17.5 C
United Kingdom
Monday, September 7, 2026

More

    ਆਨਲਾਈਨ ਸਮਾਗਮਾਂ ਰਾਹੀਂ ਹੋ ਰਹੀ ਭਾਰਤ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ

    31 ਅਕਤੂਬਰ ਤੱਕ ਚੱਲਣਗੇ ਓਨਲਾਈਨ ਸਮਾਗਮ- ਹਰਭਜਨ ਸਿੰਘ 

    24 ਅਗਸਤ (ਪੰਜ ਦਰਿਆ ਬਿਊਰੋ)

    ਸ਼੍ਰੀ ਸਚਿਦਾਨੰਦ ਜੋਸ਼ੀ ਮੈਂਬਰ ਸੈਕਟਰੀ,ਹਰਭਜਨ ਸਿੰਘ ਦਿਓਲ ਮੈਂਬਰ ਅਤੇ 12ਵੇਂ ਓਨਲਾਇਨ ਸਮਾਗਮ ਦੇ ਬੁਲਾਰੇ

    ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਨਫਰੰਸਾਂ/ਗੋਸ਼ਟੀਆਂ/ਵਿਚਾਰ ਰਚਨਾਵਾਂ ਭਰੇ ਪ੍ਰੋਗਰਾਮਾਂ/ ਕਵੀ ਦਰਬਾਰਾਂ ਰਾਹੀਂ ਭਾਰਤ ਸਰਕਾਰ ਲਗਾਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੋ ਰਹੀ ਹੈ ਅਤੇ ਤਕਨਾਲੋਜੀ ਰਾਹੀਂ ਗੁਰੂ ਜੀ ਦੀ ਸਿੱਖਿਆਵਾਂ ਨੂੰ ਘਰ ਘਰ ਪਹੁੰਚਾ ਰਹੀ ਹੈ। ਕਵੀ ਦਰਬਾਰਾਂ ਦੀ ਭਾਰਤ ਸਰਕਾਰ ਦੀ ਸੰਬੰਧਤ ਕਮੇਟੀ ਦੇ ਮੈਂਬਰ ਸ਼੍ਰੀ ਹਰਭਜਨ ਸਿੰਘ ਦਿਓਲ ਨੇ ਦੱਸਿਆ ਕਿ ਇਹ ਸਮਾਗਮ ਲਗਾਤਰ 31 ਅਕਤੂਬਰ ਤੱਕ ਚੱਲਣਗੇ ਅਤੇ ਸਮਾਗਮਾਂ ਦੀ ਲੜੀ ਦੇ ਤਹਿਤ ਹਰ ਇੱਕ ਦਿਨ ਛੱਡ ਕੇ ਕਵੀ ਦਰਬਾਰ ਕਰਵਾਇਆ ਜਾਵੇਗਾ। ਅੱਜ ਕਵੀ ਦਰਬਾਰਾਂ ਦੀ ਲੜੀ ਦਾ 12ਵਾਂ ਓਨਲਾਈਨ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਜੰਡਿਆਲਾ ਗੁਰੂ ਤੋਂ ਮਿਸ ਵਨੀਤ ਕੌਰ,ਤਰਨ ਤਾਰਨ ਤੋਂ ਮਿਸ ਹਰਪ੍ਰੀਤ ਕੌਰ,ਬਾਬਾ ਬਕਾਲਾ ਸਾਹਿਬ ਤੋਂ ਸ਼੍ਰੀ ਸ਼ਲਿੰਦਰਜੀਤ ਸਿੰਘ ਰਾਜਨ,ਅਜਨਾਲਾ ਤੋਂ ਸ਼੍ਰੀ ਧਰਵਿੰਦਰ ਸਿੰਘ ਔਲਖ,ਨਵੀਂ ਦਿੱਲੀ ਤੋਂ ਡਾ. ਚੰਦਰ ਮੋਹਨ, ਸ਼੍ਰੀ ਭਾਰਤ ਭੂਸ਼ਨ ਆਰਿਆ ਜੀ ਬਤੌਰ ਕਵੀ ਸ਼ਾਮਿਲ ਹੋਏ ਜਿੰਨਾਂ ਆਪਣੀਆਂ ਰਚਨਾਵਾਂ ਨਾਲ ਸੱਭ ਨੂੰ ਗੁਰੂ ਉਸਤਤ ਨਾਲ ਜੋੜਿਆ। ਡਾ. ਅਰਵਿੰਦ ਸ਼ਰਮਾ ਨੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਤੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਆਫ਼ ਆਰਟਸ, ਨਵੀਂ ਦਿੱਲੀ ਵੱਲੋਂ ਸਾਰੇ ਕਵੀ ਸੱਜਣਾਂ ਦਾ ਜਿੱਥੇ ਸੁਆਗਤ ਕੀਤਾ ਉੱਥੇ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਗੱਲ ਆਖੀ। ਪ੍ਰੋਗਰਾਮ ਦੌਰਾਨ ਸ਼੍ਰੀ ਹਰਭਜਨ ਸਿੰਘ ਦਿਓਲ ਨੇ ਕਿਹਾ ਕਿ ਮਨਾਂ ਦੀ ਨਫ਼ਰਤ ਨੂੰ ਮਨਾਂ ਚੋਂ ਕੱਢਕੇ ਪਿਆਰ ਦੇ ਸਾਂਝੇ ਦੀਪ ਜਗਾਕੇ ਹੀ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਹੀ ਮਾਇਨਿਆਂ ‘ਚ ਸਮਰਪਿਤ ਹੋ ਸਕਦੇ ਹਾਂ। ਅਖੀਰ ਵਿੱਚ ਸ਼੍ਰੀ ਦਿਓਲ ਨੇ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਵੱਲੋਂ ਅਤੇ ਮੈਂਬਰ ਸੈਕਟਰੀ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਆਫ਼ ਆਰਟਸ ਨਵੀਂ ਦਿੱਲੀ ਸ਼੍ਰੀ ਸਚਿਦਾਨੰਦ ਜੋਸ਼ੀ ਜੀ ਵੱਲੋਂ ਬੁਲਾਰਿਆਂ ਦੇ ਨਾਲ ਨਾਲ ਓਨਲਾਇਨ ਜੁੜੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ। ਸ਼੍ਰੀ ਦਿਓਲ ਨੇ ਦੱਸਿਆ ਇਸ ਲੜੀ ਦਾ ਅਗਲਾ ਕਵੀ ਦਰਬਾਰ ਮਿਤੀ 26 ਅਗਸਤ ਦਿਨ ਬੁੱਧਵਾਰ ਨੂੰ ਸ਼ਾਮ 4 ਵਜੇ ਤੋਂ ਹੋਵੇਗਾ। 12ਵੇਂ ਓਨਲਾਇਨ ਕਵੀ ਦਰਬਾਰ ਦਾ ਮੰਚ ਸੰਚਾਲਨ ਸ਼੍ਰੀ ਹਰਭਜਨ ਸਿੰਘ ਦਿਓਲ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!