15.9 C
United Kingdom
Sunday, September 6, 2026

More

    ਇਟਲੀ ‘ਚ ਭਾਰਤੀ ਨੌਜਵਾਨ ਵੱਲੋਂ ਆਪਣੇ ਪਿਤਾ ਦਾ ਕਤਲ

    ਇਟਲੀ (ਪੰਜ ਦਰਿਆ ਬਿਊਰੋ)

    ਇਟਲੀ ਦੇ ਸ਼ਹਿਰ ਆਰਜੀਨਿਆਨੋ (ਵਿਚੈਸਾਂ) ਵਿਖੇ ਇਕ 18 ਸਾਲਾ ਭਾਰਤੀ ਨੌਜਵਾਨ ਵੱਲੋਂ ਆਪਣੇ ਪਿਤਾ ਨੂੰ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਹੈ। ਇਸ ਘਟਨਾ ਨੇ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮ੍ਰਿਤਕ ਵਿਅਕਤੀ ਦੀ ਉਮਰ 49 ਸਾਲ ਦੱਸੀ ਗਈ ਹੈ ਜੋ ਕਿ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਪਤਾ ਲੱਗਾ ਹੈ ਕਿ ਘਟਨਾ ਤੋਂ ਪਹਿਲਾਂ ਪਿਉ-ਪੁੱਤਰ ਵਿੱਚ ਕਿਸੇ ਕਾਰਨ ਤਕਰਾਰ ਹੋਈ ਗਈ ਸੀ ਜਿਸ ਤੋਂ ਬਾਅਦ ਪੁੱਤ ਨੇ ਆਪਣੇ ਪਿਤਾ ਉੱਤੇ ਇਕ ਚਾਕੂ ਨਾਲ ਹਮਲਾ ਕਰ ਦਿੱਤਾ । ਡਾਕਟਰਾਂ ਵਲੋਂ ਜ਼ਖਮੀ ਵਿਅਕਤੀ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਉਹ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਦੇ ਮੂੰਹ ਚਲਾ ਗਿਆ। ਪੁਲਸ ਹੱਤਿਆ ਪਿਛਲੇ ਕਾਰਨਾਂ ਨੂੰ ਜਾਨਣ ਲਈ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਹ ਘਟਨਾ ਬੁੱਧਵਾਰ ਸ਼ਾਮ ਲਗਭਗ 6 ਵਜੇ ਦੇ ਕਰੀਬ ਵਾਪਰੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!