ਅਸ਼ੋਕ ਵਰਮਾ
ਬਠਿੰਡਾ,29 ਅਗਸਤ।ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਇੰਟਰਨਲ ਕੁਆਲਿਟੀ ਐਸੋਰੈਂਸ ਸੈੱਲ (ਆਈਕਿਯੂਏਸੀ) ਨੇ ਵਾਈਸ ਚੇਂਸਲਰ ਪ੍ਰੋ: ਰਾਘਵੇਂਦਰ ਪੀ. ਤੀਵਾਰੀ.ਦੀ ਅਗਵਾਈ ਹੇਠ “ਨੈਸ਼ਨਲ ਐਜੂਕੇਸਨ ਪਾਲਿਸੀ -2020 (ਐਨਈਪੀ -2020)” ਤੇ ਇੱਕ ਵੈਬਿਨਾਰ ਕਰਵਾਇਆ। ਇਸ ਪ੍ਰੋਗਰਾਮ ਦੀ ਸਰੋਤ ਐਸ ਐਨ ਡੀ ਟੀ ਮਹਿਲਾ ਯੂਨੀਵਰਸਿਟੀ (ਮੁੰਬਈ) ਦੀ ਸਾਬਕਾ ਵਾਈਸ-ਚਾਂਸਲਰ ਪ੍ਰੋ ਵਸੁਧਾ ਕਾਮਤ ਸੀ। ਇਸ ਮੌਕੇ ਪ੍ਰੋ: ਐਸ.ਕੇ. ਬਾਵਾ, ਡਾਇਰੈਕਟਰ, ਆਈਕਿਯੂਏਸੀ ਨੇ ਹਿੱਸਾ ਲੈਣ ਵਾਲਿਆਂ ਜੀ ਆਇਆਂ ਆਖਦਿਆ ਦੱਸਿਆ ਕਿ ਪ੍ਰੋ: ਕਾਮਤ ਸਾਲ 2020 ਵਿੱਚ ਕੇਂਦਰੀ ਮੰਤਰੀ ਮੰਡਲ ਦੁਆਰਾ ਪ੍ਰਵਾਨਤ ਰਾਸ਼ਟਰੀ ਸਿੱਖਿਆ ਨੀਤੀ ਦੇ ਖਰੜੇ ਨੂੰ ਤਿਆਰ ਕਰਨ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਸਨ।
ਆਪਣੇ ਸੰਬੋਧਨ ਵਿੱਚ ਪ੍ਰੋ: ਕਾਮਤ ਨੇ ਕਿਹਾ, ਕਿ ਐਨਈਪੀ -2020 ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਦਿ੍ਰਸਟੀਕੋਣ ਨੂੰ ਉਤਸ਼ਾਹਿਤ ਕਰਨਾ, ਹਰੇਕ ਵਿਦਿਆਰਥੀ ਦੀਆਂ ਵਿਸ਼ੇਸ਼ ਯੋਗਤਾਵਾਂ ਦੀ ਪਛਾਣ, ਬਹੁ-ਅਨੁਸ਼ਾਸ਼ਨੀ ਅਤੇ ਸਮੁੱਚੀ ਸਿੱਖਿਆ ਪ੍ਰਦਾਨ ਕਰਨਾ, ਬਹੁ-ਭਾਸ਼ਾਈਵਾਦ ਨੂੰ ਉਤਸ਼ਾਹਿਤ , ਜੀਵਨ ਹੁਨਰ ਪ੍ਰਦਾਨ ਕਰਨਾ, ਅੰਤਰ-ਅਨੁਸ਼ਾਸ਼ਨੀਤਮਕ ਸਿੱਖਿਆ ਨੂੰ ਵਧਾਵਾ ਦੇਣਾ ਅਤੇ ਖੋਜ ਨੂੰ ਉਤਸ਼ਾਹਿਤ ਕਰਨਾ ਹੈ। ਉੰਨਾਂਨੇ ਇਹ ਵੀ ਦੱਸਿਆ ਕਿ ਐਨਈਪੀ -2020 ਸਕੂਲ ਸਿੱਖਿਆ ਪ੍ਰਣਾਲੀ ਵਿੱਚ ਸਰਵਵਿਆਪੀਕਰਨ ਉੱਚ ਸਿੱਖਿਆ ਵਿੱਚ ਖੁਦਮੁਖਤਿਆਰੀ ਅਤੇ ਉੱਚ ਪੱਧਰੀ ਨਤੀਜਾ ਅਧਾਰਤ ਸਿੱਖਿਆ ਪ੍ਰਣਾਲੀ ਨੂੰ ਯਕੀਨੀ ਬਣਾਏਗੀ। ਸਕੂਲ ਸਿੱਖਿਆ ਪ੍ਰਣਾਲੀ ਵਿੱਚ ਐਨਈਪੀ -2020 ਦੁਆਰਾ ਸੁਰੂ ਕੀਤੇ ਸੁਧਾਰਾਂ ਬਾਰੇ ਬੋਲਦਿਆਂ ਪ੍ਰੋ: ਕਾਮਤ ਨੇ ਕਿਹਾ ਕਿ ਐਨਈਪੀ -2020 ਵਿੱਚ ਬੱਚਿਆਂ ਦੀ ਤਰਕਸ਼ੀਲ ਸੋਚ ਤੇ ਅਧਾਰਤ ਇੱਕ ਮਜਬੂਤ ਨੀਂਹ ਬਣਾਉਣ ਲਈ ‘5 + 3 + 3 + 4 ਨਵਾਂ ਪਾਠਕ੍ਰਮ ਸਟਰਕਚਰ’ ਪੇਸ ਕੀਤਾ ਗਿਆ ਹੈ।
ਉੰਨਾਂ ਨੇ 5 ਵੀਂ ਜਮਾਤ ਤੱਕ ਮਾਂ ਬੋਲੀ, ਨਵੇਂ ਰਾਸ਼ਟਰੀ ਪਾਠਕ੍ਰਮ ਦੇ ਫਰੇਮਵਰਕ, ਬਾਲ ਭਵਨ ਦੀ ਸਥਾਪਨਾ, ਛੇਵੀਂ ਤੋਂ ਇੰਟਰਨਸ਼ਿਪ ,ਕਿੱਤਾ ਮੁਖੀ ਸਿੱਖਿਆ, ਸੈਕੰਡਰੀ ਸਿੱਖਿਆ ਦੇ ਪੱਧਰ ‘ਤੇ ਵੱਖ ਵੱਖ ਵਿਸਅਿਾਂ ਵਿਚੋਂ ਵਿਸ਼ੇ ਦੀ ਚੋਣ ਕਰਨ ਅਤੇ ਮੁੱਖ ਯੋਗਤਾਵਾਂ ਅਤੇ ਸਮੁੱਚੇ ਵਿਕਾਸ ਦੀ ਜਾਂਚ ਲਈ ਪ੍ਰੀਖਿਆਵਾਂ ਵਰਗੇ ਹੋਰ ਨਵੀਨਤਾਕਾਰੀ ਸੁਧਾਰ ਵਿਦਿਆਰਥੀਆਂ ਨੂੰ ਉਨਾਂ ਦੇ ਸਭਿਆਚਾਰ ਨਾਲ ਜੁੜੇ ਰਹਿਣ ਤੇ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਸਹਾਇਤਾ ਕਰਨਗੇ। ਉੰਨਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਐਨਈਪੀ -2020 ਦੇ ਹੋਰ ਅਹਿਮ ਸੁਝਾਅ ਜਿਵੇਂ: ਭਾਰਤੀ ਉੱਚ ਸਿੱਖਿਆ ਕਮਿਸ਼ਨ ਦਾ ਗਠਨ, ਨੈਸਨਲ ਰਿਸਰਚ ਫਾਉਂਡੇਸ਼ਨ, ਨੈਸ਼ਨਲ ਮਿਸਨ ਫਾਰ ਮੈਨਟਰਿੰਗ, ਨੈਸ਼ਨਲ ਬੁੱਕ ਪ੍ਰੋਮੋਸਨ ਪਾਲਿਸੀ, ਬਹੁ-ਅਨੁਸ਼ਾਸ਼ਨੀ ਸਿੱਖਿਆ ਤੇ ਖੋਜ ਯੂਨੀਵਰਸਿਟੀਆਂ, ਅਧਿਆਪਕ ਸਿੱਖਿਆ ਲਈ ਰਾਸ਼ਟਰੀ ਪਾਠਕ੍ਰਮ ਦਾ ਫਰੇਮਵਰਕ ਆਦਿ ਅਧਿਆਪਨ ਅਤੇ ਖੋਜ ਦੇ ਮਿਆਰ ਨੂੰ ਵਧਾਉਣ ਵਿੱਚ ਸਹਾਇਤਾ ਕਰਨਗੇ। ਪ੍ਰੋ: ਕਾਮਤ ਨੇ ਨਵੀਂ ਕੌਮੀ ਸਿੱਖਿਆ ਨੀਤੀ ਦੇ ਹੋਰ ਵੀ ਵੱਖ ਵੱਖ ਪਹਿਲੂਆਂ ਤੇ ਚਾਨਣਾ ਪਾਇਆ ਅਤੇ ਨਵੀਂ ਨੀਤੀ ਨੂੰ ਦੇਸ਼ ਵਿੱਤ ਵਾਲੀ ਕਰਾਰ ਦਿੱਤਾ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ: ਰਾਘਵੇਂਦਰ ਪੀ. ਤੀਵਾਰੀ ਨੇ ਐਨ.ਈ.ਪੀ. -2020 ਨੂੰ ਡਿਜਾਈਨ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਪ੍ਰੋ: ਕਾਮਤ ਦੀ ਸਲਾਘਾ ਕੀਤੀ, ਅਤੇ ਕਿਹਾ ਕਿ ਐਨ.ਈ.ਪੀ. -2020 ਭਾਰਤ ਨੂੰ, ਵਿਸਵ ਦੇ ‘ਐਜੂਕੇਸਨ ਐਂਡ ਇਨੋਵੇਸ਼ਨ ਸੈਂਟਰ‘ ਬਣਾਉਣ ਵਿੱਚ ਸਾਡੀ ਅਗਵਾਈ ਕਰੇਗਾ। ਪ੍ਰੋ: ਤਿਵਾਰੀ ਨੇ ਜਿਕਰ ਕੀਤਾ ਕਿ ਐਨਈਪੀ -2020 ਯੂਨੈਸਕੋ ਦੇ ਪਹੁੰਚ, ਬਰਾਬਰੀ, ਏਕਤਾ, ਗੁਣਵਤਾ, ਅਤੇ ਜਵਾਬਦੇਹੀ ਦੇ ਬੁਨਿਆਦੀ ਸਿਧਾਂਤਾਂ ਤੇ ਅਧਾਰਤ ਹੈ ਅਤੇ ਇਹ ਸਾਰਿਆਂ ਨੂੰ ਸਿੱਖਿਆ ਦੇ ਅਧਿਕਾਰ ਨੂੰ ਯਕੀਨੀ ਬਣਾਏਗੀ। ਉੰਨਾਂ ਨੇ ਜੋਰ ਦੇ ਕੇ ਕਿਹਾ ਕਿ ਕੋਵਿਡ -19 ਦੇ ਸਮੇਂ ਦੌਰਾਨ ਪੰਜਾਬ ਕੇਂਦਰੀ ਯੂਨੀਵਰਸਿਟੀ ਸਿਖਿਆਰਥੀਆਂ ਨਾਲ ਸਹਿਜ ਗਿਆਨ ਸਾਂਝੇ ਕਰਨ ਲਈ ਉੱਚ ਪੱਧਰੀ ਆਨਲਾਈਨ ਵਿਦਿਅਕ ਸਰੋਤ ਤਿਆਰ ਕਰਨ ਲਈ ਦਿ੍ਰੜ ਹੈ। ਇਸ ਵੈਬਿਨਾਰ ਵਿੱਚ ਡੀਨ ਵਿਦਿਆਰਥੀ ਭਲਾਈ ਪ੍ਰੋ. ਵੀ.ਕੇ. ਗਰਗ, ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ. ਵੁਸਿਰੀਕਾ, ਰਜਿਸਟਰਾਰ ਸ੍ਰੀ ਕੇ.ਪੀ.ਸ. ਮੁੰਦਰਾ, ਯੂਨੀਵਰਸਿਟੀ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਨੇ ਭਾਗ ਲਿਆ।