9.8 C
United Kingdom
Monday, June 8, 2026

More

    ਮਾਮਲਾ ਐਮ. ਪੀ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਗੁਰਸਿੱਖ ਵੀਰ ਦੇ ਕੇਸ ਦੀ ਬੇਅਦਬੀ ਕਰਨ ਦਾ

    ਸਿੱਖ ਕੌਸਲ ਆਫ੍ ਸਕਾਟਲੈਂਡ ਨੇ ਮਾਰਿਆ ਹਾਅ ਦਾ ਨਾਅਰਾ

    ਮੱਧ ਪ੍ਰਦੇਸ਼ ਸਰਕਾਰ ਵੱਲੋਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰਨਾ ਸ਼ਲਾਘਯੋਗ ਕਦਮ -ਗੁਰਦੀਪ ਸਿੰਘ ਸਮਰਾ

    ਲੁਧਿਆਣਾ,8 ਅਗਸਤ (ਖਾਲਸਾ )

    ਦੇਸ਼ ਦੇ ਵੱਖ ਵੱਖ ਰਾਜਾਂ ਅੰਦਰ ਵੱਸਦੇ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੀ ਭਲਾਈ ਲਈ ਕਾਰਜ ਕਰ ਰਹੀ ਸੰਸਥਾ ਸਿੱਖ ਕੌਸਲ ਆਫ੍ ਸਕਾਟਲੈਂਡ ਦੇ ਜਨ. ਸੈਕਟਰੀ ਸ.ਗੁਰਦੀਪ ਸਿੰਘ ਸਮਰਾ ਨੇ ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਪਿੰਡ ਪਰਸੂਦ
    ਜ਼ਿਲ੍ਹਾ ਬੜਵਾਨੀ ਵਿਖੇ ਗ੍ਰੰਥੀ ਪ੍ਰੇਮ ਸਿੰਘ ਖ਼ਾਲਸਾ ਦੀ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਰੇਆਮ ਕੀਤੀ ਗਈ ਮਾਰ ਕੁਟਾਈ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਗੁਰਸਿੱਖ ਨਾਲ ਦੁਰਵਿਹਾਰ ਅਤੇ ਕੇਸਾਂ ਦੀ ਤੌਹੀਨ ਨਾ ਬਰਦਾਸ਼ਤਯੋਗ ਹੈ। ਇਸ ਲਈ ਸਬੰਧਤ ਪੁਲਿਸ ਮੁਲਾਜ਼ਮਾਂ ਖਿਲਾਫ਼ ਕਰੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸ.ਸਮਰਾ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਾਸੋਂ ਮੰਗ ਕੀਤੀ ਕਿ ਸਿੱਖ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਕੇਵਲ ਬਰਖਾਸਤ ਕਰਨ ਨਾਲ ਇਨਸਾਫ ਦੀ ਪ੍ਰਾਪਤੀ ਨਹੀਂ ਬਲਕਿ ਕਾਨੂੰਨ ਅਨੁਸਾਰ ਉਕਤ ਦੋਸ਼ੀ ਮੁਲਾਜ਼ਮਾਂ ਨੂੰ ਕਰੜੀ ਸਜ਼ਾ ਦੇ ਕੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਵੇ।ਇਸ ਦੋਰਾਨ ਉਨ੍ਹਾਂ ਨੇ ਕਿਹਾ ਕਿ ਗੁਰਬੱਤ ਭਰੀ ਜਿਦੰਗੀ ਜਿਉ ਰਹੇ ਸਿਕਲੀਗਰ ਤੇ ਵਣਜਾਰਿਆ ਦੀ ਹਿਫਾਜ਼ਤ ਕਰਨ ਅਤੇ ਉਨ੍ਹਾਂ ਲਈ ਢੁਕਵੇਂ ਰੁਜਗਾਰ ਦੇ ਸਾਧਨ ਉਪਲੱਬਧ ਕਰਵਾਉਣ ਲਈ ਸੇਵਾ ਕਾਰਜਾਂ ਵਿੱਚ ਲੱਗੀਆਂ ਸਮੂਹ ਜੱਥੇਬੰਦੀਆਂ ਨੂੰ ਇਕਜੁੱਟ ਹੋ ਕੇ ਵਿਆਪਕ ਯੌਜਨਾਬੰਧੀ ਵਾਲੀ ਸਾਂਝੀ ਸੋਚ ਅਪਨਾਉਣੀ ਪਵੇਗੀ ਤਾਂ ਹੀ ਇਨ੍ਹਾਂ ਨੂੰ ਸਰਕਾਰੀ ਤੱਸ਼ਦਤ ਦੇ ਤੰਤਰ ਤੋ ਮੁਕਤ ਕਰਵਾਇਆ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!