ਨਿਮਰਤਾ ਤੇ ਹਲੀਮੀ ਨਾਲ,
ਗੜੁੱਚ ਸਾਰੇ ਦਾ ਸਾਰਾ ਏ,
ਮੇਰਾ ਵੀਰ ਸੁ਼ਕਰਗੁਜ਼ਾਰ |
ਛੋਟੈ ਵੱਡੀਆਂ ਸੋਚਾਂ ਵਾਲਾ,
ਸ਼ਾਇਰ ਬੜਾ ਪਿਆਰਾ ਏ,
ਮੇਰਾ ਵੀਰ ਸੁ਼ਕਰਗੁਜ਼ਾਰ |
ਸਭ ਤੋਂ ਵੱਡਾ ਗੁਣ ਉਸ ਅੰਦਰ,
ਨਿੰਦਿਆ ਚੁਗਲੀ ਤੋਂ ਦੂਰ ਰਹੇ |
ਮੈਂ ਦੇਖਿਐ ਬੰਦਾ ਬਚਨਾ ਵਾਲੈ,
ਉਹ ਕਰ ਦੇਵੇ ਪੂਰਾ ਜੋ-ਜੋ ਕਹੇ |
ਗੁਰਮੁੱਖ ਗੁਰਾਂ ਨੂੰ ਮੰਨਣ ਵਾਲਾ,
ਸੋਹਣਾ ਚੜਦੀ ਕਲਾ ਦਾ ਇਸ਼ਾਰਾ ਏ,
ਮੇਰਾ ਵੀਰ ਸੁ਼ਕਰਗੁਜ਼ਾਰ |
ਨਿਮਰਤਾ ਤੇ ਹਲੀਮੀ ਨਾਲ,
ਗੜੁੱਚ ਸਾਰੇ ਦਾ ਸਾਰਾ ਏ,
ਮੇਰਾ ਵੀਰ ਸੁ਼ਕਰਗੁਜ਼ਾਰ |
ਪਿਓ ਦੇ ਹੁੰਦਿਆਂ ਫਿਕਰ ਨਹੀ ਸੀ,
ਪਿਓ ਗਿਆਂ ਤੇ ਪੰਡਾਂ ਪੈ ਗਈਆਂ |
ਹਾਸੇ ਉੱਡ ਗਏ ਹੱਸਦੇ ਚਿਹਰੇ ਤੋਂ,
ਚਾਵਾਂ ਦੀਆਂ ਕੰਧਾਂ ਢਹਿ ਗਈਆਂ |
ਤਰਲੋਕ ਸਿੰਘ ਦੀਵਾਨੇਂ ਵਰਗੇ,
ਪਿਓ ਨਾ ਲੱਭਣ ਦੁਬਾਰਾ ਏ |
ਮੇਰਾ ਵੀਰ ਸੁ਼ਕਰਗੁਜ਼ਾਰ |
ਨਿਮਰਤਾ ਤੇ ਹਲੀਮੀ ਨਾਲ,
ਗੜੁੱਚ ਸਾਰੇ ਦਾ ਸਾਰਾ ਏ,
ਮੇਰਾ ਵੀਰ ਸੁ਼ਕਰਗੁਜ਼ਾਰ |
ਬਾਪੂ ਬਾਲ-ਵਰੇਸੇ ਜੋ-ਜੋ ਲਾਡ ਲਡਾਏ,
ਓ ਚੇਤੇ ਕਰ- ਕਰ ਰੋ ਪੈਨਾ ਵਾਂ |
ਸਾਵਣ ਵਿੱਚ ਜਿਉਂ ਛੱਤਾਂ ਚੋਵਣ,
ਮੈਂ ਵੀ ਝਰਨੇ ਵਾਂਗੂ ਚੋਅ ਪੈਨਾਂ ਵਾਂ |
ਮੇਰੇ ਹੱਥ ਵਿੱਚ ਕਲਮ ਦੇ ਗਿਆ,
ਹੁਣ ਵੱਜਦਾ ਰਹੇ ਇੱਕ-ਤਾਰਾ ਏ |
ਮੇਰਾ ਵੀਰ ਸੁ਼ਕਰਗੁਜ਼ਾਰ |
ਨਿਮਰਤਾ ਤੇ ਹਲੀਮੀ ਨਾਲ,
ਗੜੁੱਚ ਸਾਰੇ ਦਾ ਸਾਰਾ ਏ,
ਮੇਰਾ ਵੀਰ ਸੁ਼ਕਰਗੁਜ਼ਾਰ |
ਮਾਂ ਅਮਰਜੀਤ ਨੇ ਲਾਡ ਲਡਾਏ,
ਕੁੱਟ ਦੇਸੁ ਘਿਉ ਵਿੱਚ ਚੂਰੀ ਦਿੱਤੀ ਸੀ |
ਸਿਰੀ ਰੱਖਿਆ ਬਾਪੂ ਜੀ ਨੇਂ,
ਚੁੰਘਣ ਨੂੰ ਮੈਨੂੰ ਬੂਰੀ ਦਿੱਤੀ ਸੀ |
ਉਹਨਾਂ ਦੇ ਲਿਖੇ ਹਰ ਸ਼ਬਦ ਦਾ,
ਕੋਹਾਂ-ਕੋਹਾਂ ਤੱਕ ਪਸਾਰਾ ਏ |
ਮੇਰਾ ਵੀਰ ਸੁ਼ਕਰਗੁਜ਼ਾਰ |
ਨਿਮਰਤਾ ਤੇ ਹਲੀਮੀ ਨਾਲ,
ਗੜੁੱਚ ਸਾਰੇ ਦਾ ਸਾਰਾ ਏ,
ਮੇਰਾ ਵੀਰ ਸੁ਼ਕਰਗੁਜ਼ਾਰ |
ਸੀ ਵਨੀਤ ਕੌਰ ਦੇ ਲੇਖਾਂ ਅੰਦਰ ਤਾਂ,
ਧੁਰ ਦਰਗਾਹੋਂ ਲਿਖਿਆ ਸੁ਼ਕਰਗੁਜ਼ਾਰ |
ਰੱਬ ਜਾਣੇਂ ਕਿਉ ਦੋਹਾਂ ਅੰਦਰ,
ਕਿਉਂ ਕੁੱਟ-ਕੁੱਟ ਭਰਿਐ ਪਿਆਰ |
ਪੱਥਰ ਤੇ ਲਿਖਿਆ ਮਿਟ ਨਈ ਸਕਦਾ,
ਹੁਣ ਕਿਹੜਾ ਕੋਈ ਚਾਰਾ ਏ |
ਮੇਰਾ ਵੀਰ ਸੁ਼ਕਰਗੁਜ਼ਾਰ |
ਨਿਮਰਤਾ ਤੇ ਹਲੀਮੀ ਨਾਲ,
ਗੜੁੱਚ ਸਾਰੇ ਦਾ ਸਾਰਾ ਏ,
ਮੇਰਾ ਵੀਰ ਸੁ਼ਕਰਗੁਜ਼ਾਰ |
ਧੀ ਗੁਰਸ਼ਬਦ ਕੌਰ ਨੇਂ ਸ਼ਬਦਾਂ ਦੇ ਨਾਲ,
ਸੁ਼ਕਰਗੁਜਾਰ ਦਾ ਐਸਾ ਮੇਲ ਕਰਾਇਆ |
ਹੋਇਆ ਕਵਿਤਾ-ਕਵਿਤਾ ਤੇ ਮਾਂ ਬੋਲੀ,
ਨਾਲ ਘਰ ਬਾਹਰ ਸਭ ਰੁਸ਼ਨਾਇਆ |
ਪਰ ਬਾਪੂ ਦੇ ਜਾਣ ਦਾ ਲੱਗਿਆ ,
ਸੁ਼ਕਰ ਦੀ ਰੂਹ ਨੂੰ ਬਹੁਤ ਕਸਾਰਾ ਏ |
ਮੇਰਾ ਵੀਰ ਸੁ਼ਕਰਗੁਜ਼ਾਰ |
ਨਿਮਰਤਾ ਤੇ ਹਲੀਮੀ ਨਾਲ,
ਗੜੁੱਚ ਸਾਰੇ ਦਾ ਸਾਰਾ ਏ,
ਮੇਰਾ ਵੀਰ ਸੁ਼ਕਰਗੁਜ਼ਾਰ |
ਦੀਵਾਨੇ ਨੂੰ ਦੀਵਾਨਾ ਸਿਖਾ ਗਿਆ,
ਐਸੀ ਸ਼ਬਦਾਂ ਦੀ ਕਲਾਕਾਰੀ |
ਰੰਧਾਵੇ ਤਰਿੰਦਰਪਾਲ ਨਾਲ ਹੈ,
ਅੱਜ ਵੀ ਜਿੰਦਾਬਾਦ ਏ ਯਾਰੀ |
ਦੋਹਾਂ ਦੀ ਜਿਗਰੀ ਯਾਰੀ ਦਾ ਪੈਂਦਾ,
ਚੰਨ ਵਰਗਾ ਚਮਕਾਰਾ ਏ |
ਮੇਰਾ ਵੀਰ ਸੁ਼ਕਰਗੁਜ਼ਾਰ |
ਨਿਮਰਤਾ ਤੇ ਹਲੀਮੀ ਨਾਲ,
ਗੜੁੱਚ ਸਾਰੇ ਦਾ ਸਾਰਾ ਏ,
ਮੇਰਾ ਵੀਰ ਸੁ਼ਕਰਗੁਜ਼ਾਰ |
ਕਰਿਸ਼ਨਾ,ਰਜਨੀਸ਼,ਜਗਜੀਤ ਸੰਧੂ,
ਦਮਨ ਅਮਰਜੋਤ ਅਤੇ ਵਿਕਾਸ |
ਜੁਗ-ਜੁਗ ਜੀਵਣ ਸੱਤੇ ਮਿੱਤਰ,
ਅੱਜ ਵੀ ਇਹਨਾ ਤੋ ਹੈ ਬੜੀ ਆਸ |
ਦੁੱਖਭੰਜਨਾ ਹੈ ਦਿਲ ਵਿੱਚ ਮਹਿਲ,
ਪਰ ਭਾਵੇਂ ਸਿਰ ਉੱਪਰ ਢਾਰਾ ਏ |
ਮੇਰਾ ਵੀਰ ਸੁ਼ਕਰਗੁਜ਼ਾਰ |
ਨਿਮਰਤਾ ਤੇ ਹਲੀਮੀ ਨਾਲ,
ਗੜੁੱਚ ਸਾਰੇ ਦਾ ਸਾਰਾ ਏ,
ਮੇਰਾ ਵੀਰ ਸੁ਼ਕਰਗੁਜ਼ਾਰ |