3.8 C
United Kingdom
Friday, March 6, 2026

More

    ਬ੍ਰਿਸਬੇਨ ਕ੍ਰਿਕਟ ਲੀਗ ਕੱਪ 2020 ‘ਤੇ ਸਕਿੱਲ ਵਾਰੀਅਰਸ ਦਾ ਕਬਜ਼ਾ

    ਬ੍ਰਿਸਬੇਨ ਸੰਨਰਾਈਸਰ ਉਪ ਵਿਜੇਤਾ
    (ਹਰਜੀਤ ਲਸਾੜਾ, ਬ੍ਰਿਸਬੇਨ 26 ਅਗਸਤ)

    ਇੱਥੇ ਕਰੋਨਾ ਪਬੰਦੀਆਂ ਦੀ ਪਾਲਣਾ ਅਧੀਨ ਸੂਬਾ ਕੁਈਨਜ਼ਲੈਂਡ ਦੇ ਹਰਿਆਵਲੇ ਸ਼ਹਿਰ ਬ੍ਰਿਸਬੇਨ ਵਿਖੇ ਸੀਆਈਬੀ, ਮੈਟ੍ਰਿਕ ਫਾਈਨਾਂਸ, ਐਜੂਕੇਸ਼ਨ ਇਮਬੈਸੀ, ਅਬੈ ਧੀਰ, ਕਮਿਊਨਟੀ ਰੇਡੀਓ 4ਈਬੀ, ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ, ਡੋਸਾਹੱਟ, ਇੰਡੋਜ਼ ਟੀਵੀ ਅਤੇ ਸਮੂਹ ਕ੍ਰਿਕਟ ਕਲੱਬਾਂ ਦੇ ਸਾਂਝੇ ਉੱਦਮ ਨਾਲ ਵੱਖ-ਵੱਖ ਗਰਾਉਂਡਾਂ ‘ਚ 28 ਟੀਮਾਂ ਦੇ ਫਸਵੇਂ ਮੁਕਾਬਲਿਆਂ ਤੋਂ ਬਾਅਦ ਫਾਈਨਲ ਮੈਚ ਵਿੱਚ ਸਕਿੱਲ ਵਾਰੀਅਰਸ ਨੇ ਬ੍ਰਿਸਬੇਨ ਸੰਨਰਾਈਸਰ ਨੂੰ 7 ਵਿਕਟਾਂ ਨਾਲ ਹਰਾ ਕੇ ਕੱਪ ਆਪਣੇ ਨਾ ਕਰਵਾਇਆ। ਪ੍ਰਬੰਧਕ ਖੁਸ਼ ਘਈ, ਪਰਮਜੀਤ ਸਿੰਘ ਅਤੇ ਹੈਰੀ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਟੂਰਨਾਮੈਂਟ ਦਾ ਸਮੁੱਚਾ ਪ੍ਰਬੰਧਨ ਵਧੀਆ ਰਿਹਾ। ਫਾਈਨਲ ਮੈਚ ਦੌਰਾਨ ਸਨਜੀਤ ਸਿੰਘ ਨੂੰ ‘ਮੈਨ ਆਫ਼ ਦਾ ਮੈਚ’ ਐਲਾਨਿਆ ਗਿਆ। ਸਮੁੱਚੇ ਟੂਰਨਾਮੈਂਟ ਲਈ ਗੁਰਬੀਰ ਸਿੰਘ ਗਿੱਲ ‘ਮੈਨ ਆਫ਼ ਦਾ ਸੀਰੀਜ਼’ ਅਤੇ ਸੁਖਪਾਲ ਸਿੰਘ ਨੂੰ ‘ਸਰਬੋਤਮ ਖਿਡਾਰੀ’ ਚੁਣਿਆ ਗਿਆ। ਮੁੱਖ ਮਹਿਮਾਨਾਂ ਵਿੱਚ ਲੱਕੀ ਸਿੱਧੂ, ਜੈਗ ਸਿੱਧੂ, ਅਥੇ ਧੀਰ ਅਤੇ ਸੌਰਬ ਅਗਰਵਾਲ ਨੇ ਖਿਡਾਰੀਆਂ ਨੂੰ ਸਨਮਾਨ ਤਕਸੀਮ ਕੀਤੇ ਅਤੇ ਖਿਡਾਰੀਆਂ ਵੱਲੋਂ ਦਿਖਾਈ ਖੇਡ ਭਾਵਨਾ ਤੇ ਅਨੁਸਾਸ਼ਨ ਲਈ ਵਧਾਈ ਦਿੱਤੀ। ਪ੍ਰਬੰਧਕਾਂ ਵੱਲੋਂ ਟੂਰਨਾਮੈਂਟ ਦੀ ਵਿਜੇਤਾ ਟੀਮ ਨੂੰ 3,500 ਡਾਲਰ ਅਤੇ ਉਪ ਵਿਜੇਤਾ ਨੂੰ 2,000 ਡਾਲਰ ਦੀ ਰਾਸ਼ੀ ਵੀ ਦਿੱਤੀ ਗਈ। ਸਮੁੱਚੇ ਵਿਸ਼ਵ ਦੇ ਕ੍ਰਿਕਟ ਪ੍ਰੇਮੀਆਂ ਲਈ ਇੰਡੋਜ਼ ਟੀਵੀ ਵੱਲੋਂ ਫਾਈਨਲ ਮੈਚ ਦਾ ਸਿੱਧਾ ਵੀਡੀਓ ਪ੍ਰਸਾਰਨ ਕੀਤਾ ਗਿਆ ਅਤੇ ਰੰਧਾਵਾ ਮੀਡੀਆ ਵੱਲੋਂ ਫੋਟੋਗ੍ਰਾਫੀ ਦੀ ਸੇਵਾ ਨਿਭਾਈ ਗਈ। ਪ੍ਰਬੰਧਕਾਂ ਅਨੁਸਾਰ ਅਗਲੀ ਕ੍ਰਿਕਟ ਲੀਗ, ਜਨਵਰੀ 2021 ‘ਚ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!