24.8 C
United Kingdom
Wednesday, June 24, 2026

More

    ਭਾਰਤ ਛੱਡੋ ਅੰਦੋਲਨ ਦੀ ਵਰ੍ਹੇ ਗੰਢ ’ਤੇ ਮੋਦੀ ਭਜਾਓ ਦੇਸ਼ ਬਚਾਓ ਵਿਸ਼ੇ ‘ਤੇ ਕਨਵੈਨਸ਼ਨ

    ਅਸ਼ੋਕ ਵਰਮਾ
    ਮਾਨਸਾ 9 ਅਗਸਤ । ਟਰੇਡ ਯੂਨੀਅਨਾਂ ਦੇ ਸੱਦੇ ’ਤੇ ਭਾਰਤ ਛੱਡੋ ਅੰਦੋਲਨ ਦਿਵਸ ਮੌਕੇ ਏਟਕ ਅਤੇ ਸੀ.ਟੀ.ਯੂ. ਵਲੋਂ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸਾਥੀ ਰਤਨ ਭੋਲਾ ਵਿਉਪਾਰ ਮੰਡਲ, ਮੇਜਰ ਸਿੰਘ ਦੂਲੋਵਾਲ ਕਿਸਾਨ ਆਗੂ ਅਤੇ ਸੁਖਦੇਵ ਸਿੰਘ ਮਾਨਸਾ ਦੇ ਪ੍ਰਧਾਨਗੀ ਮੰਡਲ ਹੇਠ ਮੋਦੀ ਭਜਾਓ ਦੇਸ਼ ਬਚਾਓ ਵਿਸ਼ੇ ’ਤੇ ਕਨਵੈਨਸ਼ਨ ਕੀਤੀ ਗਈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਕਿ੍ਰਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਸ਼ਹੀਦ ਭਗਤ ਸਿੰਘ, ਕਰਤਾਰ ਸਰਾਭਾ ਅਤੇ ਊਧਮ ਸਿੰਘ ਵਰਗੇ ਅਨੇਕਾਂ ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਨੂੰ ਆਜ਼ਾਦੀ ਦੀਆਂ ਲੀਹਾਂ ਤੇ ਲਿਆਂਦਾ ਸੀ ਪਰ ਸਮੇਂ ਦੀਆਂ ਹਾਕਮ ਸਰਕਾਰਾਂ  ਸਰਮਾਏਦਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਪੁਸ਼ਪਨਾਹੀ ਕਰਕੇ ਦੇਸ਼ ਨੂੰ ਦੂਸਰੀ ਗੁਲਾਮੀ ਵੱਲ ਧੱਕ ਰਹੀਆਂ ਹਨ। ਸਾਥੀ ਚੌਹਾਨ ਨੇ ਮੋਦੀ ਸਰਕਾਰ ’ਤੇ ਫਿਰਕੂ ਰੰਗਤ ਰਾਹੀਂ ਵੰਡ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰੇ ਵੱਲ ਧੱਕਣ ਦੇ ਦੋਸ਼ ਲਾਏ। ਉਨਾਂ ਕਿਹਾ ਕਿ ਸੰਵਿਧਾਨ ਦੀ ਰਾਖੀ, ਕਿਰਤ ਦੀ ਲੁੱਟ, ਕੌਮੀ ਜਾਇਦਾਦਾਂ ਵਿਕਣ ਤੋਂ ਰੋਕਣ ਅਤੇ ਨਿੱਜੀਕਰਨ ਦੇ ਹਮਲੇ ਦੇ ਬਚਾਓਣ ਲਈ ਮੋਦੀ ਭਜਾਓ ਦੇਸ਼ ਬਚਾਓ ਦਾ ਸੱਦਾ ਦਿੱਤਾ।
                      ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦੇ ਦਲਜੀਤ ਮਾਨਸ਼ਾਹੀਆ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਫਫੜੇ ਭਾਈਕੇ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਧੰਨਾ ਮੱਲ ਗੋਇਲ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਸੰਕਟ ਦੌਰਾਨ ਮੋਦੀ ਸਰਕਾਰ ਨੇ ਦੇਸ਼ ਦੀ ਜਨਤਾ ’ਤੇ ਇਕ ਵੱਡਾ ਭਾਰ ਪਾਉਂਦਿਆਂ ਤਿੰਨ ਆਰਡੀਨੈਂਸਾਂ ਸਮੇਤ ਮਜ਼ਦੂਰ ਵਿਰੋਧੀ ਕਿਰਤ ਕਾਨੂੰਨਾਂ ਵਿੱਚ ਸੋਧ ਦੇ ਨਾਂਅ ’ਤੇ ਕਾਨੂੰਨ ਪਾਸ ਕੀਤੇ ਗਏ ਜਿਸ ਨਾਲ ਹਰ ਵਰਗ ’ਚ ਵੱਡੀ ਤਬਾਹੀਮੱਚੇਗੀ। ਆਗੂਆਂ ਨੇ ਗਰੀਬੀ, ਭੁੱਖਮਰੀ ਤੇ ਬੇਰੋਜ਼ਗਾਰੀ ਦੇ ਖਿਲਾਫ ਸੰਘਰਸ਼ ਨੂੰ ਤੇਜ਼ ਕਰਨ ਲਈ ਮੋਦੀ ਸਰਕਾਰ ਨੂੰ ਚਲਦਾ ਕਰਨ ਦੀ ਅਪੀਲ ਕੀਤੀ। ਟਰੇਡ ਯੂਨੀਅਨ ਆਗੂ ਦਰਸ਼ਨ ਪੰਧੇਰ, ਸੀਟੀਯੂ ਦੇ ਮੇਜਰ ਸਿੰਘ ਦੂਲੋਵਾਲ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਭਗਵਾਨ ਦਾਸ ਮਿੱਤਲ ਨੇ ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਨਸ਼ਾ ਮੁਕਤ ਕਰਨ ਵਾਲੀ ਸਰਕਾਰ ਦੇ ਸਮੇਂ ਵਿੱਚ ਸੈਂਕੜੇ ਤੋਂ ਵੱਧ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਹੋ ਚੁੱਕੀ ਹੈ।
                       ਉਨਾਂ ਕਿਹਾ ਕਿ ਇਸ ਕਾਂਡ ਵਿੱਚ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਨੂੰ ਸਖਤ ਸਜ਼ਾਵਾਂ ਅਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਿ੍ਰਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਕਨਵੈਨਸ਼ਨ ਮੌਕੇ ਸਾਂਝਾ ਮਤਾ ਪਾਸ ਕਰਦਿਆਂ ਆਰ.ਬੀ.ਆਈ. ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਰੋਨਾ ਸੰਕਟ ਦਾ ਸ਼ਿਕਾਰ ਲੋਕਾਂ ਨੂੰ ਸਰਕਾਰੀ, ਗੈਰ ਸਰਕਾਰੀ ਕਰਜ਼ੇ ਦੀਆਂ ਕਿਸ਼ਤਾਂ 31 ਮਾਰਚ ਤੱਕ ਅੱਗੇ ਪਾਉਣ ਅਤੇ ਔਰਤਾਂ ਦੇ ਸਮੁੱਚੇ ਕਰਜ਼ੇ ਮੁਆਫੀ ਦੀ ਮੰਗ ਕੀਤੀ ਗਈ। ਇਸ ਮੌਕੇ ਸੁਖਦੇਵ ਸਿੰਘ ਪ੍ਰਧਾਨ ਖੇਤ ਮਜ਼ਦੂਰ ਸਭਾ, ਬਲਵੰਤ ਸਿੰਘ ਭੈਣੀ ਬਾਘਾ, ਸੁਖਪਾਲ ਸਿੰਘ ਉੱਭਾ, ਮਿੱਠੂ ਸਿੰਘ ਮੰਦਰ ਟ੍ਰੇਡ ਯੂਨੀਅਨ ਆਗੂ, ਹਰਨੇਕ ਸਿੰਘ ਢਿੱਲੋਂ ਮਾਨਸਾ ਖੁਰਦ, ਗੁਰਦਿਆਲ ਸਿੰਘ ਕਿਸਾਨ ਸਭਾ, ਹਰਬੰਸ ਸਿੰਘ ਦਫਤਰ ਸਕੱਤਰ, ਮਿੱਠੂ ਸਿੰਘ ਭੂਕਲ, ਕਾਕਾ ਸਿੰਘ ਮਾਨਸਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਦਰਸ਼ਨ ਪੰਧੇਰ ਨੇ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!