23.1 C
United Kingdom
Sunday, June 21, 2026

More

    ਸ੍ਰੌਮਣੀ ਅਕਾਲੀ ਦਲ ਟਕਸਾਲੀ ਨੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਗੁੰਮ ਕੀਤੇ ਗਏ ਇਤਿਹਾਸਕ ਸਰੂਪਾਂ ਸੰਬੰਧੀ ਮੰਗ ਪੱਤਰ ਦਿੱਤੇ

    ਅੰਮ੍ਰਿਤਸਰ 13 ਅਗਸਤ (ਰਾਜਿੰਦਰ ਰਿਖੀ)

    ਅੱਜ ਪੰਜਾਬ ਦੇ ਤਿੰਨ ਕਮਿਸ਼ਨਰ ਜੌਨਾ ਮਾਝਾ ਮਾਲਵਾ ਤੇ ਦੁਆਬਾ ਨਾਲ ਸਬੰਧਿਤ 11 ਡਿਪਟੀ ਕਮਿਸ਼ਨਰਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਵਿਰੁੱਧ ਮੰਗ ਪੱਤਰ ਸੋਪੇ -ਕਰਨੈਲ ਸਿੰਘ ਪੀਰ ਮੁਹੰਮਦ ਸ੍ਰੌਮਣੀ ਅਕਾਲੀ ਦਲ ਟਕਸਾਲੀ ਨੇ ਪੰਜਾਬ ਅੰਦਰ ਤਿੰਨ ਕਮਿਸ਼ਨਰ ਜੋਨਾ ਮਾਝਾ ਮਾਲਵਾ ਅਤੇ ਦੁਆਬਾ ਨਾਲ ਸਬੰਧਿਤ 11 ਡਿਪਟੀ ਕਮਿਸ਼ਨਰਾ ਜਿੰਨਾ ਵਿੱਚ ਅੰਮ੍ਰਿਤਸਰ ਤਰਨਤਾਰਨ, ਜਲੰਧਰ, ਨਵਾਂਸ਼ਹਿਰ, ਰੋਪੜ, ਮੋਹਾਲੀ, , ਪਟਿਆਲਾ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਬਠਿੰਡਾ ਵਿੱਖੇ ਮੈਮੋਰੈਂਡਮ ਦੇਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸਖਤ ਵਾਰਨਿੰਗ ਦਿੱਤੀ ਕਿ ਉਹ ਬਿਨਾ ਕਿਸੇ ਦੇਰੀ ਦੇ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸ ਸਾਹਿਬ ਤੋ ਚੋਰੀ ਹੋਏ ਪੁਰਾਤਨ ਇਤਿਹਾਸਿਕ ਸਫਰੀ ਸਰੂਪ ਨੂੰ ਲੱਭਣ ਵਿੱਚ ਦੇਰ ਨਾ ਕਰਨ ਇਸ ਸਬੰਧ ਵਿੱਚ ਹੁਣ ਤੱਕ ਕੀ ਠੋਸ ਕਾਰਵਾਈ ਕੀਤੀ ਗਈ ਹੈ ਉਸ ਦਾ ਵੇਰਵਾ ਜਨਤਕ ਕੀਤਾ ਜਾਵੇ । ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪਹਿਲਾ 2015 ਵਿੱਚ ਵਾੜਾ ਜਵਾਹਰ ਸਿੰਘ ਵਾਲਾ ਵਿਖੇ ਫਿਰ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੱਕ ਹੇਠ 267 ਸਰੂਪ ਤੇ ਹੁਣ ਪਟਿਆਲਾ ਜਿਲੇ ਦੇ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸ ਸਾਹਿਬ ਤੋ ਪੁਰਾਤਨ ਪਾਵਨ ਸਰੂਪ ਦਾ ਚੋਰੀ ਹੋਣਾ ਸਮੁੱਚੇ ਖਾਲਸਾ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਵਾਲੀਆ ਸੰਗਤਾ ਲਈ ਬੇਹੱਦ ਦੁੱਖਦਾਈ ਤੇ ਗੰਭੀਰ ਮਸਲਾ ਹੈ । ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਗੁਰੂ ਹਰਿ ਰਾਇ ਸਾਹਿਬ ਐਵੀਨਿਊ ਤੋ ਜਾਰੀ ਪ੍ਰੈਸ ਦੇ ਨਾਮ ਬਿਆਨ ਵਿੱਚ ਪਾਰਟੀ ਦੇ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹਲਕਾ ਖਡੂਰ ਸਾਹਿਬ ਤੋ ਸਾਬਕਾ ਵਿਧਾਇਕ ਸ੍ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਪੰਜਾਬ ਦੀ ਪਵਿੱਤਰ ਧਰਤੀ ਤੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਵਾਲੇ ਲੋਕਾਂ ਦੀ ਬਹੁਤਾਤ ਹੋਣ ਦੇ ਬਾਵਜੂਦ ਅਜਿਹੀਆ ਸ਼ਰਮਨਾਕ ਘਟਨਾਵਾਂ ਦਾ ਵਾਰ ਵਾਰ ਵਾਪਰਨਾ ਇਹ ਗੱਲ ਸਾਬਿਤ ਕਰਦਾ ਹੈ ਕਿ ਇਹ ਸਭ ਇੱਕ ਗਹਿਰੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਕਿਸੇ ਵੀ ਘਟਨਾ ਦਾ ਦੋਸ਼ੀ ਨਾ ਲੱਭਣਾ ਵੀ ਸਿਆਸੀ ਬੇਈਮਾਨੀ ਦਾ ਸਬੂਤ ਹੈ । ਜਥੇਦਾਰ ਬ੍ਰਹਮਪੁਰਾ ਜਿੰਨਾ ਨੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦਿੱਤਾ ਉਹਨਾ ਦੇ ਨਾਲ ਜਿਲਾ ਤਰਨਤਾਰਨ ਦੇ ਜਿਲਾ ਪ੍ਰਧਾਨ ਸ੍ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਨੇ ਹੁਣ ਗੁਰੂ ਸਾਹਿਬ ਦੇ ਪਵਿੱਤਰ ਸਰੂਪਾ ਦੇ ਵਾਰ ਵਾਰ ਚੋਰੀ ਹੋਣ ਦੀ ਸਾਜਿਸ਼ ਨੂੰ ਨੰਗਿਆ ਕਰਨ ਲਈ ਹਰ ਸੰਭਵ ਢੰਗ ਤਰੀਕੇ ਅਪਨਾਉਣ ਦਾ ਫੈਸਲਾ ਕੀਤਾ ਹੈ ਉਹਨਾ ਕਿਹਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਬਰਗਾੜੀ ਬਹਿਬਲ ਕਾਡ ਵਕਤ ਉਸ ਵੇਲੇ ਦੇ ਦੌਸੀਆ ਨੂੰ ਜੇਲਾ ਵਿੱਚ ਸੁੱਟਣ ਦੇ ਵਾਰ ਵਾਰ ਬਿਆਨ ਦਿੰਦਾ ਸੀ ਉਹ ਕੈਪਟਨ ਹੁਣ ਕਿਥੇ ਹੈ ਜਦ ਉਹ ਪੰਜਾਬ ਦਾ ਮੁੱਖ ਮੰਤਰੀ ਵੀ ਹੈ । ਅੰਮ੍ਰਿਤਸਰ ਵਿਖੇ ਜਨਰਲ ਸਕੱਤਰ ਜਥੇਦਾਰ ਮਨਮੋਹਨ ਸਿੰਘ ਸਠਿਆਲਾ ਜਿਲਾ ਜਥੇਦਾਰ ਸਹਿਰੀ ਸ੍ ਗੁਰਪ੍ਰੀਤ ਸਿੰਘ ਕਲਕੱਤਾ ਅਤੇ ਦਿਹਾਤੀ ਪ੍ਰਧਾਨ ਸ੍ ਦਲਜਿੰਦਰਬੀਰ ਸਿੰਘ ਵਿਰਕ ਜਥਬੰਧਕ ਸਕੱਤਰ ਸ੍ ਸਵਰਨਜੀਤ ਸਿੰਘ ਕੁਰਾਲੀਆ ਨੇ ਡੀਸੀ ਨੂੰ ਮੰਗ ਪੱਤਰ ਦਿੱਤਾ , ਫਿਰੋਜ਼ਪੁਰ ਤੇ ਮੋਗਾ ਵਿਖੇ ਸ੍ ਬੂਟਾ ਸਿੰਘ ਰਣਸੀਂਹ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ 1920 , ਸ੍ ਕਰਨੈਲ ਸਿੰਘ ਪੀਰ ਮੁਹੰਮਦ ਜਨਰਲ ਸਕੱਤਰ , ਸ੍ ਕਾਰਜ ਸਿੰਘ ਧਰਮ ਸਿੰਘ ਵਾਲਾ ਜਿਲਾ ਪ੍ਰਧਾਨ ਟਕਸਾਲੀ , ਸ੍ ਸੁਖਵਿੰਦਰ ਸਿੰਘ ਸਹਿਯਾਦਾ, ਸ੍ ਗੁਰਮੁੱਖ ਸਿੰਘ ਸੰਧੂ , ਸ੍ ਹਰਜਿੰਦਰ ਸਿੰਘ ਰੋਡੇ ਯੂਥ ਪ੍ਰਧਾਨ ਅਕਾਲੀ ਦਲ 1920 ਨੇ ਕਿਹਾ ਕਿ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਲੀਡਰਸ਼ਿਪ ਆਪਣੀਆ ਜਿਮੇਵਾਰੀਆਂ ਨੂੰ ਨਹੀ ਨਿਭਾ ਰਹੀ ਹਰ ਪਾਸੇ ਲੁੱਟ ਖਸੁੱਟ ਹੋ ਰਹੀ ਹੈ । ਟਕਸਾਲੀ ਅਕਾਲੀ ਆਗੂ ਮੱਖਣ ਸਿੰਘ ਨੰਗਲ ਜਨਰਲ ਸਕੱਤਰ ਅਤੇ ਹਰਮਿੰਦਰ ਸਿੰਘ ਸਰਪੰਚ ਫੈਡਰੇਸ਼ਨ ਦੇ ਸਕੱਤਰ ਜਨਰਲ ਸ੍ ਪ੍ਰਭਜੋਤ ਸਿੰਘ, ਦੀ ਅਗਵਾਈ ਹੇਠ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦੇਣ ਤੋ ਬਾਅਦ ਪ੍ਰੈੱਸ ਨਾਲ ਗੱਲਬਾਤ ਕਰਦਿਆ ਕਿਹਾ ਕਿ ਬਰਗਾੜੀ ਬਹਿਬਲ ਕਾਂਡ ਦੇ ਅਸਲ ਦੋਸ਼ੀ ਕਨੂੰਨ ਦੀ ਗ੍ਰਿਫਤ ਤੋ ਬਾਹਰ ਹਨ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਿਰਫ ਡੰਗ ਟਪਾਊ ਨੀਤੀ ਤੇ ਚੱਲ ਰਹੀ ਹੈ । ਦੂਜੇ ਪਾਸੇ ਅਕਾਲੀ ਦਲ (ਬਾਦਲ ) ਦੀਆ ਸਿਆਸੀ ਸਰਗਰਮੀਆ ਉਹਨਾ ਮਾਮਲਿਆਂ ਨੂੰ ਲੈਕੇ ਹੈ ਜਿੰਨਾ ਵਿੱਚ ਇਹ ਦੌਸੀ ਹਨ । ਸ੍ ਹਰਸੁਖਇੰਦਰ ਸਿੰਘ ਬੱਬੀ ਬਾਦਲ ਪ੍ਰਧਾਨ ਸ੍ਰੌਮਣੀ ਯੂਥ ਅਕਾਲੀ ਦਲ ਟਕਸਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ , ਸ੍ ਜਗਤਾਰ ਸਿੰਘ ਘੜੂਆਂ ਬੁਲਾਰਾ ਯੂਥਦਲ ਨੇ ਸਮੂਹ ਪੰਥਕ ਜਥੇਬੰਦੀਆ ਨੂੰ ਅਪੀਲ ਕੀਤੀ ਕਿ ਜੇ ਪੰਥ ਵਿਰੋਧੀ ਲੋਕ ਸਿੱਖ ਕੌਮ ਨੂੰ ਨੁਕਸਾਨ ਪਹੁੰਚਾਉਣ ਲਈ ਇਕਜੁੱਟ ਹਨ ਤਾ ਆਪਣੇ ਆਪ ਨੂੰ ਪੰਥਕ ਸੋਚ ਦੇ ਧਾਰਨੀ ਅਖਵਾਉਣ ਵਾਲੀਆ ਧਿਰਾ ਅਲੱਗ ਅਲੱਗ ਕਿਉ ਹਨ । ਉਹਨਾ ਸਭ ਨੂੰ ਸੱਦਾ ਦਿੱਤਾ ਕਿ ਉਹ ਗੁਰੂ ਨੂੰ ਸਮਰਪਿਤ ਹੋਕੇ ਪੰਥ ਵਿਰੋਧੀਆ ਵਿਰੁੱਧ ਇਕਜੁੱਟਤਾ ਦਿਖਾਉਣ । ਮੁੱਖ ਦਫਤਰ ਵਿਖੇ ਪਹੁੰਚੀ ਜਾਣਕਾਰੀ ਮੁਤਾਬਿਕ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਅਲੱਗ ਅਲੱਗ ਵਫਦ ਦੇ ਡਿਪਟੀ ਕਮਿਸ਼ਨਰਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪ ਚੋਰੀ ਹੋਣ ਦੇ ਵਿਰੋਧ ਵਿੱਚ ਮੰਗ ਪੱਤਰ ਦੇਣ ਗਏ ਜਿੰਨਾ ਵਿੱਚ ਰੋਪੜ ਵਿਖੇ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਸਾਹਿਬ ਸਿੰਘ ਬਡਾਲੀ ਦੀ ਅਗਵਾਈ ਹੇਠ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੋਪਿਆ ਗਿਆ । ਜਿਸ ਵਿੱਚ ਦੋਸ਼ੀਆ ਨੂੰ ਲੱਭਣ ਤੇ ਨਸ਼ਿਆ ਖਿਲਾਫ ਸੀਬੀਆਈ ਦੀ ਜਾਚ ਦੀ ਮੰਗ ਕੀਤੀ ਗਈ । ਇਸੇ ਤਰਾ ਨਵਾਂਸ਼ਹਿਰ ਵਿਖੇ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਜਨਰਲ ਸਕੱਤਰ ਅਤੇ ਮੈਬਰ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਮੈਮੋਰੰਡਮ ਦਿਤਾ ਗਿਆ । ਪਟਿਆਲਾ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ ਜਗਰੂਪ ਸਿੰਘ ਚੀਮਾ ਦੀ ਅਗਵਾਈ ਹੇਠ ਟਕਸਾਲੀ ਨੇਤਾਵਾ ਨੇ ਡੀਸੀ ਨੂੰ ਮੈਮੋਰੰਡਮ ਸੋਪਿਆ। ਜਲੰਧਰ ਵਿਖੇ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ ਜਦ ਕਿ ਬਠਿੰਡਾ ਸਹਿਰੀ ਦੇ ਪ੍ਰਧਾਨ ਰਜੇਸ ਗਹਿਰੀਵਾਲ ਦੀ ਅਗਵਾਈ ਹੇਠ ਮੰਗ ਪੱਤਰ ਸੋਪਿਆ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!