ਮਲੇਰਕੋਟਲਾ, 20 ਅਗਸਤ (ਥਿੰਦ)
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿਲ ਨਾਲ ਕਿਸਾਨਾਂ ਵਿਚ ਚਿੰਤਾ ਪਾਈ ਜਾ ਰਹੀ ਹੈ।ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਫਸਲਾਂ ਦਾ ਸਮਰਥਨ ਮੁੱਲ ਖਤਮ ਹੋ ਜਾਵੇਗਾ।ਉਪਰੋਕਤ ਵਿਚਾਰਾਂ ਦਾ ਪਰਗਟਾਵਾ ਨੌਜਵਾਨ ਕਾਂਗਰਸੀ ਆਗੂ ਮਨਿੰਦਰਜੀਤ ਸਿੰਘ ਰਾਜੀ ਹਥੋਆ ਨੇ ਪੱਤਰਕਾਰ ਮਿਲਣੀ ਦੌਰਾਨ ਕੀਤਾ।ਕਾਂਗਰਸ ਪਾਰਟੀ ਵਿਚ ਸਰਗਰਮੀ ਨਾਲ ਵਿਚਰ ਰਹੇ ਅਤੇ ਸਮੇਂ-ਸਮੇਂ ਤੇ ਜਨਤਕ ਮੁੱਦੇ ਉਠਾਉਣ ਵਾਲੇ ਕਾਂਗਰਸੀ ਆਗੂ ਰਾਜੀ ਹਥੋਆ ਦਾ ਕਹਿਣਾ ਹੈ ਕਿ ਕਿਸਾਨੀ ਪਹਿਲਾਂ ਹੀ ਅਨੇਕਾਂ ਮੁਸ਼ਕਿਲਾਂ ਨਾਲ ਘਿਰੀ ਹੋਈ ਹੋਈ ਹੈ।ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ।ਜੇਕਰ ਖੇਤੀਬਾੜੀ ਵਪਾਰਕ ਘਰਾਣਿਆਂ ਦੇ ਹੱਥਾਂ ਵਿਚ ਚਲੀ ਗਈ ਤਾਂ ਪੰਜਾਬ ਦੀ ਖੇਤੀਬਾੜੀ ਖਤਮ ਹੋ ਕੇ ਰਹਿ ਜਾਵੇਗੀ।ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨਾਂ ਲਈ ਵਿਦੇਸ਼ਾਂ ਦੀ ਤਰਜ ਤੇ ਸਬਸਿਡੀ ਦਿੱਤੀ ਜਾਵੇ ਅਤੇ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰੱਖਿਆ ਜਾਵੇ।