14.8 C
United Kingdom
Monday, June 22, 2026

More

    ਮਿਊਂਸਪਲ ਕਮੇਟੀ ਦੀਆਂ ਸੜਕਾਂ ’ਤੇ ਜਨਰੇਟਰ ਚਲਾਉਣ ਦੀ ਮਨਾਹੀ

    ਅਸ਼ੋਕ ਵਰਮਾ

    ਮਾਨਸਾ, 30 ਜੁਲਾਈ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਿਊਂਸਪਲ ਸੜਕਾਂ ਤੇ ਜਨਰੇਟਰ ਚਲਾਉਣ ਤੇ ਪਾਬੰਦੀ ਲਗਾਈ ਹੈ।  ਉਨ੍ਹਾਂ ਕਿਹਾ ਕਿ ਜਨਰੇਟਰਾਂ ਦੇ  ਆਵਾਜ਼ੀ  ਪ੍ਰਦੂਸ਼ਣ  ਅਤੇ  ਧੂੰਏਂ ਦੇ ਫਲਸਰੂਪ ਬਿਰਧਾਂ, ਬੀਮਾਰ ਵਿਅਕਤੀਆਂ, ਪੜ੍ਹਨ ਵਾਲੇ ਬੱਚਿਆਂ ਅਤੇ ਆਮ ਜਨਤਾ ਨੂੰ ਪ੍ਰੇਸ਼ਾਨੀ ਹੁੰਦੀ ਹੈ। ਵਾਤਾਵਰਣ ਖਰਾਬ ਹੋਣ ਦੇ ਨਾਲ ਨਾਲ ਅਮਨ ਅਮਾਨ ਭੰਗ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।          ਜ਼ਿਲ੍ਹਾ  ਮੈਜਿਸਟਰੇਟ  ਨੇ ਕਿਹਾ ਕਿ ਜ਼ਿਲ੍ਹੇ ਵਿਚ ਜਨਰੇਟਰ, ਘਰ ਦੀ ਚਾਰ ਦੀਵਾਰੀ ਵਿਚ ਰੱਖੇ  ਜਾਣ ਅਤੇ  ਧੂੰਏਂ  ਵਾਲੀ  ਪਾਈਪ 7 ਫੁੱਟ  ਲੰਬੀ  ਉੱਪਰ  ਵੱਲ ਹੋਣੀ ਚਾਹੀਦੀ ਹੈ। ਉਲੰਘਣਾਂ ਕਰਨ ਵਾਲੇ ਖਿਲਾਫ ਪੰਜਾਬ ਇੰਸਟਰੂਮੈਂਟ ਕੰਟਰੋਲ ਆਫ ਨੁਆਇਜ਼ ਐਕਟ 1956 ਅਧੀਨ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ 1 ਅਗਸਤ ਤੋਂ 30 ਸਤੰਬਰ 2020 ਤੱਕ ਲਾਗੂ ਰਹੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!