡਰ ਹੋਵੇ । ਉਨਾ ਮੰਗ ਕੀਤੀ ਕਿ ਇਸ ਦੀ ਸਜ਼ਾ ਸਿਰਫ ਤੇ ਸਿਰਫ ਫਾਂਸੀ ਹੋਣੀ ਚਾਹੀਦੀ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦੇ ਮੈਂਬਰਾ ਜਥੇਦਾਰ ਉਜਾਗਰ ਸਿੰਘ ਬਡਾਲੀ , ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਮੱਖਣ ਸਿੰਘ ਨੰਗਲ , ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ , ਸ੍ਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜੋਰਦਾਰ ਸ਼ਲਾਘਾ ਕਰਦਿਆ ਕਿਹਾ ਹੈ ਕਿ ਜਥੇਦਾਰ ਸਾਹਿਬ ਨੇ ਚਾਰ ਸਿੰਘ ਸਾਹਿਬਾਨ ਨਾਲ ਮਿਲਕੇ ਬਹੁਤ ਵੱਡਾ ਸੈਕਡਲ ਬਾਹਰ ਲਿਆਂਦਾ ਹੈ ਹੁਣ ਸਿੰਘ ਸਾਹਿਬਾਨ ਨੂੰ ਚਾਹੀਦਾ ਹੈ ਕਿ ਉਹ ਅਸਲ ਦੋਸ਼ੀਆ ਦੇ ਗਲੇ ਨੂੰ ਹੱਥ ਪਾਉਣ ਜਿੰਨਾ ਦੇ ਇਸ਼ਾਰੇ ਤੇ ਸੀ ਏ ਐਸ ਐਸ ਕੋਹਲੀ ਵਰਗੇ ਗੁਰੂ ਦੀ ਗੋਲਕ ਵਿੱਚੋ ਕਰੋੜਾ ਰੁਪਏ ਡਕਾਰ ਗਏ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!