14.8 C
United Kingdom
Monday, June 22, 2026

More

    ਮੁੱਖ ਖੇਤੀਬਾੜੀ ਅਫਸਰ ਵੱਲੋਂ ਵੱਖ ਵੱਖ ਪਿੰਡਾਂ ’ਚ ਨਰਮੇ ਦੇ ਖੇਤਾਂ ਦਾ ਜਾਇਜਾ

    ਅਸ਼ੋਕ ਵਰਮਾ
    ਮਾਨਸਾ

    ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਮਨਜੀਤ ਸਿੰਘ ਨੇ ਆਪਣੀ ਟੀਮ ਨਾਲ ਵੱਖ-ਵੱਖ ਪਿੰਡਾ ਦੇ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ ਹੈ। ਇਸ ਦੌਰਾਨ ਉਨਾਂ ਦੱਸਿਆ ਕਿ ਵੱਖ-ਵੱਖ ਫਸਲਾਂ ਦੇ ਕੀੜੇ ਮਕੌੜਿਆਂ ਦਾ ਸਰਵੇਖਣ ਕਰਨ ਲਈ ਇੱਕ ਜ਼ਿਲਾ ਪੱਧਰੀ ਟੀਮ ਅਤੇ ਪੰਜ ਬਲਾਕ ਪੱਧਰੀ ਟੀਮਾਂ ਬਣਾਈਆਂ ਗਈਆਂ ਹਨ।ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਨਾਂ ਵਿੱਚੋ1 ਜ਼ਿਲਾ ਪੱਧਰੀ ਟੀਮ ਹਫਤੇ ਵਿੱਚ ਇੱਕ ਵਾਰ ਅਤੇ ਬਲਾਕ ਪੱਧਰੀ ਟੀਮਾਂ ਹਫਤੇ ਵਿੱਚ ਦੋ ਵਾਰੀ ਨਰਮੇ ਦੀ ਫਸਲ ਦਾ ਸਰਵੇਖਣ ਕਰਦੀਆਂ ਹਨ। ਉਨਾਂ ਦੱਸਿਆ ਕਿ ਜ਼ਿਲਾ ਪੱਧਰੀ ਟੀਮ ਵੱਲੋ1 ਨੰਗਲ ਖੁਰਦ, ਨੰਗਲ ਕਲਾਂ, ਦੁਲੋਵਾਲ, ਕੋਟਧਰਮੂ, ਭੰਮੇ ਖੁਰਦ ਅਤੇ ਖਿਆਲੀ ਚਹਿਲਾਂ ਵਾਲੀ ਵਿਖੇ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ।
    ਡਾ. ਮਨਜੀਤ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਨਰਮੇ ਦੀ ਫਸਲ ਉਪਰ ਜੇਕਰ ਚਿੱਟੀ ਮੱਖੀ ਦੇ ਬੱਚੇ ਚਾਰ ਪ੍ਰਤੀ ਪੱਤਾ ਹੋਣ ਤਾਂ ਨਿੰਮ ਵਾਲੀ ਸਪਰੇਅ ਕੀਤੀ ਜਾਵੇ ਅਤੇ ਜੇਕਰ ਛੇ ਪ੍ਰਤੀ ਪੱਤਾ ਹੋਣ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਸਿਫ਼ਾਰਿਸ਼ ਜ਼ਹਿਰਾਂ ਦੀ ਹੀ ਵਰਤੋ1 ਕੀਤੀ ਜਾਵੇ। ਇਸ ਦੌਰਾਨ ਡੀ.ਪੀ.ਡੀ. ਆਤਮਾ ਡਾ. ਚਮਨਦੀਪ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਿਸਾਨ ਵੱਲੋ1 ਖੇਤ ਦੇ ਵੱਖ-ਵੱਖ ਹਿੱਸਿਆਂ ਵਿੱਚੋ1 10-10 ਬੂਟਿਆਂ ਦੇ ਸਵੇਰੇ 10:00 ਵਜੇ ਤੋ1 ਪਹਿਲਾਂ ਉਪਰਲੇ ਤਿੰਨ ਪੱਤਿਆਂ ਨੂੰ ਵੇਖਿਆ ਜਾਵੇ ਅਤੇ ਚਿੱਟੇ ਮੱਛਰ ਦੀ ਗਿਣਤੀ ਨੋਟ ਕੀਤੀ ਜਾਵੇ ਜੇਕਰ ਪ੍ਰਤੀ ਪੱਤਾ 6 ਚਿੱਟੇ ਮੱਛਰ ਹੋਣ ਤਾਂ ਸਪਰੇਅ ਦੀ ਲੋੜ ਹੁੰਦੀ ਹੈ।
    ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਲੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਨਰਮੇ/ਕਪਾਹ ਦਾ ਜਿਆਦਾ ਝਾੜ ਲੈਣ ਲਈ 2 ਫੀਸਦੀ ਪੋਟਾਸਸ਼ੀਅਮਨਾਇਟਰੇਟ (13:0:45) ਦੇ ਚਾਰ ਛਿੜਕਾਅ ਇੱਕ-ਇੱਕ ਹਫਤੇ ਦੇ ਵਕਫ਼ੇ ’ਤੇ ਕਰਨਾ ਚਾਹੀਦਾ ਹੈ ਅਤੇ ਪਹਿਲਾ ਛਿੜਕਾਅ ਫੁੱਲ ਆਉਣ ’ਤੇ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਕਿਸਾਨ ਆਪਣੇ-ਆਪਣੇ ਖੇਤਾਂ ਦਾ ਆਲਾ-ਦੁਆਲਾ ਨਦੀਨਾਂ ਤੋ1 ਮੁਕਤ ਰੱਖਣ, ਤਾਂ ਜੋ ਕੋਈ ਕੀੜਾ ਮਕੌੜਾ ਇਨਾਂ ’ਤੇ ਨਾ ਪਲ ਸਕੇ। ਜ਼ਿਲਾ ਟੀਮ ਵੱਲੋਂ ਦੱਸਿਆ ਗਿਆ ਕਿ ਹਰ ਬਲਾਕ ਦੀਆਂ ਟੀਮਾਂ ਵਲੋ ਵੱਖ-ਵੱਖ ਪਿੰਡਾਂ ਵਿੱਚ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸਰਵੇਖਣ ਦੀਆਂ ਰਿਪੋਰਟਾਂ ਅਨੁਸਾਰ ਨਰਮੇ ਦੀ ਫਸਲ ’ਤੇ ਇਸ ਸਮੇ ਕੀੜਾ ਮਕੋੜਾ (ਚਿੱਟਾ ਮੱਛਰ, ਹਰਾ ਤੇਲਾ ਅਤੇ ਜੂੰ) ਆਦਿ ਦਾ ਹਮਲਾ ਈ.ਟੀ.ਐਲ ਤੋ1 ਥੱਲੇ ਹੀ ਦੇਖਣ ਨੂੰ ਮਿਲਿਆ ਹੈ।
    ਇਸ ਦੌਰੇ ਦੌਰਾਨ ਬਲਾਕ ਮਾਨਸਾ ਅਤੇ ਬਲਾਕ ਝੁਨੀਰ ਖੇਤੀਬਾੜੀ ਵਿਕਾਸ ਅਫ਼ਸਰ ਡਾ. ਹਰਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਪ੍ਰਦੀਪ ਸਿੰਘ, ਖੇਤੀਬਾੜੀ ਉਪ ਨਿਰੀਖੱਕ ਹਰਚੇਤ ਸਿੰਘ, ਗੁਰਬਖਸ਼ ਸਿੰਘ, ਗੁਰਦਾਸ ਸਿੰਘ, ਮਨਜੀਤ ਸਿੰਘ, ਬੀ.ਟੀ.ਐਮ. ਅਮਰਿੰਦਰ ਸਿੰਘ, ਕਮਲਦੀਪ ਸਿੰਘ, ਅਤੇ ਪਿੰਡਾਂ ਦੇ ਮੋਹਤਬਰ ਕਿਸਾਨ ਵੀ ਮੌਜੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!