ਰਜਨੀ ਵਾਲੀਆ, ਕਪੂਰਥਲਾ
ਸ਼ੰਕਰ ਜੋ ਮੇਰਾ ਦੁੱਖ-ਸੁੱਖ ਦਾ ਸਹਾਰਾ ਏ,
ਮੈਨੂੰ ਜਟਾ ਧਾਰੀ ਬੜਾ ਲਗਦਾ ਪਿਆਰਾ ਏ,
ਸ਼ੰਕਰ ਜੋ ਮੇਰਾ ਦੁੱਖ-ਸੁੱਖ ਦਾ ਸਹਾਰਾ ਏ |
ਸ਼ੰਕਰ ਦੇ ਗੁਣ ਕਿਹੜੇ-ਕਿਹੜੇ ਗਾਈ ਜਾਵਾਂ,
ਮੈਂ ਗੁਣ ਗਾਈ ਜਾਵਾਂ ਤੇ ਸੁੱਖ ਪਾਈ ਜਾਵਾਂ,
ਭਗਤੀ ਚ ਲੀਨ ਹੋ ਜਾ ਕਰਦਾ ਇਸ਼ਾਰਾ ਏ |
ਸ਼ੰਕਰ ਜੋ ਮੇਰਾ ਦੁੱਖ-ਸੁੱਖ ਦਾ ਸਹਾਰਾ ਏ,
ਕਦੇ ਆਪਣਿਆਂ ਭਗਤਾਂ ਨੂੰ ਦੇਦਾ ਨਾ ਦੁੱਖ ਤੂੰ,
ਰੱਖਿਆ ਲਈ ਅੱਗੇ ਆਵੇਂ ਮੋੜਦਾ ਨਈ ਮੁੱਖ ਤੂੰ,
ਘਾਟੇ ਕਰ ਦੇਵੇਂ ਪੂਰੇ ਜਦੋਂ ਲਗਦਾ ਕਸਾਰਾ ਏ |
ਸ਼ੰਕਰ ਜੋ ਮੇਰਾ ਦੁੱਖ-ਸੁੱਖ ਦਾ ਸਹਾਰਾ ਏ,
ਤੂੰ ਹੀ ਤਾਂ ਮਨਾ ਸਕਦਾ ਏਂ ਰੁੱਸੀ ਤਕਦੀਰ ਨੂੰ,
ਕਿਹੜਾ ਨਾ ਜਾਣੇਂ ਮੇਰੇ ਸ਼ੰਕਰ ਫਕੀਰ ਨੂੰ,
ਜਿਸਦਾ ਸਾਰੀ ਧਰਤੀ ਦੇ ਉੱਪਰ ਪਸਾਰਾ ਏ |
ਸ਼ੰਕਰ ਜੋ ਮੇਰਾ ਦੁੱਖ-ਸੁੱਖ ਦਾ ਸਹਾਰਾ ਏ,
ਮੈਂ ਦੁਨੀਆਂ ਦੇ ਮਿਹਣੇਂ ਤੇਰੇ ਕਰਕੇ ਸਹਾਰ ਦੀ,
ਇੱਕ ਲੱਗ ਗਈ ਲਗਨ ਮੈਨੂੰ ਤੇਰੇ ਦੀਦਾਰ ਦੀ,
ਦੱਸ ਭੋਲੇ ਮੇਰਾ ਤੇਰੇ ਬਾਜੋਂ ਕਿਹੜਾ ਗੁਜ਼ਾਰਾ ਏ |
ਸ਼ੰਕਰ ਜੋ ਮੇਰਾ ਦੁੱਖ-ਸੁੱਖ ਦਾ ਸਹਾਰਾ ਏ,
ਭੋਲੇ ਤੇਰੇ ਮੰਦਰਾਂ ਦੇ ਦਿਲ ਵਿੱਚ ਵਾਸ ਨੇ,
ਤੇਰੇ ਨਾਮ ਵਿੱਚ ਰੰਗੇ ਰਹਿੰਦੇ ਨਾ ਉਦਾਸ ਨੇ,
ਸ਼ੰਕਰ ਦੀ ਮਿਹਰ ਨਾਲ ਹੁੰਦਾ ਗੁਜ਼ਾਰਾ ਏ |
ਸ਼ੰਕਰ ਜੋ ਮੇਰਾ ਦੁੱਖ-ਸੁੱਖ ਦਾ ਸਹਾਰਾ ਏ,
ਸਮੁੰਦਰ ਦੇ ਮੰਥਨ ਦਾ ਜ਼ਹਿਰ ਪੀਣ ਵਾਲਿਆ,
ਸੀ ਪੀ ਕੇ ਤੂੰ ਜ਼ਹਿਰ ਸਾਰੇ ਜੱਗ ਨੂੰ ਬਚਾ ਲਿਆ,
ਤੈਨੂੰ ਕਰਦੀ ਮੈਂ ਚੇਤੇ ਮਨ ਹੁੰਦਾ ਜਦੋਂ ਭਾਰਾ ਏ |
ਸ਼ੰਕਰ ਜੋ ਮੇਰਾ ਦੁੱਖ-ਸੁੱਖ ਦਾ ਸਹਾਰਾ ਏ,
ਰਜਨੀ ਰਹੇ ਹਨੇਰਿਆ ਚੋਂ ਰੌਸ਼ਨੀਆਂ ਭਾਲਦੀ,
ਹੈ ਤੇਰੇ ਓ ਨਾ ਦਾ ਜਦੋਂ ਦੀਵਾ ਇੱਕ ਬਾਲਦੀ,
ਦਿੱਤਾ ਹੋਇਆ ਜੋ ਵੀ ਏ ਤੇਰਾ ਹੀ ਤਾਂ ਸਾਰਾ ਏ |
ਸ਼ੰਕਰ ਜੋ ਮੇਰਾ ਦੁੱਖ-ਸੁੱਖ ਦਾ ਸਹਾਰਾ ਏ,