ਅਸ਼ੋਕ ਵਰਮਾ
ਬਠਿੰਡਾ, 6 ਜੁਲਾਈ। ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਦੀ ਰਣਜੀਤ ਸਿੰਘ ਮਾਈਸਰਖਾਨਾ ਸੀਨੀਅਰ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਵਿਚ ਕੀਤੀ ਗਈ ਜਿਸ ਵਿਚ ਗੁਰਭੇਜ ਸਿੰਘ ਸੰਧੂ ਚੇਅਰਮੈਨ ਪੰਜਾਬ ਵੀ ਹਾਜਰ ਸਨ ਜਦੋਂਕਿ ਕਾਫੀ ਸਾਥੀਆਂ ਨੇ ਔਨਲਾਈਨ ਹਾਜਰੀ ਭਰੀ ! ਮੀਟਿੰਗ ਵਿਚ ਖਾਤੇਦਾਰਾਂ ਅਤੇ ਵਰਕਰਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ ! ਇਸ ਮੌਕੇ ਗੁਰਭੇਜ ਸਿੰਘ ਸੰਧੂ ਅਤੇ ਰਣਜੀਤ ਸਿੰਘ ਮਾਈਸਰਖਾਨਾ ਨੇ ਦੱਸਿਆ ਕਿ ਚਿੱਟਫੰਡ ਕੰਪਨੀਆਂ ਦੇ ਮਾਲਕਾਂ ਉਪਰ ਧੋਖਾਧੜੀ ਦੇ ਮਾਮਲੇ ਦਰਜ ਹੋਣ ਦੇ ਬਾਵਜੂਦ ਵੀ ਉਹ ਨਵੀਆਂ ਕੰਪਨੀਆਂ ਬਣਾ ਕੇ ਲੋਕਾਂ ਨੂੰ ਲੁੱਟ ਰਹੇ ਹਨ ਪਰ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨਾਂ ਦੱਸਿਆ ਕਿ ਨਵੇਂ ਐਸਐਸਪੀ ਨਾਲ ਮੀਟਿੰਗ ਕਰਕੇ ਚਿੱਟਫੰਡ ਕੰਪਨੀਆਂ ਦੇ ਮਾਮਲਿਆਂ ਤੋਂ ਜਾਣੂ ਕਰਵਾਇਆ ਗਿਆ ਹੈ।
ਉਨਾਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਮਹਾਮਾਰੀ ਦੇ ਦੁੱਖ ਭਰੇ ਮੌਕੇ ਤੇ ਲੋਕਾਂ ਨੂੰ ਆਪ ਕੁਝ ਨਹੀਂ ਦੇਣਾ ਤੇ ਚਿੱਟਫੰਡ ਕੰਪਨੀਆਂ ਵਲੋਂ ਲੁੱਟਿਆ ਹੋਇਆ ਤਕਰੀਬਨ 20 ਹਜਾਰ ਕਰੋੜ ਰੁਪਿਆ ਹੀ ਵਾਪਿਸ ਕਰਵਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਠੀਕ ਹੈ ਹੁਣ ਪੀੜਤ ਲੋਕ ਇਕੱਠੇ ਨਹੀਂ ਹੋ ਸਕਦੇ ਪਰ ਆਉਣ ਵਾਲੇ ਸਮੇ ਵਿਚ ਮੋਦੀ ਸਰਕਾਰ ਦੇ ਪੁਤਲੇ ਫੂਕ ਮੁਜਾਹਰੇ ਕੀਤੇ ਜਾਣਗੇ ਤਾ ਗਰੀਬ ਅਤੇ ਭੋਲੇ ਭਾਲੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਵਾਪਿਸ ਹੋ ਸਕੇ !!ਇਸ ਮੀਟਿੰਗ ਵਿਚ ਗੁਰਵਿੰਦਰ ਸਿੰਘ , ਸੁਭਾਸ਼ ਕੁਮਾਰ ਅਤੇ ਭੈਣ ਅਨੀਤਾ ਰਾਣੀ ਨੇ ਹਿੱਸਾ ਲਿਆ ।