?️ਰਾਜਵਿੰਦਰ ਰੌਂਤਾ
ਸੰਨ ਸੰਤਾਲੀ ਦੇ ਉਜਾੜੇ ਦੀਆਂ
ਫੋਟੋ ਦੇਖਦਿਆਂ ਦੇਖਦਿਆਂ
ਮਨ ਭਰ ਆਇਆ
ਗੱਡਿਆਂ ਤੇ ਰੇਹੜਿਆਂ ਤੇ
ਤੁਰ ਕੇ ਅਤੇ ਰੇਲਾਂ ਤੇ
ਲੋਕ
ਮਰਦੇ ਖਪਦੇ
ਏਧਰੋਂ ਓਧਰ
ਉਧਰੋਂ ਏਧਰ
ਆਉਂਦੇ ਜਾਂਦੇ
ਵੱਢੇ ਟੁੱਕੇ
ਬੇ ਅਜਮਤ ਹੋਏ ਆਪਣਾ ਸਭ ਕੁਝ ਗਵਾ ਕੇ
ਸਿਰਫ ਆਪਣਾ ਆਪ ਬਚਾ ਕੇ
2020 ਵਿੱਚ
ਆਪਣੇ ਹੀ ਦੇਸ਼ ਵਿੱਚ
ਕਰੋਨਾ ਦੇ ਮਾਰੇ
ਲੋਕਾਂ ਦੀਆਂ ਤਸਵੀਰਾਂ
ਬਿਲਕੁੱਲ
47ਦੇ ਬਟਵਾਰੇ ਵਰਗੀਆਂ
73 ਸਾਲਾਂ ਪਿੱਛੋਂ ਵੀ ਉਹੀ
ਭੁੱਖੇ ਨੰਗੇ ਲੋਕ
ਤੁਰ ਕੇ
ਪੈਰਾਂ ਚ ਲਫਾਫੇ ਲਵੇਟ ਕੇ
ਟੁੱਟੀਆਂ ਬੋਤਲਾਂ ਬੰਨ ਕੇ
ਚੱਪਲਾਂ ਚ ਲੀਰਾਂ ਗੰਢ ਕੇ
ਗੋਦੀ ,ਮੋਢੇ ,ਗਦੇੜੀ ਚੁੱਕ ਕੇ
ਆਪਣੀ ਘਰ ਪੁੱਜਣ ਲਈ
ਢਿੱਡ ਲਈ ਬੇਘਰ ਹੋਏ
ਜਿੰਨਾ ਦੀਆਂ
ਹਜੇ ਵੀ ਪੂਰੀਆਂ ਨੀ ਹੋਈਆਂ
ਮੁੱਢਲੀਆਂ ਸਹੂਲਤਾਂ
ਤੇ ਹੁਣ
ਆਪਣੇ ਹੀ ਦੇਸ਼ ਵਿੱਚ
ਮੁੜ ਉੱਠ ਰਿਹਾ
47,84 ਜਿਹਾ ਫਿਰਕੂ ਬੱਦਲ
ਰੱਬ ਖੈਰ ਕਰੇ ਸਲਾਮਤ ਰਹੇ
ਬਹੁ ਰੰਗਾ
ਮੇਰਾ ਦੇਸ਼ ਧਰਮ ਅਨੇਕ ਵਾਲਾ
ਮੇਰਾ ਮਹਾਨ ਇੰਡੀਆ।।।