ਮਹਿਲ ਕਲਾਂ 6ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮਿਸ਼ਨ ਫ਼ਤਹਿ ਮੁਹਿੰਮ ਤਹਿਤ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਬਰਨਾਲਾ ਡਾ ਗੁਰਬਿੰਦਰ ਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਡਲੂ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਕੁਝ ਵਿਅਕਤੀਆਂ ਦੇ ਜਾਂਚ ਲਈ ਸੈਂਪਲ ਭਰ ਕੇ ਭੇਜੇ ਜਾਣ ਤੋਂ ਬਾਅਦ ਸਥਾਨਕ ਕਸਬੇ ਨਾਲ ਸਬੰਧਿਤ ਦੋ ਵਿਅਕਤੀਆਂ ਸਮੇਤ ਪਿੰਡ ਧਨੇਰ ਦੇ ਇੱਕ ਪੁਲਿਸ ਕਰਮਚਾਰੀ ਅਤੇ ਇਕ ਵਿਅਕਤੀ ਬਰਨਾਲਾ ਨਾਲ ਸਬੰਧਤ ਦੀ ਜਾਂਚ ਰਿਪੋਰਟ ਪਾਜੀਟਿਵ ਆਈ ਹੈ। ਇਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਦੇ ਡਾ ਸਿਪਲਮ ਅਨਗੋਤਰੀ, ਬੀ. ਏ. ਈ ਕੁਲਜੀਤ ਸਿੰਘ ਵਜੀਦਕੇ ਅਤੇ ਬੂਟਾ ਸਿੰਘ ਚੁਹਾਣਕੇ ਖੁਰਦ ਨੇ ਦੱਸਿਆ ਕਿ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਬੀਤੇ ਦਿਨੀਂ ਕੁਝ ਵਿਅਕਤੀਆਂ ਦੇ ਜਾਂਚ ਲਈ ਸੈਂਪਲ ਭਰ ਕੇ ਭੇਜੇ ਜਾਣ ਤੋਂ ਬਾਅਦ ਸਥਾਨਕ ਕਸਬਾ ਮਹਿਲ ਕਲਾਂ ਨਾਲ ਸਬੰਧਤ ਦੋ ਵਿਅਕਤੀ ਤੇ ਪਿੰਡ ਧਨੇਰ ਦੇ ਪੁਲਿਸ ਕਰਮਚਾਰੀ ਅਤੇ ਬਰਨਾਲਾ ਸਹਿਰ ਨਾਲ ਸਬੰਧਤ ਵਿਅਕਤੀ ਦੀ ਜਾਂਚ ਰਿਪੋਰਟ ਪੋਜਟਿਵ ਪਾਈ ਗਈ ਹੈ। ਸਹਿਤ ਵਿਭਾਗ ਦੀ ਟੀਮ ਵੱਲੋਂ ਪਾਜੀਟਿਵ ਆਏ ਵਿਅਕਤੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਦੇ ਆਈਸੋਲੇਸਨ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ। ਉਹਨਾਂ ਵੱਲੋਂ ਕਰੋਨਾ ਪੀੜਤਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੇ ਸੈਂਪਲ ਭਰ ਕੇ ਭੇਜੇ ਜਾ ਰਹੇ ਹਨ। ਪਾਜੀਟਿਵ ਆਏ ਵਿਅਕਤੀਆਂ ਨਾਲ ਸੀ. ਐਚ. ਸੀ ਮਹਿਲ ਕਲਾਂ ਦੇ ਆਈਸੋਲੇਸਨ ਵਾਰਡ ਚੋ ਭਰਤੀ ਕਰੋਨਾ ਪੀੜਤਾਂ ਦੀ ਗਿਣਤੀ 15 ਹੋ ਗਈ ਹੈ।