9.8 C
United Kingdom
Monday, June 8, 2026

More

    ਸਾਹਿਤਕ ਖੇਤਰ ‘ਚ ਅਮਿੱਟ ਪੈੜਾਂ ਪਾਉਣ ਵਾਲ਼ੇ ਪ੍ਰੋ. ਰਮਨ ਨੂੰ ਯਾਦ ਕਰਦਿਆਂ

    ਰਾਜਵਿੰਦਰ ਰੌਂਤਾ
    ਪ੍ਰੋ ਰਾਕੇਸ਼ ਰਮਨ ਬੀਤੇ ਦਿਨੀਂ ਵਿੱਛੋਡ਼ਾ ਦੇ ਗਏ। ਜਿੱਥੇ ਉਹ ਪੰਜਾਬੀ ਦੇ ਵਿਦਵਾਨ ਸਾਹਿਤਕਾਰ ਸਨ ਉਹ ਮੋਹ ਭਰੀ ਸਖਸ਼ੀਅਤ ਸੀ ਦੋਸਤੀ ਦੇ ਵਡੇ ਦਾਇਰੇ ਵਾਲੀ। ਓਹਨਾ ਦੇ ਤੁਰ ਜਾਣ ਨਾਲ ਮੈਨੂੰ ਨਿੱਜੀ ਤੌਰ ਤੇ ਵੀ ਸੱਟ ਲੱਗੀ ਹੈ। ਮੇਰੀ ਹਰਬੰਸ ਸਿੰਘ ਢਿੱਲੋਂ ਬੁੱਟਰ ਰਾਹੀਂ ਓਹਨਾ ਨਾਲ ਮੇਰੀ ਦੋਸਤੀ ਬਣੀ। ਓਦੋਂ ਮੈ ਬਾਬੇ ਕੇ ਕਾਲਜ ਦੌਧਰ ਵਿਖੇ ਲੈਕਚਰਾਰ ਸੀ। ਓਹ ਢੁਡੀਕੇ ਕਾਲਜ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਮੁਖੀ ਸਨ। । ਸਰਕਾਰੀ ਕਾਲਜ ਢੁੱਡੀਕੇ ਵਿਖੇ ਜੋ ਵੀ ਸਾਹਿਤਕ ,ਸਭਿਆਚਾਰਕ ਖੇਡ ਸਮਾਗਮ ਹੁੰਦੇ ਉੱਥੇ ਮੇਰੀ ਵੀ ਹਾਜਰੀ ਲਗਵਾਉਂਦੇ। ਪ੍ਰੋ ਜਸਪਾਲ ਜੀਤ ਵੀ ਮਿੱਤਰ ਉਥੇ ਸਨ ,ਰਮਨ ਜੀ ਦੀ ਬਦਲੀ ਸਾਇੰਸ ਕਾਲਜ ਜਗਰਾਓਂ ਹੋਣ ਪਿੱਛੋਂ ਜਸਪਾਲ ਜੀਤ ਨਾਲ ਢੁੱਡੀਕੇ ਆਉਣੀ ਜਾਣੀ ਬਰਕਰਾਰ ਰਹੀ।
    ਹਰਬੰਸ ਸਿੰਘ ਢਿੱਲੋਂ ਹੁਣਾਂ ਦੇ ਪੰਪ ਤੇ ਸਮਾਗਮ, ਸਾਹਿਤਕ ਮਿਲਣੀਆਂ ਹੋਈ ਜਸਵੰਤ ਜ਼ਫ਼ਰ,ਦਰਸ਼ਨ ਬੁੱਟਰ,ਤਰਲੋਚਨ ਝਾਂਡੇ ਤੇ ਹੋਰ ਦੂਰ ਨੇੜ ਦੇ ਮਿੱਤਰ ਮਿਲਦੇ , ਓਥੇ ਵੀ ਵੱਡੇ ਲੇਖਕਾਂ ਚ ਸਾਹਿਤਕ ਰੰਗ ਵੱਜਦਾ। ਉਹ ਹਮੇਸ਼ਾਂ ਮੈਨੂੰ ਡਾਕਟਰ ਸਾਬ੍ਹ ਆਖ ਕੇ ਬੁਲਾਉਂਦੇ ,ਉਹ ਐਨੇ ਨਿਮਰ ਸਨ ਕਿ ਇੰਝ ਓਹਨਾ ਦਾ ਸਖਸ਼ੀਅਤ ਕੱਦ ਹੋਰ ਉਚਾ ਤੇ ਸਤਕਾਰਤ ਹੋ ਜਾਂਦਾ । ਪ੍ਰੋ ਜੀ ਨਾਲ ਮੇਰਾ ਮੋਹ ਵਧਦਾ ਗਿਆ। ਉਹ ਕਝ ਵਰ੍ਹੇ ਪਹਿਲਾਂ ਵੀ ਲੁਧਿਆਣਾ ਮੈਡੀਸਿਟੀ ਦਾਖਲ ਹੋਏ ਮੈ ਵੀ ਹਾਲ ਚਾਲ ਪੁੱਛਣ ਗਿਆ,ਖੁਸ਼ ਮਿਜ਼ਾਜ, ਸਰ ਸਿੱਖ ਕੌਮ ਦੇ ਦੁਸ਼ਮਣ ? ਹਾਂ ਬੰਦ ਕਰਤੇ ਮਾਰ ਨੇ । ਉਹ ਆਪ ਮਾਰਨਗੇ ਹੁਣ।। ਓਹਨਾ ਦੇ ਕੋਡ ਵਰਡ ਵੀ ਰੱਖੇ ਹੋਏ ਸਨ। ਆਪਣੀ ਹਿੰਮਤ ਇੱਛਾ ਸ਼ਕਤੀ ਨਾਲ ਨੌਂ ਬਰ ਨੌਂ ਹੋ ਗਏ।
    ਮੇਰੀ ਲੜਕੀ ਸਾਇੰਸ ਕਾਲਜ ਬੀ ਐੱਸ ਸੀ ਕਰਨ ਲੱਗ ਪਈ ਇੰਝ ਜਗਰਾਓਂ ਕਾਲਜ ਵੀ ਮਿਲਣੀਆਂ ਹੁੰਦੀਆ ਰਹੀਆਂ।ਪ੍ਰੋ ਨਿਰਮਲ ਸਿੰਘ ਹੋਰ ਮਿੱਤਰ ਮਿਲ ਗੇ।
    ਪਿਛਲੇ ਸਾਲ ਰਮਨ ਜੀ ਦੀ ਪਤਨੀ ਦਾ ਦਿਹਾਂਤ ਹੋ ਗਿਆ। ਭੋਗ ਸਮੇਂ ਤੇ ਬਾਅਦ ਚ ਵੀ ਮਿਲੇ ,ਓਹਨਾ ਦੀ,ਦਵਾਈ ਚਲਦੀ ਸੀ ,ਓਹ ਆਪਣੇ ਬੇਟੇ ਕੋਲ ਹੁਸ਼ਿਆਰ ਪੁਰ ਚਲੇ ਗਏ,ਓਹ ਉਥੇ ਪ੍ਰਫੈਸਰ ਹੈ। ਸਾਡਾ ਕਦੇ ਕਦਾਈਂ ਮੈਸਿਜ ਹੁੰਦਾ ਉਹ ਆਖਦੇ ਪੰਜ ਕਵਿਤਾਵਾਂ ਭੇਜ ਹੁਣ ਵਾਸਤੇ।।
    ਸਰ ਮਿਲਜੋ,,
    ਹਾਂ ਢਿੱਲੋਂ ਸਾਬ੍ਹ ਦੇ ਮਿਲਣੀ ਰੱਖਦੇ ਆ ਤੁਸੀ ਐੱਧਰੋਂ ਬੁਲਾ ਲਈ ਬਾਕੀ ਮੈਂ ਮਿੱਤਰ ਲਿਆ ਆਵਾਂਗਾ।ਇਕ ਵਾਰ ਪੱਤੋ ਕਾਲਜ ਅਾਏ ਮੈਨੂੰ ਫੋਨ ਆਗਿਆ। ਢਿੱਲੋਂ ਸਾਬ ਬਾਹਰ ਸੀ ਮੈ ਆਪਣੇ ਹੀਰੋ ਹੰਡੇ ਤੇ ਨਿਹਾਲ ਸਿੰਘ ਵਾਲਾ ਤੋਂ ਲੋਪੋ ਤੱਕ ਟੈਂਪੂ ਤੇ ਚੜ੍ਹਾ ਆਇਆ ਕਿ ਜਲਦੀ ਜਗਰਾਓਂ ਪਹੁੰਚ ਜੋ ਗੇ ਅਗਲੀ ਸੀਟ ਤੇ ਬੈਠ ਕੇ ਖੁਸ਼ ਹੋ ਗਏ। ਅੱਜ ਆਹ ਰੰਗ ਵੀ ਮਾਣਦੇ ਆਣ।
    ਪਰ ਹੁਣ ਚ ਕਵਿਤਾਵਾਂ, ਢਿੱਲੋਂ ਹੁਰਾਂ ਸੰਗ ਸਾਹਿਤਕ ਮਿਲਣੀ ਆਦਿ ਗੱਲਾਂ ਉਹ ਸਾਰੀਆਂ ਗੱਲਾਂ ਗੱਲਾਂ ਹੀ ਰਹਿ ਗਈਆਂ। ਓਹਨਾ ਦੀ ਮਿੱਠੀ ਬੋਲੀ ਤੇ ਬੋਲਣ ਦਾ ਅੰਦਾਜ਼ ਤੇ ਸੁੰਦਰ ਲਿਖਾਈ ਦਾ ਕੋਈ ਬਦਲ ਨਹੀਂ। ਸਖਸ਼ੀਅਤ ਪ੍ਰਗਟਾਓ ਸੀ। ਸੱਚ ਜਦੋਂ ਵੀ ਢੁਡੀਕੇ ਗਿਆ ਬ੍ਰੈੱਡ ਪਕੌੜੇ ਤੇ ਚਾਹ ਬਿਨਾ ਨੀ ਮੁੜਨ ਦਿੱਤਾ। ਸਾਇੰਸ ਕਾਲਜ ਚੋ ਵੀ ਨਹੀਂ। ਦੌਧਰ ਵੀ ਸਰਗਮ ਜਦੋਂ ਦਾਖਲ ਸੀ,ਆਪਣੇ ਪ੍ਰੋ ਬੇਟੇ ਨਾਲ ਮਿਲ ਕੇ ਗਏ।ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ। ਇੱਕ ਵਾਰ ਮੈ ਢਿੱਲੋਂ ਸਾਹਿਬ,ਪ੍ਰੋ ਰਮਨ ਜੀ ਨਾਲ ਸੁਖਾਨੰਦ ਕਾਲਜ ਪੌਦੇ ਲਗਾਉਣ ਗਏ।ਅਠਾਰਾਂ ਵੀਹ ਕੁ ਸਾਲ ਪਹਿਲਾਂ ਪੌਦੇ ਲਗਾਉਣ ਦਾ ਐਨਾ ਰਿਵਾਜ਼ ਨਹੀਂ ਸੀ,ਨਿਹਾਲ ਸਿੰਘ ਵਾਲਾ ਢਿੱਲੋਂ ਪੰਪ ਤੇ ਵੀ ਪੌਦੇ ਲਗਾਉਂਦੇ ਰਹੇ। ਜੋਕਿ ਓਹਨਾ ਦੀਆਂ ਯਾਦਾਂ ਹਨ।ਓਹਨਾ ਦੀ ਬੇਟੀ ਵੀ ਪ੍ਰੋ, ਹੈ। ਇਕ ਬੇਟੀ ਵਿਦੇਸ਼। ਓਹਨਾ ਦੇ ਲੇਖ ਦੇਸ਼ ਸੇਵਕ,ਪੰਜਾਬੀ ਟ੍ਰਿਬਿਊਨ ਚ ਛਪਦੇ, ਕਾਵਿ ਲੋਕ ਤੇ ਹੋਰ ਥਾਈਂ ਸੰਪਾਦਨ ਕਾਰਜ ਵੀ ਕੀਤੇ। ਓਹਨਾ ਦਾ ਸਾਹਿਤਕ ਘੇਰਾ ਛੋਟੇ ਤੋਂ ਵਡੇ ਲੇਖਕ ਤੱਕ ਸੀ। ਤਿੱਖਾ ਤੇ ਹਿੰਮਤੀ ਪ੍ਰਤੀਕਰਮ ਚੋਟ ਓਹਨਾ ਦੀ ਕਾਵਿਕਤਾ ਚ ਚਮਕਦੀ ਸੀ। ਰਮਨ ਜੀ ਬਾਰੇ ਵਿਦਵਤਾ ਭਰਪੂਰ ਗੱਲਾਂ ਹੋਰ ਵਿਦਵਾਨ ਕਰਨਗੇ।
    ਓਹਨਾ ਦੀਆਂ ਯਾਦਾਂ ਮੁੜ ਮੁੜ ਚੇਤੇ ਆਉਣਗੀਆ।। ਸਾਹਿਤ ਚ ਓਹਨਾ ਦੀ ਦੇਣ ਵਾਰਤਕ, ਕਵਿਤਾ ਤੇ ਦੋਸਤੀਆਂ ਸਦਾ ਜੀਵਤ ਰੱਖਣਗੀਆਂ।।
    ਪ੍ਰੋ ਰਮਨ ਦੇ ਨਾਮ
    ਰਾਜਵਿੰਦਰ ਰੌਂਤਾ

    ਸੱਜਣ ਮੈਂਡੇ ਰੰਗਲੇ
    ਛੱਡ ਗਏ ਫ਼ਾਨੀ ਸੰਸਾਰ।
    ਗੱਲ ਸੋਲਾਂ ਆਨੇ ਨਿੱਕਲੀ
    ਉਹ ਸਨ ਸਭਨਾ ਦੇ ਯਾਰ।
    ਹਰ ਬੰਦੇ ਨੂੰ ਮੇਰ ਸੀ
    ਤੇਰਾ ਮੇਰੇ ਨਾਲ ਪਿਆਰ।
    ਧਰੂ ਤਾਰਾ ਸਾਹਿਤ ਦਾ
    ਮੈਂ ਬੋਲੀ ਦਾ ਰਾਣੀ ਹਾਰ।
    ਵਿਦਵਾਨ ਮਿੱਠ ਬੋਲੜਾ
    ਪਤਝੜ ਵਿਚ ਰੁੱਤ ਬਹਾਰ।
    ਸ਼ਬਦਾਂ ਦਾ ਜਾਦੂਗਰ ਸੀ
    ਜੀਹਦਾ ਹਰ ਥਾਂ ਸਤਿਕਾਰ ।
    ਵਾਰਤਿਕ ਕਵਿਤਾ ਦਾ ਮੁਜੱਸਮਾ
    ਰੌਂਤੇ ਚੰਨ ਗਿਆ ਗੋਡੀ ਮਾਰ।
    ਸ਼ਬਦ ਜਿਉਂਦੇ ਰਹਿਣਗੇ
    ਨਾ ਮੁਕਾ ਸਕਦੇ ਹਥਿਆਰ।
    ਤੇਰਾ ਤੁਰ ਜਾਣਾ ਸੱਜਣਾਂ
    ਯਾਦ ਆਉ ਵਾਰ ਵਾਰ।।
    ਸਦੀਵੀ ਵਿਰਾਸਤ ਬਣ ਗਏ
    ਪੁਸਤਕਾਂ ,ਮੈਗਜ਼ੀਨ ਅਖਬਾਰ।
    ਰਾਜਵਿੰਦਰ ਰੌਂਤਾ,9876486187

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!