ਸਿੱਕੀ ਝੱਜੀ ਪਿੰਡ ਵਾਲਾ (ਇਟਲੀ )
ਐਸ ਐਮ ਰਿਕਾਰਡਜ਼ ਅਤੇ ਸਨੀ ਮਾਨ ਦੀ ਪੇਸ਼ਕਸ਼ ਪ੍ਰਸਿੱਧ ਗਾਇਕਾ ਮਨਿੰਦਰ ਦਿਓਲ ਤੇ ਅਮਰ ਦੀਪ ਦਾ ਗਾਇਆ ਗੀਤ ਪ੍ਰੀਤੋ 28 ਅਗਸਤ ਨੂੰ ਹੋਵੇਗਾ ਰਿਲੀਜ਼। ਮੇਰੇ ਖਤ ਤੇ ਫੋਟੋਆਂ, ਸ਼ਰਬਤੀ ਅੱਖੀਆਂ, ਪਾਣੀ ਪੈਟਰੋਲ,ਜਿਹੇ ਅਨੇਕਾਂ ਹੀ ਸੁਪਰਹਿੱਟ ਗੀਤਾਂ ਨਾਲ ਚਰਚਾ ਚ ਰਹਿਣ ਵਾਲੀ ਮਨਿੰਦਰ ਦਿਓਲ ਦੇ ਗੀਤਾਂ ਦੀ ਸਰੋਤਿਆਂ ਨੂੰ ਹਮੇਸ਼ਾਂ ਉਡੀਕ ਰਹਿੰਦੀ ਹੈ।ਜਿਕਰਯੋਗ ਹੈ ਕਿ ਲਾਕ ਡਾਊਨ ਦੇ ਚਲਦਿਆਂ ਸੰਸਾਰ ਭਰ ਚ ਵਸਦੇ ਲੋਕਾਂ ਲਈ ਨੂੰ ਕਰੋਨਾ ਕਹਿਰ ਤੋਂ ਮੁਕਤ ਕਰਾਉਣ ਲਈ ਮਨਿੰਦਰ ਦਾ ਗਾਇਆ ਧਾਰਮਿਕ ਗੀਤ ਤੇਰੇ ਹੀ ਬਣਾਏ ਨੇ ਦਰਸ਼ਕਾਂ ਵਲੋਂ ਭਰਪੂਰ ਪਸੰਦ ਕੀਤਾ ਗਿਆ। ਪ੍ਰੀਤੋ ਗੀਤ ਨੂੰ ਗਾਇਕਾ ਮਨਿੰਦਰ ਦਿਓਲ ਦੇ ਨਾਲ ਅਮਰ ਦੀਪ ਨੇ ਗਾਇਆ ਹੈ ਤੇ ਇਸ ਗੀਤ ਨੂੰ ਗੀਤਕਾਰ ਜੱਗੀ ਮਨੌਲੀਵਾਲਾ ਵਲੋਂ ਲਿਖਿਆ ਗਿਆ ਹੈ। ਯੂਕੇ ਦੀ ਧਰਤੀ ਤੇ ਵਸਦੇ ਸੰਜੀਵ ਭਨੌਟ ਬੋਪਾਰਾਏ ਦੀ ਦੇਖਰੇਖ ਹੇਠ ਆ ਰਹੇ ਇਹ ਗੀਤ ਵੀ ਸਰੋਤਿਆਂ ਦੇ ਦਿਲਾਂ ਚ ਆਪਣੀ ਥਾਂ ਜਰੂਰ ਬਣਾਏਗਾ।