ਕਾਨੂੰਨ ਨਾਲ ਖਿਲ਼ਵਾੜ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ- ਐਸ.ਐਚ.ਓ. ਬਲਵੰਤ ਸਿੰਘ
ਮਾਲੇਰਕੋਟਲਾ, 29 ਅਗਸਤ (ਜਮੀਲ ਜੌੜਾ): ਮਾਲੇਰਕੋਟਲਾ ਵਿੱਚ ਮਾਨਵਤਾ ਜਾਂ ਕਾਨੂੰਨ ਨਾਲ ਖਿਲ਼ਵਾੜ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਥਾਣਾ ਸਿਟੀ-2 ਮਾਲੇਰਕੋਟਲਾ ਦੇ ਐਸ.ਐਚ.ਓ. ਸ. ਬਲਵੰਤ ਸਿੰਘ ਨੇ ਚਾਰਜ ਸੰਭਾਲਣ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ । ਉਨਾਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਚਲਦਿਆਂ ਸ਼ਹਿਰ ਅੰਦਰ ਕਾਨੂੰਨ ਵਿਵਸਥਾ ਬਣਾਕੇ ਰੱਖਣਾ ਪਹਿਲੀ ਜ਼ਿੰਮੇਦਾਰੀ ਹੋਵੇਗੀ । ਉਨਾਂ ਲੋਕਾਂ ਅਤੇ ਸੰਗਠਨਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦੇ ਚਲਦਿਆਂ ਕਿਸੇ ਵੀ ਕਿਸਮ ਦੇ ਵਿਰੋਧ ਪ੍ਰਦਰਸ਼ਨ ਜਾਂ ਇਕੱਠ ਕਰਨ ਤੋਂ ਗੁਰੇਜ਼ ਕਰਨ ਅਤੇ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਮੇਰੇ ਨਾਲ ਸੰਪਰਕ ਕਰਨ । ਉਨਾਂ ਨਸ਼ੇ ਦੇ ਤਸਕਰਾਂ ਅਤੇ ਨਸ਼ਾ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਬੁਰੀਆਂ ਆਦਤਾਂ ਛੱਡ ਦਿਉ ਅਤੇ ਮੁੱਖ ਧਾਰਾ ‘ਚ ਸ਼ਾਮਲ ਹੋ ਜਾਓ । ਉਨਾਂ ਕਿਹਾ ਕਿ ਸਰਕਾਰ ਦੇ ਆਦੇਸ਼ ਹਨ ਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਲਤ ਲਾਉਣ ਵਾਲੇ ਕਿਸੇ ਵੀ ਵਿਅਕਤੀ ਨਾਲ ਢਿੱਲ ਨਹੀਂ ਵਰਤੀ ਜਾਵੇਗੀ । ਉਨਾਂ ਕਿਹਾ ਕਿ ਪ੍ਰੈਸ ਅਤੇ ਪੁਲਿਸ ਇੱਕ ਸਿੱਕੇ ਦੇ ਦੋ ਪਾਸੇ ਹਨ ਜੋ ਮਿਲਕੇ ਕੰਮ ਕਰਨ ਤਾਂ ਵੱਡੇ ਮੁੱਦੇ ਵੀ ਹੱਲ ਕਰ ਸਕਦੇ ਹਨ । ਉਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਸਖਤੀ ਨਾਲ ਕਰਵਾਇਆ ਜਾਵੇਗਾ, ਪਬਲਿਕ ਪੈਲੇਸ ਤੇ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ । ਉਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਬਿਨਾ ਕਿਸੇ ਹਿਚਕਿਚਾਹਟ ਤੋਂ ਸ਼ਹਿਰ ਦੀ ਕੋਈ ਵੀ ਸਮੱਸਿਆ ਉਨਾਂ ਨਾਲ ਸਾਂਝੀ ਕੀਤੀ ਜਾਵੇ ਜਿਸਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ । ਐਸ.ਐਚ.ਓ. ਸ. ਬਲਵੰਦ ਸਿੰਘ ਥਾਣਾ ਲੌਂਗੋਵਾਲ ਤੋਂ ਤਬਦੀਲ ਹੋ ਕੇ ਮਾਲੇਰਕੋਟਲਾ ਸਿਟੀ-2 ਵਿਖੇ ਦੀਪ ਇੰਦਰ ਸਿੰਘ ਜੇਜੀ ਦੇ ਸਥਾਨ ਤੇ ਆਏ ਹਨ ।