10.9 C
United Kingdom
Thursday, September 10, 2026

More

    ਸ਼ਾਇਰਾ ਮਨਜੀਤ ਇੰਦਰਾ ‘ਤੇ ਜਾਨਲੇਵਾ ਹਮਲਾ

    ਪੁਲਿਸ ਪ੍ਰਸ਼ਾਸ਼ਨ ‘ਤੇ ਹਮਲਾਵਰਾਂ ਪ੍ਰਤੀ ਢਿੱਲ-ਮੱਠ ਦੇ ਦੋਸ਼ ਲਾਏ

    ਮੁਹਾਲੀ, 24 ਅਗਸਤ ( ਰਾਜਿੰਦਰ ਭਦੌੜੀਆ )
    ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਸ਼ਾਇਰਾ ਮਨਜੀਤ ਇੰਦਰਾ ਵਸਨੀਕ ਰੀਗਲ ਹੋਮਜ਼ 2, ਸਨੀ ਇਨਕਲੇਵ ‘ਤੇ ਬੀਤੀ 19 ਅਗਸਤ ਦੀ ਨੂੰ ਰਾਤ ਤਕਰੀਬਨ 9.30 ਵਜੇ ਸੋਸਾਇਟੀ ਲਾਗੇ ਰਹਿੰਦੇ ਲੋਕਾਂ ਵਲੋਂ ਉਸਦੇ ਘਰ ਵਿੱਚ ਘੁਸਪੈਠ ਕਰਨ ਅਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ।
    ਪੰਜਾਬ ਸਰਕਾਰ ਦੇ ਉਚੇਰੀ ਸਿਖਿਆ ਵਿਭਾਗ ਵਿੱਚੋਂ ਬਤੌਰ ਕਾਲਜਾਂ ਦੀ ਡਿਪਟੀ ਡਾਇਰੈਕਟਰ ਰਿਟਾਇਰਡ ਅਤੇ ਪੰਜਾਬੀ ਦੀ ਪ੍ਰਸਿੱਧ ਲੇਖਕਾ-ਕਵਿੱਤਰੀ ਮਨਜੀਤ ਇੰਦਰਾ ਨੇ ਦੋਸ਼ ਲਾਇਆ ਹੈ ਕਿ 19 ਅਗਸਤ ਦੀ ਰਾਤ ਨੂੰ ਇਲਾਕਾ ਨਿਵਾਸੀ ਪਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਸੰਦੀਪ ਕੁਮਾਰ ਵਿਰਦੀ ਸ਼ਰਾਬ ਪੀ ਕੇ ਪਰਿਵਾਰਾਂ ਸਮੇਤ ਮੇਰੇ ਘਰ ਦੇ ਸਾਹਮਣੇ ਆਪਣੀ ਗੱਡੀ ਖੜ੍ਹੀ ਕਰਕੇ ਮੇਰਾ ਨਾਮ ਲੈ ਕੇ ਉੱਚੀ,ਉੱਚੀ ਮੈਨੂੰ ਗਾਲ਼ਾਂ ਕੱਢਣ ਲੱਗ ਪਏ ।
    ਇਸ ਵੇਲੇ ਮੈਂ ਸੱਤਰ ਸਾਲ ਦੀ ਸੀਨੀਅਰ ਸਿਟੀਜ਼ਨ ਹਾਂ ਅਤੇ ਇਕੱਲੀ ਰਹਿੰਦੀ ਹਾਂ। ਕਾਰ ਵਿੱਚ ਬੈਠੇ ਪਰਵਿੰਦਰ ਸਿੰਘ ਦੀ ਪਤਨੀ ਵੀ ਉੱਚੀ-ਉੱਚੀ ਗਾਲਾਂ ਕੱਢਦੀ ਹੱਥ ਚੁੱਕ ਕੇ ਮੈਨੂੰ ਮਾਰਨ ਵਾਸਤੇ ਅੱਗੇ ਵਧਦੀ ਰਹੀ । ਰੌਲਾ ਸੁਣ ਕੇ ਸੋਸਾਇਟੀ ਦੇ ਲੋਕ ਇੱਕਠੇ ਹੋ ਗਏ। ਉਨ੍ਹਾਂ ਨੇ ਮੈਨੂੰ ਇਨ੍ਹਾਂ ਅਣਕਿਆਸੇ ਹਮਲਾਵਰਾਂ ਤੋਂ ਬਚਾਇਆ । ਜੇ ਵੇਲੇ ਸਿਰ ਉਹ ਨਾ ਆਉਂਦੇ ਤਾਂ ਇਹ ਮੇਰੇ ਨਾਲ਼ ਕੁੱਝ ਵੀ ਕਰ ਸਕਦੇ ਸੀ ਤੇ ਕੋਈ ਵੱਡੀ ਵਾਰਦਾਤ ਹੋ ਸਕਦੀ ਸੀ। ਮੈਨੂੰ ਬਚਾਉਣ ਲਈ ਅੱਗੇ ਆਏ ਸੋਸਾਇਟੀ ਦੇ ਕੈਸ਼ੀਅਰ ਜਸਬੀਰ ਸਿੰਘ ਉੱਪਰ ਵੀ ਇਨ੍ਹਾਂ ਲੋਕਾਂ ਨੇ ਹੱਥ ਚੁੱਕਿਆ ਅਤੇ ਗੰਦੀਆਂ ਗਾਲ਼ਾਂ ਕੱਢੀਆਂ । ਨਾਲੇ ਚੋਰੀ, ਨਾਲ ਸੀਨਾਜੋਰੀ ਕਰਦਿਆਂ ਉਨਾਂ ਨੇ ਖੁਦ ਪੁਲਿਸ ਵੀ ਬੁਲਾਈ, ਜੋ ਉਨ੍ਹਾਂ ਦਾ ਪੱਖ ਸੁਣ ਕੇ ਹੀ ਚਲੇ ਗਏ । ਉਨ੍ਹਾਂ ਨੇ ਮੈਨੂੰ ਬੁਲਾਉਣਾ ਅਤੇ ਮੇਰੇ ਨਾਲ਼ ਗੱਲ ਕਰਨੀ ਵੀ ਮੁਨਾਸਿਬ ਹੀ ਨਹੀਂ ਸਮਝੀ । ਇਸ ਸਾਰੇ ਘਟਨਾਕ੍ਰਮ ਦੀ ਪੁਸ਼ਟੀ ਮੇਰੇ ਘਰ ਦੇ ਬਾਹਰ ਲੱਗੇ ਕੈਮਰਿਆਂ ਦੀ ਰੀਕਾਰਡਿੰਗ ਤੋਂ ਵੀ ਕੀਤੀ ਜਾ ਸਕਦੀ ਹੈ ।
    ਉਨਾਂ ਦੱਸਿਆ ਕਿ ਮੈਂ ਹਾਈ ਬਲੱਡ-ਪ੍ਰੈਸ਼ਰ ਦੀ ਮਰੀਜ਼ ਹਾਂ । ਇੱਕਲੀ ਹੋਣ ਕਾਰਨ ਮੇਰੇ ਸੁਹਿਰਦ ਸੋਸਾਇਟੀ ਮੈਂਬਰਜ਼ ਹੀ ਮੈਨੂੰ ਸਾਂਭਦੇ ਹਨ । ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਇਸ ਮਾਮਲੇ ਦੇ ਸੰਬੰਧ ਵਿੱਚ ਅੱਜ ਤੀਕ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ । ਉਸਨੇ ਪੱਤਰ ਰਾਹੀਂ0 ਉੱਚ ਪੁਲਿਸ ਪ੍ਰਸ਼ਾਸ਼ਨ ਨੂੰ ਮੁੜ ਬੇਨਤੀ ਕੀਤੀ ਹੈ ਕਿ ਦੋਸ਼ੀਆਂ ਵਿਰੁੱਧ ਛੇਤੀ ਤੋਂ ਛੇਤੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ । ਜੇ ਕਰ ਭਵਿੱਖ ਵਿੱਚ ਮੈਨੂੰ ਕਿਸੇ ਕਿਸਮ ਦਾ ਕੋਈ ਮਾਨਸਿਕ,ਜਾਨੀ-ਜਸਮਾਨੀ, ਮਾਲ਼ੀ ਨੁਕਸਾਨ ਹੋਇਆ ਹੁੰਦਾ ਹੈ ਤਾਂ ਜਿੱਥੇ ਇਹ ਲੋਕ ਜ਼ਿੰਮੇਵਾਰ ਹੋਣਗੇ ਉੱਥੇ ਪੁਲਿਸ ਵੀ ਇਸਦੀ ਜ਼ਿੰਮੇਵਾਰ ਹੋਵੇਗੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!