ਚੰਡੀਗੜ੍ਹ 7 ਅਗਸਤ ( ਰਾਜਿੰਦਰ ਭਦੌੜੀਆ)
ਅਮਰੀਕਾ ਦੇ ਸਭ ਤੋਂ ਵੱਡੇ ਬ੍ਰਾਂਡ ਵ੍ਹਾਈਟਵੈਸਟਿੰਗ ਹਾਉਸ ਨੇ ਭਾਰਤ ਵਿਚ ਆਪਣੀਆਂ ਵਾਸ਼ਿੰਗ ਮਸ਼ੀਨਾਂ ਦੀ ਲਾਂਚ ਦੇ ਨਾਲ ਭਾਰਤੀ ਬਾਜ਼ਾਰ ਵਿਚ ਦਾਖਲੇ ਦੀ ਘੋਸ਼ਣਾ ਕੀਤੀ ਹੈ। ਭਾਰਤੀ ਨਿਰਮਾਣ ਕੰਪਨੀ ਸੁਪਰ ਪਲਾਸਟਿਕਸ ਪ੍ਰਾਈਵੇਟ ਲਿਮਿਟਿਡ( ਐਸਪੀਪੀਐਲ ) ਦੇ ਨਾਲ ਇਹ 300 ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ, ਐਮਾਜੋਨ.ਇਨ ‘ਤੇ ਬ੍ਰਾਂਡ 7499 ਰੁਪਏ ਦੀ ਕੀਮਤ ਦੇ ਨਾਲ 7 ਕਿੱਲੋ, 8 ਕਿਲੋ ਅਤੇ 9 ਕਿੱਲੋ ਸ਼੍ਰੇਣੀ ਦੀ ਆਪਣੀ ਰੇਂਜ ਨੂੰ ਲਾਂਚ ਕਰੇਗਾ।
ਭਾਰਤ ਬ੍ਰਾਂਡ ਦਾ ਲਾਇਸੈਂਸ ਪ੍ਰਾਪਤ ਕਰਨ ਵਾਲਾ ਐੱਸ ਪੀ ਪੀ ਐਲ ਇਸ ਲਾਂਚ ਦੇ ਨਾਲ ਆਪਣੇ ਕਾਰਜਾਂ ਨੂੰ ਹੋਰ ਵਧਾਏਗਾ ਕਿਉਂਕਿ ਨੋਇਡਾ ਵਿਚ 300,000 ਵਰਗ ਫੁੱਟ ਵਿਚ ਫੈਲੀ ਇਕ ਨਵੀਂ ਨਿਰਮਾਣ ਯੂਨਿਟ ਸਥਾਪਤ ਕਰਨ ਦੇ ਲਈ ਕੰਪਨੀ ਪੂਰੀ ਤਰਾਂ ਤਿਆਰ ਹੈ।
ਇਹ ਬ੍ਰਾਂਡ ਵਿਸ਼ਵ ਦੇ 45 ਤੋਂ ਵੱਧ ਦੇਸ਼ਾਂ ਵਿੱਚ ਉਪਕਰਣਾਂ ਨੂੰ ਵੇਚਦੀ ਹੈ ਅਤੇ ਭਰੋਸੇਯੋਗਤਾ ਦਾ ਪ੍ਰਤੀਕ ਮੰਨੀ ਜਾਂਦੀ ਹੈ। ਐਸਪੀਪੀਐਲ, ਇੰਡੀਆ ਬ੍ਰਾਂਡ ਲਾਇਸੈਂਸ ਵ੍ਹਾਈਟ-ਵੈਸਟਿੰਗ ਹਾਊਸ ਦੀ ਸੀਨੀਅਰ ਮੀਤ ਪ੍ਰਧਾਨ, ਸ਼੍ਰੀਮਤੀ ਪੱਲਵੀ ਸਿੰਘ ਨੇ ਕਿਹਾ ਕਿ ਇਹ ਇਕ ਬੇਮਿਸਾਲ ਸਮਾਂ ਹੈ, ਹਾਲਾਂਕਿ, ਅਸੀਂ ਭਾਰਤੀ ਬਾਜ਼ਾਰ ਵਿਚ ਗਲੋਬਲ ਪ੍ਰਸਿੱਧੀ ਅਤੇ ਇਕੁਇਟੀ ਦਾ ਇਕ ਬ੍ਰਾਂਡ ਲਿਆਉਣ ਲਈ ਉਤਸ਼ਾਹਿਤ ਹਾਂ। ਜਨਤਾ ਦੇ ਲਈ ਇੱਕ ਉਤਪਾਦ ਦੇ ਤੌਰ ਤੇ ਸਥਾਪਤ, ਵ੍ਹਾਈਟਵੈਸਟਿੰਗਹਾਉਸ ਦਾ ਉਦੇਸ਼ ਸਿਰਫ 2 ਸਾਲਾਂ ਵਿੱਚ ਸਮਾਰਟ ਟੀਵੀ ਸ਼੍ਰੇਣੀ ਵਿੱਚ 5% ਤੋਂ ਵੱਧ ਮਾਰਕੀਟ ਹਿੱਸੇਦਾਰੀ ‘ਤੇ ਕਬਜਾ ਕਰਨਾ ਹੈ।