2.1 C
United Kingdom
Saturday, March 7, 2026

More

    ਪਾਵਰਕੌਮ ਵੱਲੋਂ ਬਿਜਲੀ ਚੋਰਾਂ ਨੂੰ 26 ਲੱਖ ਤੋਂ ਵੱਧ ਦਾ ਜੁਰਮਾਨਾ

    ਅਸ਼ੋਕ ਵਰਮਾ
    ਬਠਿੰਡਾ,25 ਅਗਸਤ।ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸੀਐਮਡੀ ਏ. ਵੇਣੂ ਪ੍ਰਸ਼ਾਦ ਅਤੇ ਡਾਇਰੈਕਟਰ ਵੰਡ ਇੰਜ: ਦਲਜੀਤ ਇੰਦਰਪਾਲ ਸਿੰਘ ਗਰੇਵਾਲ ਦੀਆਂ ਹਦਾਇਤਾਂ ਮੁਤਾਬਿਕ ਬਿਜਲੀ ਚੋਰੀ ਵਿਰੁੱਧ ਮੁਹਿੰਮ ਤਹਿਤ ਬਠਿੰੰਡਾ ਸਰਕਲ ਦੀਆਂ ਟੀਮਾਂ ਨੇ ਬਿਜਲੀ ਚੋਰੀ ਕਰਨ ਵਾਲਿਆਂ ਤੋਂ 26.60 ਲੱਖ ਰੁਪਏ ਜੁਰਮਾਨਾਂ ਵਸੂਲਿਆ ਹੈ। ਪਾਵਰਕੌਮ ਦੀਆਂ 24 ਟੀਮਾਂ ਨੇ 1545 ਖਪਤਕਾਰਾਂ ਦੇ ਕੁਨੈਕਸ਼ਨਾਂ ਦੀ ਪੜਤਾਲ ਕੀਤੀ। ਇਸ ਕਾਰਵਾਈ ਦੌਰਾਨ ਬਿਜਲੀ ਚੋਰੀ ਅਤੇ ਵੱਧ ਲੋਢ ਦੇ 107 ਮਾਮਲੇ ਫੜੇ ਗਏ। ਪਾਵਰਕੌਮ ਦੇ ਬੁਲਾਰੇ ਨੇ ਦੱਸਿਆ ਕਿ ਇਨਾਂ ਖਪਤਕਾਰਾਂ ਨੂੰ 26.60 ਲੱਖ ਰੁਪਏ ਦਾ ਜੁਰਮਾਨਾ ਪਾਇਆ ਗਿਆ ਅਤੇ ਇਨਾਂ ਵਿਰੁੱਧ ਪੁਲਿਸ ਕੇਸ ਵੀ ਦਰਜ ਕਰਵਾਏ ਜਾ ਰਹੇ ਹਨ। ਡਿਪਟੀ ਚੀਫ ਇੰਜਨੀਅਰ ਵੰਡ ਹਲਕਾ ਬਠਿੰਡਾ ਇੰਜਨੀਅਰ ਜੀਵਨ ਕਾਂਸਲ  ਨੇ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਰੋਕਣ ਵਿੱਚ ਪਾਵਰਕੌਮ ਨਾਂਲ ਸਹਿਯੌਗ ਕਰਨ। ਉਨਾਂ ਦੱਸਿਆ ਕਿ ਬਿਜਲੀ ਚੋਰੀ ਕਰਦੇ ਖਪਤਕਾਰਾਂ ਦੀ ਜਾਣਕਾਰੀ ਵੱਟਸਐਪ ਨੰ: 9646175770 ਤੇ ਦਿੱਤੀ ਜਾ ਸਕਦੀ ਹੈ ਜਦੋਂਕਿ ਵੰਡ ਹਲਕਾ ਬਠਿੰਡਾ ਦੇ ਖਪਤਕਾਰ ਬਿਜਲੀ ਚੋਰੀ ਸਬੰਧੀ ਜਾਣਕਾਰੀ ਵੱਟਸਐਪ ਨੰ:9646114509 ਤੇ ਵੀ ਸੂਚਨਾ ਦੇ ਸਕਦੇ ਹਨ।ਉਨਾਂ ਆਖਿਆ ਕਿ  ਬਿਜਲੀ ਚੋਰੀ ਦੀ ਜਾਣਕਾਰੀ ਦੇਣ ਵਾਲੇ ਖਪਤਕਾਰ ਦਾ ਨਾਮ ਅਤੇ  ਜਾਣਕਾਰੀ ਗੁਪਤ ਰੱਖੀ ਜਾਵੇਗੀ। ਇੰਜ: ਜੀਵਨ ਕਾਂਸਲ, ਨੇ ਖਪਤਕਾਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਬਿਜਲੀ ਦੇ ਬਿੱਲ ਸਮੇਂ ਸਿਰ ਭਰਕੇ ਆਪਣਾ ਕੁਨੈਕਸ਼ਨ ਕੱਟੇ ਜਾਣ ਤੋਂ ਬਚਾਉਣ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!