ਮਹਿਲ ਕਲਾਂ 24 ਅਗਸਤ (ਜਗਸੀਰ ਸਿੰਘ ਸਹਿਜੜਾ)
ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਜ਼ਿਲ੍ਹਾ ਬਰਨਾਲਾ ਵੱਲੋਂ ਬਾਬਾ ਸੋਹਣ ਸਿੰਘ ਭਕਨਾ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਈ ਗਈ ਨੌਵੀਂ ਸਾਲਾਨਾ ਵਜ਼ੀਫਾ ਪ੍ਰੀਖਿਆ ਵਿੱਚ ਮੁੱਢਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਸਾਲ ਕਵਿਡ ਉੱਨੀ ਦੇ ਮੱਦੇਨਜ਼ਰ ਵੱਖ ਵੱਖ ਸਮੂਹਾਂ ਵਿੱਚ ਸਨਮਾਨਿਤ ਕਰਨ ਦੀ ਲੜੀ ਤਹਿਤ ਅੱਜ ਸ਼ਹੀਦ ਬੀਬੀ ਕਿਰਨਜੀਤ ਕੌਰ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਵਿਖੇ ਬਲਾਕ ਮਹਿਕ ਨਾਲ ਸਬੰਧਿਤ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ । ਡੀਟੀਐੱਫ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਸੁਖਪੁਰ ਅਤੇ ਸਕੱਤਰ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਕੀਤੇ ਗਏ ਸਾਦੇ ਸਮਾਗਮ ਵਿਚ ਪੰਜਵੀਂ ਜਮਾਤ ਦੇ ਕਰਨਵੀਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ,ਭਾਵਿਕਾ ਸਰਕਾਰੀ ਪ੍ਰਾਇਮਰੀ ਸਕੂਲ ਮਾਂਗੇਵਾਲ ਅੱਠੀ ਜਮਾਤ ਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ,ਅਨੁਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਕੁਤਬਾ ਅਕਬਰ ਸਿੰਘ ਸਰਕਾਰੀ ਮਿਡਲ ਸਕੂਲ ਖਿਆਲੀ ਗਗਨਦੀਪ ਕੌਰ ਸਰਕਾਰੀ ਮਿਡਲ ਸਕੂਲ ਗੁੰਮਟੀ,ਕਮਲਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਸਹੌਰ ਅਤੇ ਦਸਵੀਂ ਜਮਾਤ ਦੇ ਤਰਨ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ,ਪੜ੍ਹਨ ਸਮੱਗਰੀ ਅਤੇ ਉਸਾਰੂ ਕਿਤਾਬਾਂ ਦੇ ਕੇ ਵਿਸ਼ੇਸ਼ ਸਨਮਾਨ ਕੀਤੇ ਗਏ ।ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਰਾਮੇਸ਼ਵਰ ਕੁਮਾਰ ਜ਼ਿਲ੍ਹਾ ਪ੍ਰੈੱਸ ਕੱਤਰ ਬਲਜਿੰਦਰ ਪ੍ਰਭੂ ਬਲਾਕ ਪ੍ਰਧਾਨ ਮਾਲਵਿੰਦਰ ਸਿੰਘ ਸਕੱਤਰ ਰਘਬੀਰ ਚੰਦ ਭਰਪੂਰ ਸਿੰਘ ਰਾਜਿੰਦਰ ਕੁਮਾਰ ਲਖਵੰਤ ਸਿੰਘ ਨਿਰਮਲ ਸਿੰਘ ,ਤਰਲੋਕ ਸਿੰਘ ਅਤੇ ਭੀਮ ਸਿੰਘ ਆਦਿ ਹਾਜ਼ਰ ਸਨ ।