23.7 C
United Kingdom
Sunday, June 21, 2026

More

    ਪਰਾਲੀ ਪ੍ਰਬੰਧਨ ਦੇ ਠੋਸ ਉਪਰਾਲੇ ਕਰੇ ਪੰਜਾਬ ਸਰਕਾਰ – ਸੀਰਾ ਛੀਨੀਵਾਲ

    ਜਲਦੀ ਜਾਰੀ ਕੀਤੇ ਜਾਣ ਪਰਾਲੀ ਸੰਭਾਲਣ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਐਲਾਨੇ 2500 ਰੁਪਏ ਪ੍ਰਤੀ ਏਕੜ ਦੇ ਮੁਆਵਜ਼ੇ – ਵੜੈਚ

    ਮਹਿਲ ਕਲਾਂ 29 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ )- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਕਲਾਂ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਮੀਤ ਪ੍ਰਧਾਨ ਮਹਿੰਦਰ ਸਿੰਘ ਵੜੈਚ ਅਤੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਅੱਗ ਨਾ ਲਾਉਣ ਵਾਲੇ ਹਜ਼ਾਰਾਂ ਕਿਸਾਨਾਂ ਨੂੰ ਸਰਕਾਰ ਵੱਲੋਂ 2500 ਰੁਪਏ ਪ੍ਰਤੀ ਏਕੜ ਦੇ ਕੀਤੇ ਐਲਾਨ ਦੀ ਰਾਸੀ ਜਲਦਕਿਸਾਨਾਂ ਨੂੰ ਰਿਲੀਜ਼ ਕੀਤੀ ਜਾਵੇ । ਕਿਸਾਨ ਆਗੂਆਂ ਨੇ ਕਿਹਾ ਜ਼ਿਲ੍ਹਾ ਬਰਨਾਲਾ ਵਿੱਚੋਂ 1076 ਦੇ ਕਰੀਬ ਕਿਸਾਨ ਦੇ ਫਾਰਮ ਸਹੀ ਪਾਏ ਗਏ ਸਨ ਜਿਸ ਵਿੱਚੋਂ ਸਿਰਫ਼ 457 ਕਿਸਾਨਾਂ ਨੂੰ ਬਣਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ ਅਤੇ ਬਾਕੀ ਰਹਿੰਦੇ ਕਿਸਾਨਾਂ ਨੂੰ ਜਲਦ ਮੁਆਵਜ਼ਾ ਦਿੱਤਾ ਜਾਵੇ । ਜ਼ਿਲ੍ਹਾ ਪ੍ਰੈੱਸ ਸਕੱਤਰ ਡਾ ਜਰਨੈਲ ਸਿੰਘ ਗਿੱਲ ਸਹੌਰ ਅਤੇ ਮੀਤ ਪ੍ਰਧਾਨ ਬਰਨਾਲਾ ਸਰਪੰਚ ਸਿਕੰਦਰ ਸਿੰਘ ਨੇ ਮੰਗ ਕੀਤੀ ਕਿ ਅਜੇ ਪਰਾਲੀ ਸੰਭਾਲਣ ਚ 40-45 ਦਿਨ ਬਾਕੀ ਨੇ ਸੋ ਸਰਕਾਰ ਅੱਜ ਤੋਂ 2500 ਤੋਂ ਲੈ ਕੇ 3500 ਜਾਂ 150 ਰੁਪਏ ਪ੍ਰਤੀ ਕੁਇੰਟਲ ਪ੍ਰਤੀ ਕੁਇੰਟਲ ਝੋਨੇ ਤੇ ਆਪਣੇ ਵੱਲੋਂ ਐਲਾਨ ਕਰੇ ਤਾਂ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਵੇਗਾ । ਇਸ ਸਮੇਂ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਅਤੇ ਜਸਵੀਰ ਸਿੰਘ ਸੁਖਪੁਰਾ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਸਰਕਾਰ ਨੂੰ ਸੁਚੇਤ ਕੀਤਾ ਕਰਕੇ ਡਿਪਟੀ ਕਮਿਸ਼ਨਰ ਅਤੇ ਪ੍ਰਸ਼ਾਸਨ ਵੱਲੋਂ ਜੋ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਬਿਆਨ ਆ ਰਹੇ ਨੇ ਜੇਕਰ ਸਰਕਾਰ ਨੇ ਐਲਾਨੇ 2500 ਰੁਪਏ ਪ੍ਰਤੀ ਏਕੜ ਮੁਆਵਜ਼ੇ ਜਾਂ 150 ਪ੍ਰਤੀ ਕੁਇੰਟਲ ਪਰਾਲੀ ਸੰਭਾਲਣ ਲਈ ਝੋਨੇ ਤੇ ਬੋਨਸ ਨਾ ਦਿੱਤਾ ਤਾਂ ਜਥੇਬੰਦੀ ਇਸ ਦਾ ਡਟ ਕੇ ਵਿਰੋਧ ਕਰੇਗੀ ਅਤੇ ਕਿਸਾਨ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੋਣਗੇ । ਇਸ ਮੌਕੇ ਜਨਰਲ ਸਕੱਤਰ ਗੁਰਨਾਮ ਸਿੰਘ ਠੀਕਰੀਵਾਲ, ਰਣਧੀਰ ਸਿੰਘ ਸੇਖਾ ਸਰਕਲ ਪ੍ਰਧਾਨ, ਜਸਵੀਰ ਸਿੰਘ ਕਾਲੇਕਾ, ਗੁਰਜੀਵਨ ਸਿੰਘ ਕਾਲੇਕਾ, ਮੀਤ ਸਿੰਘ ਠੀਕਰੀਵਾਲ ,ਦਰਬਾਰਾ ਸਿੰਘ ਸਹੌਰ, ਜਸਵਿੰਦਰ ਸਿੰਘ ਮੰਡੇਰ ਨਾਈਵਾਲਾ, ਸੁਰਿੰਦਰ ਸਿੰਘ ਛਿੰਦਾ ਵਜੀਦ ਕੇ ਖੁਰਦ ,ਸੁਖਪਾਲ ਸਿੰਘ ਵਜੀਦਕੇ, ਹਰਪੀਤ ਸਿੰਘ ਵਿੱਕੀ ਪਾਲ ਸਿੰਘ ਛੀਨੀਵਾਲ ਤੋਂ ਇਲਾਵਾ ਹੋਰ ਵੀ ਇਕਾਈ ਪ੍ਰਧਾਨ ਤੇ ਆਗੂ ਹਾਜ਼ਿਰ ਸਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!