ਮਹਿਲ ਕਲਾਂ 26ਅਗਸਤ (ਜਗਸੀਰ ਸਿੰਘ ਸਹਿਜੜਾ ) ਸੀਪੀਆਈ ਐਮ ਦੀ ਕੇਂਦਰੀ ਕਮੇਟੀ ਦੇ ਸੱਦੇ ਤੇ ਰੋਸ ਹਫਤਾ ਮੀਟਿੰਗਾਂ ਨੂੰ ਜਾਰੀ ਰੱਖਦਿਆ ਬਰਨਾਲਾ ਦੇ ਸਾਥੀਆਂ ਨੇ ਕਾਮਰੇਡ ਲਾਲ ਸਿੰਘ ਧਨੋਲਾ ਦੀ ਅਗਵਾਈ ਵਿੱਚ ਪਿੰਡ ਕਰਮਗੜ, ਗੁਰਮਾ, ਗੁੰਮਟੀ, ਠੁੱਲੀਵਾਲ, ਹਮੀਦੀ, ਕੁਰੜ, ਛਾਪਾ, ਨਿਹਾਲੂਵਾਲ, ਸਹਿਜੜਾ, ਅਤੇ ਸੰਘੇੜਾ ਵਿਖੇ ਭਰਵੀਆ ਜਨਤਕ ਮੀਟਿੰਗਾਂ,ਪਿੰਡਾ ਵਿਚ ਝੰਡਾ ਮਾਰਚ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਾਰਟੀ ਦੀ ਅਪੀਲ ਅਤੇ 16 ਨੁਕਾਤੀ ਮੰਗ ਪੱਤਰ ਦੇ ਪਰਚੇ ਵੰਡੇ ਗਏ। ਇਹਨਾਂ ਭਰਵੀਆ ਮੀਟਿੰਗਾਂ ਨੂੰ ਕਾਮਰੇਡ ਲਾਲ ਸਿੰਘ ਧਨੋਲਾ ਜਿਲਾ ਸਕੱਤਰੇਤ ਮੈਬਰ ਤੇ ਸੇਰ ਸਿੰਘ ਫਰਵਾਹੀ, ਅਤੇ ਕਾਮਰੇਡ ਪ੍ਰੀਤਮ ਸਿੰਘ ਸਹਿਜੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 6 ਸਾਲਾ ਤੋਂ ਕੇਦਰ ਦੀ ਮੋਦੀ ਵੱਲੋਂ ਮਿਹਨਤਕਸ਼ ਜਨਤਾ ਦੀ ਕੀਤੀ ਜਾ ਰਹੀ ਲੁੱਟ ਅਤੇ ਫੈ ਫਿਰਕਾਪ੍ਰਸਤੀ ਦਾ ਜਾਲ ਫਸਾਇਆ ਜਾ ਰਿਹਾ ਹੈ । ਸਾਥੀਆ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਨੇ ਖੇਤੀ ਸਬੰਧੀ ਤਿੰਨ ਆਰਡੀਨੈਂਸ ਪਾਸ ਕਰਕੇ ਕਿਸਾਨਾਂ ਦੀ ਜਮੀਨਾ ਖੋਹਣ ਅਤੇ ਸਰਕਾਰੀ ਖਰੀਦ ਬੰਦ ਕਰਨ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸੰਵਿਧਾਨ ਦੀ ਆਤਮਾ ਪ੍ਰੀਐਂਬਲ ਨੂੰ ਬਿਲਕੁਲ ਅਣਗੋਲਿਆ ਕਰ ਦਿੱਤਾ ਹੈ ਅਤੇ ਅਨਮਰਜੀ ਨਾਲ ਅਮਰੀਕੀ ਸਾਮਰਾਜਬਾਦ ਦੀਆ ਨੀਤੀਆਂ ਲਾਗੂ ਕਰਕੇ ਗਵਾਡੀ ਸਾਰੇ ਦੇਸਾਂ ਨਾਲ ਦੁਸ਼ਮਣੀ ਪਾ ਲਈ ਗਈ ਹੈ ਅਜਿਹਾ ਕਰਦਿਆਂ ਦੇਸ ਨੂੰ ਸਮੁੱਚੇ ਏਸੀਆ ਦੇ ਖਿੱਤੇ ਵਿੱਚੋਂ ਕੋਡੀਓ ਹੋਲਾ ਕਰ ਦਿੱਤਾ ਹੈ ਸਾਥੀ ਧਨੋਲਾ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਫਿਰਕੂ ਜੁਲਮ ਦਾ ਟਾਕਰਾ ਲਈ ਵੱਡੇ ਪੱਧਰ ਤੇ ਲਾਮਬੰਦੀ ਕਰਕੇ ਸੰਘਰਸ਼ਾਂ ਦਾ ਪਿੜ ਮੱਲੋ। ਇਸ ਮੌਕੇ ਸਾਥੀ ਗੁਰਜੀਤ ਸਿੰਘ ਧਨੋਲਾ, ਬਲਵੀਰ ਸਿੰਘ ਫਰਵਾਹੀ, ਅੰਗਰੇਜ਼, ਮਨੀ ਅਤੇ ਹਰਦੇਵ ਸਿੰਘ ਕਰਮਗੜ, ਬੂਟਾ ਸਿੰਘ, ਕੇਵਲ ਸਿੰਘ ਚੇਤ ਰਾਮ ਗੁਰਮਾ, ਬਲਵੰਤ ਸਿੰਘ ਨਿਹਾਲੂਵਾਲ, ਜਗਸੀਰ ਸਿੰਘ ਧਾਲੀਵਾਲ ਸਹਿਜੜਾ, ਗੁਰਪ੍ਰੀਤ ਸਿੰਘ ਗੁੰਮਟੀ, ਹਰਬੰਸ ਸਿੰਘ ਹਮੀਦੀ, ਮੱਘਰ ਸਿੰਘ ਛਾਪਾ, ਸਰਬਨ ਸਿੰਘ ਨਿਹਾਲੂਵਾਲ, ਗੁਰਦੇਵ ਸਿੰਘ ਗੋੜਾ, ਰੂਪ ਸਿੰਘ, ਜੋਗਿੰਦਰ ਸਿੰਘ,ਬੂਟਾ ਸਿੰਘ ਸਹਿਜੜਾ, ਆਦਿ ਆਗੂਆਂ ਨੇ ਆਪਣੇ ਵਿਚਾਰ ਰੱਖੇ।