ਅਸ਼ੋਕ ਵਰਮਾ
ਬਠਿੰਡਾ, 5 ਅਗਸਤ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਵੱਲੋਂ ਦਿੱਤੇ ਗਏ ਐਕਸਨ ਤਹਿਤ ਅੱਜ ਦੂਜੇ ਦਿਨ ਪੰਜਾਬ ਖੇਤੀਬਾੜੀ ਵਿਭਾਗ ਜਿਲਾ ਯੂਨਿਟ ਬਠਿੰਡਾ ਵੱਲੋ ਸ੍ਰੀ ਰਾਜਵੀਰ ਸਿੰਘ ਮਾਨ ਜਿਲਾ ਪ੍ਰਧਾਨ ਖੇਤੀਬਾੜੀ ਵਿਭਾਗ ਅਤੇ ਚਰਨਪ੍ਰੀਤ ਸਿੰਘ ਜਿਲਾ ਪ੍ਰਧਾਨ ਖੇਤੀਬਾੜੀ ਵਿਕਾਸ ਅਫਸਰ ਐਸੋਸੀਏਸਨ ਦੀ ਅਗਵਾਈ ਵਿੱਚ ਖੇਤੀਬਾੜੀ ਵਿਭਾਗਾਂ ਦੇ ਮੁਲਾਜਮਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਵਿਖਾਵਾ ਕੀਤਾ ।ਇਸ ਮੌਕੇ ਮੇਘ ਸਿੰਘ ਸਿੱਧੂ ਸੂਬਾ ਪ੍ਰਧਾਨ ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਨੇ ਵੀ ਸ਼ਮੂਲੀਅਤ ਕੀਤੀ। ਸੂਬਾ ਪ੍ਰਧਾਨ ਨੇ ਮੁਲਾਜਮ ਵਰਗ ਤੇ ਮਾਰੂ ਹਮਲਿਆਂ ਦੀ ਨਿੇਖੇਧੀ ਕਰਦਿਆਂ ਫੈਸਲਿਆਂ ਦੀ ਨਿਖੇਧੀ ਕੀਤੀ।ਜਿਲਾ ਪ੍ਰਧਾਨ ਖੇਤੀਬਾੜੀ ਵਿਭਾਗ ਸ੍ਰੀ ਰਾਜਵੀਰ ਸਿੰਘ ਮਾਨ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕੇ ਜੇਕਰ ਸਰਕਾਰ ਨੇ ਮੁਲਾਜਮ ਮਾਰੂ ਨੀਤੀ ਬੰਦ ਨਾ ਕੀਤੀ ਤਾਂ 6 ਅਗਸਤ ਤੋ ਦਫਤਰੀ ਕੰਮ ਮੁਕੰਮਲ ਤੌਰ ਤੇ ਠੱਪ ਕੀਤਾ ਜਾਵੇਗਾ।ਜਿਸਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਆਪਣੀ ਹੋਵੇਗੀ।
ਮੁਲਾਜਮ ਆਗੂਆਂ ਨੇ ਨਵੀਂ ਭਰਤੀ ਕੇਂਦਰੀ ਪੈਟਰਨ ਤੇ ਕਰਨ, ਛੇਵਾਂ ਪੇ ਕਮਿਸ਼ਨ ਤੁਰੰਤ ਲਾਗੂ ਕਰਨ,ਡੀ.ਏ ਦੀਆਂ ਤਿੰਨ ਕਿਸ਼ਤਾਂ ,ਡੀ.ਏ ਦਾ ਏਰੀਅਰ,4-9-14 ਦਾ ਦੇਣ ਸਮੇਂ ਅਗਲਾ ਸੀਨੀਅਰ ਸਕੇਲ ਦੇਣ, ਮੁਲਾਜਮ ਮਾਰੂ ਪੱਤਰ ਤੁਰੰਤ ਵਾਪਸ ਲੈਣ, 50 ਸਾਲ ਦੀ ਉਮਰ ਪੂਰੀ ਕਰ ਚੱੁਕੇ ਸਟੈਨੋ ਟਾਈਪਿਸਟਾਂ ਨੂੰ ਟੈਸਟ ਤੋ ਛੋਟ ਦੇਣ, ਜਲ ਸਰੋਤ ਵਿਭਾਗ ਵਿੱਚ 8600 ਅਸਾਮੀਆਂ ਤੇ ਲਗਾਇਆ ਗਿਆ ਕੱਟ ਵਾਪਸ ਲੈਣ ਅਤੇ ਬਾਕੀ ਵਿਭਾਗਾਂ ਵਿੱਚ ਅਸਾਮੀਆਂ ਤੇ ਕੱਟ ਲਗਾਉਣ ਦੀ ਨੀਤੀ ਖਤਮ ਕਰਨ ਦੀ ਮੰਗ ਕੀਤੀ ਹੈ। ਇਸ ਅਰਥੀ ਫੂਕ ਰੋਸ ਵਿਖਾਵੇ ਵਿੱ ਸੁਰਿੰਦਰ ਸਿੰਘ ਜਿਲਾ, ਪ੍ਰਧਾਨ ਆਈ.ਟੀ.ਆਈ, ਕੁਲਦੀਪ ਸਰਮਾਂ ਜਿਲਾ ਪ੍ਰਧਾਨ ਡੀ.ਸੀ ਦਫਤਰ, ਗੁਰਸੇਵਕ ਸਿੰਘ, ਮੇਹਰਜੀਤ ਇੰਦਰ ਸਿੰਘ, ਹਰਬੰਸ ਲਾਲ ਖਿੱਚੀ ਸਰਪ੍ਰਸਤ ਡੀ.ਸੀ.ਦਫਤਰ ਬਠਿੰਡਾ, ਅਨਿਲ ਕੁਮਾਰ ਜਿਲਾ ਪ੍ਰਧਾਨ ਕਰ ਤੇ ਆਬਕਾਰੀ ਵਿਭਾਗ ਅਤੇ ਮਨਜੀਤ ਸਿੰਘ ਪੰਜੂ ਜਿਲਾ ਪ੍ਰਧਾਨ ਦੀ ਕਲਾਸ ਫੋਰ ਯੂਨੀਅਨ ਬਠਿੰਡਾ ਆਦਿ ਹਾਜਰ ਸਨ।