14.8 C
United Kingdom
Saturday, September 5, 2026

More

    ਫਰਿਜ਼ਨੋ ਵਿੱਚ ਸੜਕ ਹਾਦਸੇ ਵਿੱਚ ਪਤਨੀ ਦੀ ਮੌਤ ਤੇ ਪਤੀ ਗੰਭੀਰ ਜਖਮੀ।

    ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਸ ਵਿੱਚ ਉਸ ਸਮੇਂ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਜਦੋਂ ਲੰਘੇ ਹਫ਼ਤੇ ਪੰਜਾਬੀ ਜੋੜਾ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਵਿੱਚ ਪਤਨੀ ਦੀ ਮੌਤ ਹੋ ਗਈ ਅਤੇ ਪਤੀ ਗੰਭੀਰ ਰੂਪ ਵਿੱਚ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਜਾਣਕਾਰੀ ਅਨੁਸਾਰ ਦਿਲਾਵਰ ਸਿੰਘ ਜੋ ਪਿਛਲੇ ਲੰਮੇ ਸਮੇਂ ਤੋ ਅਮਰੀਕਾ ਰਹਿ ਰਹੇ ਸਨ, ‘ਤੇ ਸੱਤ ਅੱਠ ਮਹੀਨੇ ਪਹਿਲਾ ਹੀ ਉਹਨਾਂ ਦਾ ਪਰਿਵਾਰ ਪੰਜਾਬ ਤੋ ਅਮਰੀਕਾ ਉਹਨਾਂ ਕੋਲ ਪੱਕੇ ਤੌਰ ਤੇ ਆਣ ਵੱਸਿਆ ਸੀ। ਉਹ ਆਪਣੀ ਪਤਨੀ ਸੁਖਜਿੰਦਰ ਕੌਰ ਨੂੰ ਕਾਰ ਸਿਖਾ ਰਹੇ ਸਨ ਕਿ ਸੈਂਟਰਲ ਐਵੇਨਿਊ ਅਤੇ ਟੈਂਪਰਿੰਸ ਸਟ੍ਰੀਟ ਤੇ ਸਟਾਪ ਸਾਈਨ ਮਿੱਸ ਕਰਨ ਕਰਕੇ ਇਹਨਾਂ ਦੀ ਕਾਰ ਡਲਿਵਰੀ ਟਰੱਕ ਨਾਲ ਜਾ ਟਕਰਾਈ ਜਿਸ ਕਰਤੇ ਸੁਖਜਿੰਦਰ ਕੌਰ ਦੀ ਥਾਂ ਤੇ ਹੀ ਮੌਤ ਹੋ ਗਈ ਅਤੇ ਦਿਲਾਵਰ ਸਿੰਘ ਸਖ਼ਤ ਜਖਮੀ ਹੋ ਗਏ। ਉਹਨਾਂ ਦੀ ਦੋ ਬੇਟੀਆਂ ਜਿੰਨਾ ਦੀ ਉਮਰ 17 ਅਤੇ 26 ਸਾਲ ਹੈ ਇਸ ਸਮੇਂ ਗਹਿਰੇ ਸਦਮੇ ਵਿੱਚ ਹਨ। ਇਸ ਜੋੜੇ ਦਾ ਪਿਛਲਾ ਪਿੰਡ ਰੈਪਹੋਂ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਹੈ। ਸੁਖਜਿੰਦਰ ਕੌਰ ਦਾ ਅੰਤਿਮ ਸੰਸਕਾਰ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ ਵਿਖੇ 18 ਸਤੰਬਰ ਦੁਪਿਹਰ 11 ਤੋਂ 1 ਵਜੇ ਦਰਮਿਆਨ ਹੋਵੇਗਾ ਉਪਰੰਤ ਭੋਗ ਗੁਰਦਵਾਰਾ ਸਿੱਖ ਸੈਂਟਰ ਆਫ ਪੈਸੇਫਿੱਕ ਕੋਸਟ ਸਿਲਮਾ ਵਿੱਖੇ ਪਵੇਗਾ। ਦੁੱਖ ਸਾਂਝਾ ਕਰਨ ਲਈ ਸੰਪਰਕ ਨੰਬਰ ਜਗਦੀਸ ਸਿੰਘ 408-315-2985

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!