ਜੱਗਾ ਗਿੱਲ ਸਾਫੂਵਾਲਾ
ਡਿਜ਼ੀਟਲ ਇੰਡੀਆ ਦਾ ਹੋਕਾ ਦੇਣ ਵਾਲਿਓ
ਦਿੱਤਾ ਇਨਸਾਫ ਦੱਸੋ ਕਦੋਂ ਕੋਈ ਗ਼ਰੀਬ ਨੂੰ
ਜ਼ੁਮਲੇ ਸੁਣਾ ਕੇ ਸਾਥੋਂ ਵੋਟਾਂ ਲੈਣ ਵਾਲਿਓ
ਨਾਂ ਦਿੱਤਾ ਕੌਮੀਂ ਦਰਜ਼ਾ ਸਰਾਭੇ ਦੇ ਸ਼ਹੀਦ ਨੂੰ
ਵਾਰ ਗਿਆ ਦੇਸ਼ ਲਈ ਹੱਸਕੇ ਜੋ ਜਾਨ ਸੀ
ਥੋਡੇ ਕੋਲੋਂ ਸਰਿਆ ਨਾਂ ਕੋਈ ਸਨਮਾਨ ਜੀ
ਤੰਦੂਆ ਹੀ ਪੈ ਗਿਆ ਥੋਡੀ ਕਾਲੀ ਜੀਭ ਨੂੰ
ਜੁਮਲੇ ਸੁਣਾ ਕੇ ਸਾਥੋਂ ਵੋਟਾਂ ਲੈਣ ਵਾਲਿਓ
ਨਾਂ ਦਿੱਤਾ ਕੌਮੀਂ ਦਰਜ਼ਾ ਸਰਾਭੇ ਦੇ ਸ਼ਹੀਦ ਨੂੰ
ਲਾ ਕੇ ਗੁਲਾਮੀਂ ਗਲੋਂ ਦੇ ਗਿਆ ਅਜ਼ਾਦੀ ਜੋ
ਗਿਆ ਪੂਰੀ ਕਰਕੇ ਕਸਮ ਸੀ ਜੋ ਖਾਧੀ ਓਹ
ਜਾਂਦੇ ਕਿਉਂ ਵਿਸਾਰੀ ਓਸ ਸੂਰਮੇਂ ਅਜ਼ੀਜ਼ ਨੂੰ
ਜੁਮਲੇ ਸੁਣਾ ਕੇ ਸਾਥੋਂ ਵੋਟਾਂ ਲੈਣ ਵਾਲਿਓ
ਨਾਂ ਦਿੱਤਾ ਕੌਮੀ ਦਰਜ਼ਾ ਸਰਾਭੇ ਦੇ ਸ਼ਹੀਦ ਨੂੰ
ਆਪਣੇ ਜਨਮ ਦਿਨ ਰੀਝਾਂ ਨਾਂ ਮਨਾਉਂਦੇ ਓ
ਲੁੱਟ ਸਾਰਾ ਦੇਸ਼ ਬੈਂਕ ਬੈਲਿੰਸ ਵਧਾਉਂਦੇ ਹੋ
ਗਿੱਲ ਕਹੇ ਰੋਲ਼ ਤਾ ਅਜ਼ਾਦੀ ਦੇ ਮੁਰੀਦ ਨੂੰ
ਜੁਮਲੇ ਸੁਣਾ ਕੇ ਸਾਥੋਂ ਵੋਟਾਂ ਲੈਣ ਵਾਲਿਓ
ਨਾਂ ਦਿੱਤਾ ਕੌਮੀਂ ਦਰਜ਼ਾ ਸਰਾਭੇ ਦੇ ਸ਼ਹੀਦ ਨੂੰ