23.1 C
United Kingdom
Sunday, June 21, 2026

More

    ਦੁਨੀਅਾਂ ਉੱਤੇ ਆ ਕੇ ਬੰਦਾ

    ਰਜਨੀ ਵਾਲੀਆ, ਕਪੂਰਥਲਾ

    ਦੁਨੀਅਾਂ ਉੱਤੇ ਆ ਕੇ ਬੰਦਾ,
    ਤਕਲੀਫਾਂ ਲੱਖ ਜਰਦਾ ਏ |
    ਜਿੰਦਗੀ ਤਾਂ ਇੱਕ ਜੰਗ ਹੈ ਸੱਚੀ,
    ਕੋਈ ਜਿੱਤਦਾ ਏ ਕੋਈ ਹਰਦਾ ਏ |

    ਬੰਦਾ ਜਦ ਦਾ ਰੱਬ ਬਣ ਗਿਆ,
    ਰੱਬ ਨੂੰ ਵੀ ਕੁਝ ਸੋਚਣਾ ਪੈ ਗਿਆ |
    ਉਸ ਦੀ ਕੀਤੀ ਹੱਥ ਖੜੇ ਕਰਾ ਗਈ,
    ਬੰਦਾ ਬਣਕੇ ਬੰਦਾ ਰਹਿ ਗਿਆ |
    ਹੱਥਾਂ ਪੈਰਾਂ ਦੀ ਹੁਣ ਪੈ ਗਈ,
    ਪਤਾ ਨਹੀ ਹੁਣ ਘਰਦਾ ਏ |
    ਦੁਨੀਅਾਂ ਉੱਤੇ ਆ ਕੇ ਬੰਦਾ,
    ਤਕਲੀਫਾਂ ਲੱਖ ਜਰਦਾ ਏ |

    ਪੈਰ ਪੈਰ ਤੇ ਆਪਣੇਂ ਮਾਰਨ,
    ਆਪਣਿਆਂ ਦੀ ਜਰ ਨਈਂ ਹੁੰਦੀ |
    ਜੇਕਰ ਆਪਣਾਂ ਨਾਲ ਖਲੋਵੇ,
    ਬਾਜੀ ਕਦੇ ਵੀ ਹਰ ਨਈਂ ਹੁੰਦੀ |
    ਕੀ ਕੀਹਦੇ ਦਿਲ ਅੰਦਰ ਚੱਲਦਾ,
    ਲਹਿ ਜਾਂਦਾ ਹਰ ਪਰਦਾ ਏ |
    ਦੁਨੀਅਾਂ ਉੱਤੇ ਆ ਕੇ ਬੰਦਾ,
    ਤਕਲੀਫਾਂ ਲੱਖ ਜਰਦਾ ਏ |

    ਮਾਲੀ ਕਰਕੇ ਬਾਗ ਮਹਿਕਦੇ,
    ਮਾਲੀ ਹੀ ਹਰ ਫੁੱਲ ਬਚਾਵੇ |
    ਉਸ ਬਾਗ ਨੂੰ ਕੌਣ ਬਚਾਵੇ,
    ਵੈਰੀ ਜਿਸਦਾ ਮਾਲੀ ਹੋ ਜਾਵੇ |
    ਚੰਗਾ ਮਾਲੀ ਹਰ ਫੁੱਲ ਸੰਭਾਲੇ,
    ਤੇ ਠੰਡਾ ਜਲ ਮਸ਼ਕੀਂ ਭਰਦਾ ਏ |
    ਦੁਨੀਅਾਂ ਉੱਤੇ ਆ ਕੇ ਬੰਦਾ,
    ਤਕਲੀਫਾਂ ਲੱਖ ਜਰਦਾ ਏ |

    ਬੰਦੇ ਦੀ ਤਕਦੀਰ ਓ ਅਾਪੇ,
    ਆਪਣੇਂ ਹੱਥੀਂ ਲਿਖ ਤੋਰ ਦੇਂਦਾ ਏ|
    ਕਹਿਰ ਕਮਾਵੇ ਕਦੇ ਓ ਡਾਢਾ,
    ਕਿਸੇ ਡਾਢੇ ਹੱਥ ਜਦ ਡੋਰ ਦੇਂਦਾ ਏ |
    ਅਸਲੀ ਡੋਰਾਂ ਹੱਥ ਡਾਢੇ ਦੇ,
    ਆਵੇ ਚਾਨਣ ਜੇ ਨੇਰ ਪਸਰਦਾ ਏ |
    ਦੁਨੀਅਾਂ ਉੱਤੇ ਆ ਕੇ ਬੰਦਾ,
    ਤਕਲੀਫਾਂ ਲੱਖ ਜਰਦਾ ਏ |

    ਮੇਰੇ ਮੈਨੂੰ ਸਮਝ ਨਹੀ ਆਉਂਦੀ,
    ਕਿੰਨੇਂ ਲੇਖ ਲਿਖੇ ਸੀ |
    ਜਿੰਦ ਕੰਢਿਆਂ ਵਿੱਚ ਪਰੋ ਕੇ ਰੱਖਤੀ,
    ਰੱਬਾ ਕੀ ਤੂੰ ਵੇਖ ਲਿਖੇ ਸੀ |
    ਘਰ ਦੀਆਂ ਕੰਧਾਂ ਤੋਂ ਡਰ ਲਗਦਾ,
    ਸਾਹ-ਸਾਹ ਮੇਰਾ ਹੌਕਾ ਭਰਦਾ ਏ |
    ਦੁਨੀਅਾਂ ਉੱਤੇ ਆ ਕੇ ਬੰਦਾ,
    ਤਕਲੀਫਾਂ ਲੱਖ ਜਰਦਾ ਏ |

    ਤੂੰ ਇੱਕ ਗੱਲ ਚੇਤੇ ਰੱਖੀਂ ਵੈਰੀਆ,
    ਵੇ ਬੁਰੀ ਕਰੇਂਗਾ ਤੇ ਬੁਰੀ ਹੋਣੀਂ ਏ |
    ਤੈਨੂੰ ਇੱਕ ਦਿਨ ਲੇਖਾ ਦੇਣਾਂ ਪੈਣਾਂ,
    ਰੱਬ ਦੀ ਤਿੱਖੀ ਬੜੀ ਛੁਰੀ ਹੋਣੀਂ ਏ |
    ਰਜਨੀ ਪੋਰੀ ਪੋਰੀ ਕਰਕੇ ਰੱਖ ਦੇਂਦਾ,
    ਤੇ ਬੜਾ ਮਹੀਨ ਕੁਤਰਦਾ ਏ |
    ਦੁਨੀਅਾਂ ਉੱਤੇ ਆ ਕੇ ਬੰਦਾ,
    ਤਕਲੀਫਾਂ ਲੱਖ ਜਰਦਾ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!