8.7 C
United Kingdom
Monday, October 26, 2026

More

    ਕਾਲੇ ਕਾਨੂੰਨ ਦੀ ਭੇਟ ਚੜ੍ਹੇ ਸਿੱਖ ਨੌਜਵਾਨਾ ਨੂੰ ਕੀ ਮਿਲੇਗਾ ਇਨਸਾਫ-ਖਾਲਸਾ

    ਮਹਿਲ ਕਲਾਂ 3 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਪਿੰਡ ਸਹਿਜੜਾ ਦੇ ਗੁਰਦੁਆਰਾ ਇੱਛਾ ਪੂਰਵਕ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਡਿਊਟੀ ਕਰਨ ਵਾਲੇ ਭਾਈ ਲਵਪ੍ਰੀਤ ਸਿੰਘ ਰੱਤਾਖੇੜਾ ਦੇ ਸਹੁਰਾ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ।
    ਪਿਛਲੇ ਦਿਨੀਂ ਕੇਂਦਰ ਦੀ ਏਜੰਸੀ ਅੈਨ ਆਈ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੇ ਖੁਦਕੁਸ਼ੀ ਕਰ ਗਏ ਭਾਈ ਲਵਪ੍ਰੀਤ ਸਿੰਘ ਰੱਤਖੇੜਾ ਦੇ ਸਹੁਰਾ ਪ੍ਰੀਵਾਰ ਭਾਈ ਗੁਰਦੀਪ ਸਿੰਘ ਬਿੱਲਾ ਰਾਏਸਰ ਨਾਲ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਕੌਮੀ ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ,ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਚੰਨਣਵਾਲ, ਸੰਤ ਬਾਬਾ ਸੁਖਜਿੰਦਰ ਸਿੰਘ ਕੱਟੂ ਵਾਲੇ ਸਹਿਜੜਾ, ਭਾਈ ਗੁਰਜੰਟ ਸਿੰਘ ਰਾਏਸਰ,ਧੰਨਾ ਸਿੰਘ ਠੀਕਰੀਵਾਲ ਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਭਾਈ ਸਾਹਿਬ ਦੀ ਬੇਵਕਤੀ ਮੌਤ ਨਾਲ ਪ੍ਰੀਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜੋ ਕਦੀ ਵੀ ਪੂਰਾ ਨਹੀਂ ਹੋ ਸਕਦਾ ਇਸਦੀ ਜਿੰਮੇਵਾਰ ਮੌਕੇ ਦੀ ਕੇਂਦਰੀ ਸਰਕਾਰ ਅਤੇ ਉਸਦੀਆ ਏਜੰਸੀਆਂ ਹਨ ਜੋ ਬੇਲਗਾਮ ਹੋਈਆ ਫਿਰਦੀਆਂ ਹਨ।ਉਨਾ ਕਿਹਾ ਕਿ ਸਾਡੀ ਪਾਰਟੀ ਆਜ਼ਾਦ ਸਿੱਖ ਰਾਜ ਲੈਣ ਲਈ ਜਮਹੂਰੀ ਤਰੀਕੇ ਨਾਲ ਲੰਮੇ ਸਮੇਂ ਤੋਂ ਆਪਣਾ ਕਾਰਜ ਕਰਦੀ ਆ ਰਹੀ ਹੈ ਅਤੇ ਭਵਿੱਖ ਵਿੱਚ ਵੀ ਕਰਦੀ ਰਹੇਗੀ ਬੇਸ਼ੱਕ ਇਸਦੀ ਸਾਨੂੰ ਕੋਈ ਵੀ ਕੀਮਤ ਤਾਰਨੀ ਪਵੇ ਇੱਕ ਨਾ ਇੱਕ ਦਿਨ ਪੰਜਾਬ ਦੀ ਸਰਜ਼ਮੀਨ ਤੇ ਖਾਲਸਤਾਨ ਦਾ ਝੰਡਾ ਝੂਲ ਕੇ ਰਹੇਗਾ। ਅਖੀਰ ਉਨਾ ਸਵਰਗਵਾਸੀ ਭਾਈ ਲਵਪ੍ਰੀਤ ਸਿੰਘ ਦੇ ਸਹੁਰਾ ਪ੍ਰੀਵਾਰ ਨੂੰ ਭਰੋਸਾ ਦਿਵਾਇਆ ਕਿ ਸਾਡੀ ਪਾਰਟੀ ਹਮੇਸ਼ਾ ਤੁਹਾਡੇ ਪ੍ਰੀਵਾਰ ਨਾਲ ਦੁੱਖ ਸੁੱਖ ਵਿੱਚ ਸਰੀਕ ਹੁੰਦੀ ਰਹੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!