ਮਹਿਲ ਕਲਾਂ 5ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਦੇਸ ਭਰ ਦੀਆਂ ਜਨਤਕ ਜਥੇਬੰਦੀਆਂ ਕੁੱਲ ਹਿੰਦ ਖੇਤ ਮਜ਼ਦੂਰ, ਕੁੱਲ ਹਿੰਦ ਕਿਸਾਨ ਸਭਾ, ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ਼ ਸੀਟੂ ਵੱਲੋਂ ਸਾਂਝੇ ਤੌਰ ਤੇ 9 ਅਗਸਤ ਨੂੰ ਅੰਗਰੇਜ਼ ਭਾਰਤ ਛੱਡੋ ਦੀ 79ਵੀ ਵਰੇਗੰਢ ਮੌਕੇ ਦੇਸ ਭਰ ਵਿੱਚ ਬਲਾਕ ਪੱਧਰ ਤੇ ਸ੍ਰਤਿਆਗ੍ਰਹਿ ਕਰਕੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ ਕਰਨਗੇ। ਇਸ ਸਤਿੱਆਗ੍ਰਹਿ ਸਬੰਧੀ ਕਾਮਰੇਡ ਲਾਲ ਸਿੰਘ ਧਨੋਲਾ ਜਿਲਾ ਸਕੱਤਰੇਤ ਮੈਬਰ ਸੀ. ਪੀ. ਆਈ, ਐਮ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੀਟੂ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਸੇਰ ਸਿੰਘ ਫਰਵਾਹੀ, ਕਾਮਰੇਡ ਲਾਲ ਸਿੰਘ ਧਨੋਲਾ, ਕਿਸਾਨ ਸਭਾ ਦੇ ਆਗੂ ਕਾਮਰੇਡ ਗੁਰਦੇਵ ਸਿੰਘ ਦਰਦੀ,, ਸੀਟੂ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਪ੍ਰੀਤਮ ਸਿੰਘ ਸਹਿਜੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ 6ਸਾਲਾ ਵਿਚ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ ਉਨਾ ਨੇ ਕਿਹਾ ਕਿ ਰਹਿੰਦੀ ਕਸਰ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੇ ਗਰੀਬ ਮਜ਼ਦੂਰ,ਕਿਸਾਨਾ ਦੇ ਪਰਿਵਾਰਾਂ ਦੇ ਕੰਮ ਕਾਜ ਠੱਪ ਕਰ ਦਿੱਤੇ ਹਨ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਜਦੂਰਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਬਹੁਤੇ ਪਿੰਡਾਂ ਦੇ ਲੋਕਾਂ ਨੂੰ ਦੋ ਟਾਈਮ ਦੀ ਰੋਟੀ ਦਾਲ ਨਸੀਬ ਨਹੀਂ ਹੋ ਰਹੀ । ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਰੇਕ ਹਰ ਵਿਆਕਤੀ ਨੂੰ 10 ਕਿਲੋ ਕਣਕ ਤੇ ਦਾਲ ਮੁਹੱਈਆ ਕਰਵਾਈ ਜਾਵੇ ।ਉਹਨਾਂ ਨੇ ਕਿਹਾ ਕਿ ਨਰੇਗਾ ਅਧੀਨ ਕੰਮ ਕਰਦੇ ਕਾਮਿਆਂ ਨੂੰ 200ਦਿਨ ਕੰਮ ਅਤੇ 750ਰੁਪਏ ਦਿਹਾੜੀ ਤੋਂ ਇਲਾਵਾ ਨਰੇਗਾ ਸਕੀਮ ਦੀ ਤਰਜ ਤੇ ਸਹਿਰ ਵਿੱਚ ਰਹਿੰਦੇ ਮਜਦੂਰਾਂ ਲਈ ਸਕੀਮ ਲਾਗੂ ਕੀਤੀ ਜਾਂਵੇ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕੀਤਾ ਗਿਆ ਕਿ 7.8.9ਅਗਸਤ ਨੂੰ ਸਮੁੱਚੇ ਸਕੀਮ ਵਰਕਰਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਇਸ ਮੌਕੇ ਮਾਨ ਸਿੰਘ ਗੁਰਮ, ਜੀਤ ਸਿੰਘ ਪੱਖੋ ਕਲਾਂ, ਦਰਸਨ ਸਿੰਘ ਨੰਬਰਦਾਰ, ਅੰਗਰੇਜ਼ ਸਿੰਘ ਕਾਲਾ, ਮਨੀ ਕਰਮਗੜ, ਮਹਿੰਦਰ ਸਿੰਘ ਕਾਲੇਕੇ, ਗੁਰਜੀਤ ਸਿੰਘ ਧਨੋਲਾ, ਸੁਖਵਿੰਦਰ ਸਿੰਘ ਕਾਲਾ, ਬਾਰਾ ਸਿੰਘ ਆਦਿ ਆਗੂ ਹਾਜ਼ਰ ਸਨ।